Trending: ਤੇਲੰਗਾਨਾ 'ਚ ਦੋ ਸ਼ਰਾਬੀਆਂ ਨੇ ਵਿਆਹ ਕਰਵਾ ਲਿਆ। ਇੱਕ ਵਿਅਕਤੀ ਦੀ ਉਮਰ 21 ਸਾਲ ਤੇ ਦੂਜੇ ਦੀ ਉਮਰ 22 ਸਾਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋ ਆਦਮੀ ਡੂਮਾਪਲਾਪੇਟ ਪਿੰਡ ਵਿੱਚ ਇੱਕ ਟਾਡੀ ਦੀ ਦੁਕਾਨ 'ਤੇ ਮਿਲੇ ਤੇ ਦੋਸਤ ਬਣ ਗਏ। ਇਸ ਤੋਂ ਬਾਅਦ ਉਹ ਸ਼ਰਾਬ ਪੀਣ ਲਈ ਅਕਸਰ ਮਿਲਣ ਲੱਗੇ। ਦੱਸ ਦਈਏ ਕਿ ਪਹਿਲੀ ਅਪ੍ਰੈਲ ਨੂੰ ਮੇਡਕ ਜ਼ਿਲ੍ਹੇ ਦੇ ਚੰਦੂਰ 'ਚ ਰਹਿਣ ਵਾਲੇ 22 ਸਾਲਾ ਆਟੋ ਚਾਲਕ ਦਾ ਵਿਆਹ ਜੋਗੀਪੇਟ ਦੇ ਸੰਗਰੇਡੀ ਜ਼ਿਲੇ ਦੇ ਵਿਅਕਤੀ ਨਾਲ ਹੋਇਆ ਸੀ। ਇਸ ਦੌਰਾਨ ਦੋਵੇਂ ਨਸ਼ੇ 'ਚ ਸਨ। ਇਹ ਵਿਆਹ ਸਮਾਗਮ ਜੋਗੀਨਾਥ ਗੁੱਟਾ ਮੰਦਰ ਵਿੱਚ ਹੋਇਆ। ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਦੋਵੇਂ ਜਣੇ ਘਰ ਚਲੇ ਗਏ। ਕੁਝ ਦਿਨਾਂ ਬਾਅਦ ਜੋਗੀਪੇਟ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਟੋ ਚਾਲਕ ਦੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਆਪਣੇ ਵਿਆਹ ਬਾਰੇ ਦੱਸਿਆ। ਉਸ ਨੇ ਆਟੋ ਚਾਲਕ ਦੇ ਮਾਪਿਆਂ ਨੂੰ ਕਿਹਾ ਕਿ ਉਸ ਨੂੰ ਆਪਣੇ ਬੇਟੇ ਕੋਲ ਰਹਿਣ ਦਿੱਤਾ ਜਾਵੇ ਕਿਉਂਕਿ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਲੱਖਾਂ ਮਿੰਨਤਾਂ ਕਰਨ ਦੇ ਬਾਵਜੂਦ ਆਟੋ ਚਾਲਕ ਦੇ ਮਾਪਿਆਂ ਨੇ ਉਸ ਵਿਅਕਤੀ ਨੂੰ ਘਰ ਨਹੀਂ ਵੜਨ ਦਿੱਤਾ। ਤਕਰਾਰ ਤੋਂ ਬਾਅਦ ਜੋਗੋਪੇਟ ਦਾ ਰਹਿਣ ਵਾਲਾ ਵਿਅਕਤੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਿਆ। ਉਸ ਨੇ ਆਟੋ ਚਾਲਕ ਦੇ ਮਾਪਿਆਂ ਤੋਂ ਆਪਣੇ ਪੁੱਤਰ ਤੋਂ ਦੂਰ ਰਹਿਣ ਲਈ 1 ਲੱਖ ਰੁਪਏ ਦੇ ਗੁਜ਼ਾਰੇ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਦੋਹਾਂ ਨੇ ਫੈਸਲਾ ਕੀਤਾ ਕਿ ਮਾਮਲਾ ਪੁਲਿਸ ਦੇ ਸਾਹਮਣੇ ਨਾ ਲਿਆ ਜਾਵੇ। ਪੁਲਿਸ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਦੇ ਪਰਿਵਾਰ ਦਹਿਸ਼ਤ ਵਿੱਚ ਹਨ। ਉਨ੍ਹਾਂ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਸਮੱਸਿਆ ਦਾ ਹੱਲ ਕੀਤਾ। ਗੱਲਬਾਤ ਤੋਂ ਬਾਅਦ ਜੋਗੀਪੇਟ ਦੇ ਵਿਅਕਤੀ ਨੇ ਆਟੋ ਚਾਲਕ ਦੇ ਪਰਿਵਾਰ ਤੋਂ 10,000 ਰੁਪਏ ਦੀ ਯਕਮੁਸ਼ਤ ਸਮਝੌਤਾ ਕਰਨ ਲਈ ਸਹਿਮਤੀ ਦਿੱਤੀ। ਇਸ ਤੋਂ ਬਾਅਦ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਉਹ ਵੱਖ ਹੋ ਗਏ।
ਨਸ਼ੇ 'ਚ ਧੁੱਤ ਦੋ ਨੌਜਵਾਨਾਂ ਨੇ ਕਰਵਾਇਆ ਆਪਸ 'ਚ ਵਿਆਹ, 10 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇ ਕੇ ਹੋਏ ਵੱਖ
abp sanjha | ravneetk | 11 Apr 2022 12:12 PM (IST)
Viral News : ਪੁਲਿਸ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਦੇ ਪਰਿਵਾਰ ਦਹਿਸ਼ਤ ਵਿੱਚ ਹਨ। ਉਨ੍ਹਾਂ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਸਮੱਸਿਆ ਦਾ ਹੱਲ ਕੀਤਾ।
Telangana Marriage