ਮੰਗਲ ਗ੍ਰਹਿ 'ਤੇ ਪਹਿਲਾ ਸ਼ਹਿਰ ਵਸਾਏਗਾ ਯੂਏਈ
ਸਾਲ 2015 'ਚ ਯੂਏਈ ਨੇ ਆਪਣੇ ਮਾਰਸ ਪ੍ਰੋਬ ਮਿਸ਼ਨ ਦਾ ਐਲਾਨ ਕੀਤਾ ਸੀ। ਉਹ ਅਰਬ ਜਗਤ ਦਾ ਪਹਿਲਾ ਪੁਲਾੜ ਵਾਹਨ ਮੰਗਲ ਗ੍ਰਹਿ 'ਤੇ ਭੇਜੇਗਾ। ਉਸ ਦਾ ਇਹ ਵਾਹਨ ਸਾਲ 2021 'ਚ ਮੰਗਲ ਗ੍ਰਹਿ 'ਤੇ ਉਤਰੇਗਾ।
ਇਸ 'ਚ 138 ਦੇਸ਼ਾਂ ਦੇ ਨਾਲ ਹੀ ਛੇ ਵੱਡੇ ਅੰਤਰਰਾਸ਼ਟਰੀ ਸੰਗਠਨਾਂ ਅਤੇ ਕਈ ਟੈਕਨਾਲੋਜੀ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਨੇ ਹਿੱਸਾ ਲਿਆ ਸੀ। ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਕਿਹਾ ਕਿ ਲੋਕਾਂ ਦਾ ਦੂਸਰੇ ਗ੍ਰਹਿਆਂ 'ਤੇ ਉਤਾਰਨ ਦਾ ਲੰਬੇ ਸਮੇਂ ਤੋਂ ਸੁਪਨਾ ਰਿਹਾ ਹੈ। ਸਾਡਾ ਮਕਸਦ ਹੈ ਕਿ ਯੂਏਈ ਇਸ ਸੁਪਨੇ ਨੂੰ ਹਕੀਕਤ ਬਣਾਉਣ ਦੇ ਲਈ ਅੰਤਰਰਾਸ਼ਟਰੀ ਯਤਨ ਦਾ ਯਤਨ ਕਰੇ।
100 ਸਾਲ ਦੇ ਰਾਸ਼ਟਰੀ ਪ੍ਰੋਗਰਾਮ ਤਹਿਤ ਯੂਏਈ ਮਾਹਿਰਾਂ ਨੂੰ ਤਿਆਰ ਕਰਨ ਦੇ ਲਈ ਖਾਕਾ ਬਣਾਏਗਾ। ਇਸ ਤਹਿਤ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਪੁਲਾੜ ਵਿਗਿਆਨ ਖੇਤਰ 'ਚ ਮਾਹਿਰ ਤਿਆਰ ਕੀਤੇ ਜਾਣਗੇ। ਇਹ ਮਾਹਿਰ ਲੋਕਾਂ ਨੂੰ ਲਾਲ ਗ੍ਰਹਿ 'ਤੇ ਲੈ ਜਾਣ ਦੀ ਸਹੂਲਤ ਵਿਕਸਤ ਕਰਨ 'ਤੇ ਖੋਜ ਕਰਨਗੇ। ਯੋਜਨਾ ਦਾ ਐਲਾਨ ਵਰਲਡ ਗੌਰਮਿੰਟ ਸਮਿਟ ਦੌਰਾਨ ਕੀਤਾ ਗਿਆ।
ਇਸ 'ਚ ਉਹ ਪੁਲਾੜ ਖੇਤਰ 'ਚ ਮੁਹਾਰਤ ਰੱਖਣ ਵਾਲੇ ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਗਿਆਨਕ ਸੰਸਥਾਨਾਂ ਤੋਂ ਸਹਿਯੋਗ ਲਏਗਾ। ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਕਰਾਊਨ ਪਿ੍ਰੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਮਾਰਸ 2117 ਪ੍ਰਾਜੈਕਟ ਦਾ ਐਲਾਨ ਕੀਤਾ।
ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਲਾਲ ਗ੍ਰਹਿ 'ਤੇ ਪਹਿਲਾ ਸ਼ਹਿਰ ਵਸਾਉਣ ਦੀ ਆਪਣੀ ਮਹੱਤਵਪੂਰਣ ਯੋਜਨਾ ਤੋਂ ਪਰਦਾ ਚੁੱਕਿਆ ਹੈ। ਉਸ ਦੀ ਲਾਲ ਗ੍ਰਹਿ 'ਤੇ ਸਾਲ 2117 ਤਕ ਸ਼ਹਿਰ ਵਸਾਉਣ ਦੀ ਯੋਜਨਾ ਹੈ।