UK Bank News: ਕੀ ਹੁੰਦਾ ਹੈ ਜਦੋਂ ਅਚਾਨਕ ਤੁਹਾਡੇ ਖਾਤੇ ਵਿੱਚ ਪੈਸੇ ਆ ਜਾਂਦੇ ਹਨ ਅਤੇ ਅਜਿਹੀ ਗਲਤੀ ਸਿਰਫ ਇੱਕ ਬੈਂਕ ਕਰਦਾ ਹੈ, ਇੱਕ ਵਾਰ ਤਾਂ ਸਭ ਨੂੰ ਹੈਰਾਨੀ ਹੋ ਸਕਦੀ ਹੈ। ਪਰ ਅਜਿਹਾ ਯੂਕੇ ਵਿੱਚ ਹੋਇਆ ਹੈ, ਜਿੱਥੇ ਸੈਂਟੇਂਡਰ ਬੈਂਕ ਨੇ ਇਹ ਵੱਡੀ ਗੜਬੜੀ ਕੀਤੀ ਹੈ। ਬੈਂਕ ਨੇ ਹੀ ਬੈਂਕ ਦੇ 2 ਹਜ਼ਾਰ ਖਾਤਿਆਂ ਤੋਂ 75 ਹਜ਼ਾਰ ਲੋਕਾਂ ਨੂੰ ਰਕਮ ਭੇਜ ਦਿੱਤੀ। ਹੁਣ ਬੈਂਕ ਦੇ ਸਾਹਮਣੇ ਸਿਰਦਰਦੀ ਬਣੀ ਹੋਈ ਹੈ ਕਿ ਭੇਜੇ ਗਏ ਪੈਸੇ ਨੂੰ ਵਾਪਸ ਕਿਵੇਂ ਲਿਆ ਜਾਵੇ।


Santander ਤੋਂ ਇਹ ਗੜਬੜ 25 ਦਸੰਬਰ ਨੂੰ ਹੋਈ ਸੀ। ਖਾਸ ਗੱਲ ਇਹ ਹੈ ਕਿ ਸੈਂਟੇਂਡਰ ਦਾ ਇਹ ਪੈਸਾ ਵਿਰੋਧੀ ਬੈਂਕਾਂ ਜਿਵੇਂ ਕਿ ਬਾਰਕਲੇਜ਼, ਐਚਐਸਬੀਸੀ, ਨੈਟਵੈਸਟ, ਕੋ-ਆਪਰੇਟਿਵ ਬੈਂਕ ਅਤੇ ਵਰਜਿਨ ਮਨੀ ਦੇ ਖਾਤਾਧਾਰਕਾਂ ਨੂੰ ਗਿਆ। ਸੈਂਟੇਂਡਰ ਲਈ ਚੁਣੌਤੀ ਇਹ ਹੈ ਕਿ ਉਹ ਇਨ੍ਹਾਂ ਬੈਂਕ ਖਾਤਾ ਧਾਰਕਾਂ ਤੋਂ ਪੈਸੇ ਕਿਵੇਂ ਕਢਾਉਂਦਾ ਹੈ? ਬੈਂਕ ਵੱਲ ਖਾਤਿਆਂ ਵਿੱਚ ਜੋ ਪੈਸਾ ਭੇਜਿਆ ਗਿਆ ਹੈ ਉਹ £130 ਮਿਲੀਅਨ (1300 ਕਰੋੜ ਰੁਪਏ) ਹੈ।


ਦ ਟਾਈਮਜ਼ ਮੁਤਾਬਕ ਸੈਂਟੇਂਡਰ ਬੈਂਕ ਨੂੰ ਵੀ ਡਰ ਹੈ ਕਿ ਇਹ ਪੈਸਾ ਬੈਂਕ ਨੂੰ ਵਾਪਸ ਨਹੀਂ ਮਿਲੇਗਾ। ਕਿਉਂਕਿ ਲੋਕਾਂ ਨੇ ਇਸ ਨੂੰ ਕ੍ਰਿਸਮਿਸ ਦੌਰਾਨ ਜ਼ਰੂਰ ਖ਼ਰਚਿਆ ਹੋਵੇਗਾ। ਅਜਿਹੇ 'ਚ ਸੰਭਾਵਨਾ ਹੈ ਕਿ ਬੈਂਕ ਗਾਹਕਾਂ ਨੂੰ ਪੈਸੇ ਵਾਪਸ ਭੇਜਣ ਲਈ ਮਜਬੂਰ ਕਰੇਗਾ। ਦੂਜੇ ਪਾਸੇ, ਬੈਂਕ ਕੋਲ ਦੂਜਾ ਵਿਕਲਪ ਹੈ ਕਿ ਉਹ ਉਨ੍ਹਾਂ ਗਾਹਕਾਂ ਕੋਲ ਜਾ ਕੇ ਇਹ ਪੈਸਾ ਵਾਪਸ ਲੈ ਲਵੇ।


ਇਸ ਦੌਰਾਨ ਬੈਂਕ ਵੱਲੋਂ ਇੱਕ ਬਿਆਨ ਵੀ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਸਭ ਤਕਨੀਕੀ ਨੁਕਸ ਕਾਰਨ ਵਾਪਰਿਆ। ਜੋ ਗਲਤੀ ਨਾਲ ਕਿਸੇ ਹੋਰ ਖਾਤੇ ਵਿੱਚ ਚਲਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬੈਂਕ 'ਚ ਤਕਨੀਕੀ ਖਰਾਬੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਅਗਸਤ 'ਚ ਬੈਂਕ ਦੇ ਗਾਹਕ ਆਨਲਾਈਨ ਬੈਂਕਿੰਗ ਦੀ ਵਰਤੋਂ ਨਹੀਂ ਕਰ ਸਕੇ ਸੀ।



ਇਹ ਵੀ ਪੜ੍ਹੋ: ਉੱਤਰੀ ਕੋਰੀਆ ਦਾ ਸ਼ਾਸਕ Kim Jong-Un ਇੱਕ ਵਾਰ ਫਿਰ ਸੁਰਖੀਆਂ 'ਚ, ਉਸ ਨੂੰ ਇੰਝ ਵੇਖ ਹੈਰਾਨ ਹੋਏ ਲੋਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904