Kim Jong-un Looks: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਕਿਮ ਜੋਂਗ-ਉਨ ਹਾਲ ਹੀ 'ਚ ਆਪਣੀ ਪਾਰਟੀ ਪ੍ਰੋਗਰਾਮ 'ਚ ਨਜ਼ਰ ਆਏ, ਜਿੱਥੇ ਉਹ ਕਾਫੀ ਪਤਲੇ ਲੱਗ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਭਾਰ ਕਾਫੀ ਘੱਟ ਗਿਆ ਹੈ।
ਦੁਨੀਆ ਦੇ ਜ਼ਾਲਮ ਤਾਨਾਸ਼ਾਹਾਂ ਚੋਂ ਇੱਕ ਕਿਮ ਜੋਂਗ ਉਨ੍ਹਾਂ ਅਜੀਬੋ-ਗਰੀਬ ਨਿਯਮਾਂ ਨੂੰ ਲਾਗੂ ਕਰਨ ਲਈ ਚਰਚਾ ਵਿੱਚ ਰਹਿੰਦਾ ਹੈ। ਹਾਲ ਹੀ 'ਚ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਸ਼ਾਸਕ ਕਿਮ ਜੋਂਗ-ਇਲ ਦੀ 10ਵੀਂ ਬਰਸੀ 'ਤੇ ਉਨ੍ਹਾਂ ਨੇ ਦੇਸ਼ ਦੇ ਲੋਕਾਂ 'ਤੇ 11 ਦਿਨਾਂ ਲਈ ਹੱਸਣ, ਸ਼ਰਾਬ ਪੀਣ, ਪਾਰਟੀ ਕਰਨ, ਸ਼ਾਪਿੰਗ ਆਦਿ 'ਤੇ ਪਾਬੰਦੀ ਲਗਾ ਦਿੱਤੀ ਸੀ।
44 ਪੌਂਡ ਤੱਕ ਘੱਟ ਗਿਆ ਵਜ਼ਨ
ਉੱਤਰੀ ਕੋਰੀਆ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਪਿਛਲੇ ਦਿਨੀਂ ਯਾਨੀ ਕਿ 28 ਦਸੰਬਰ ਨੂੰ ਉੱਤਰੀ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਦੌਰਾਨ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਕਿਮ ਜੋਂਗ-ਉਨ ਬਹੁਤ ਪਤਲੇ ਨਜ਼ਰ ਆ ਰਹੇ ਹਨ। ਫੋਟੋ 'ਚ ਉਸ ਦੇ ਚਿਹਰੇ 'ਤੇ ਬਦਲਾਅ ਸਾਫ਼ ਨਜ਼ਰ ਆ ਰਿਹਾ ਸੀ। ਤਸਵੀਰ ਵਿੱਚ ਕਿਮ ਜੋਂਗ-ਉਨ ਪਤਲੇ ਨਜ਼ਰ ਆਏ। ਰਿਪੋਰਟ ਮੁਤਾਬਕ ਉਸ ਦਾ ਵਜ਼ਨ ਘੱਟੋ-ਘੱਟ 20 ਕਿਲੋਗ੍ਰਾਮ ਯਾਨੀ 44 ਪੌਂਡ ਘੱਟ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਘਟਦੇ ਵਜ਼ਨ ਨੂੰ ਲੈ ਕੇ ਚਰਚਾ 'ਚ ਆਇਆ ਸੀ।
ਸਿਹਤ ਨੂੰ ਲੈ ਕੇ ਸੀ ਇਹ ਅਟਕਲਾਂ
ਕਿਮ ਜੋਂਗ-ਉਨ ਦੇ ਭਾਰ ਘਟਣ ਕਾਰਨ ਹਾਲ ਹੀ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਦੁਨੀਆ ਭਰ ਵਿੱਚ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਇਸ ਬਾਰੇ ਅਧਿਕਾਰੀ ਇਹ ਵੀ ਦਾਅਵਾ ਕਰਦੇ ਹਨ ਕਿ ਕਿਮ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸ ਦੇ ਨਾਲ ਹੀ ਪਾਰਟੀ ਦੀ ਬੈਠਕ 'ਚ ਕਿਮ ਜੋਂਗ ਉਨ ਦੇ ਆਉਣ ਤੋਂ ਬਾਅਦ ਇਨ੍ਹਾਂ ਅਟਕਲਾਂ 'ਤੇ ਵੀ ਵਿਰਾਮ ਲੱਗ ਗਿਆ ਹੈ।
ਨਾਗਰਿਕਾਂ ਨੂੰ ਘੱਟ ਖਾਣ ਦੀ ਅਪੀਲ
ਦੱਸਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ 'ਚ ਭੋਜਨ ਦੀ ਕਮੀ ਕਾਰਨ ਕਿਮ ਜੋਂਗ ਉਨ ਨੇ ਖਾਣਾ ਘੱਟ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਕਿਮ ਜੋਂਗ ਉਨ ਨੇ ਆਪਣੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਘੱਟ ਖਾਣਾ ਖਾਣ।
ਲਗਪਗ 860,000 ਟਨ ਭੋਜਨ ਦੀ ਕਮੀ
ਜ਼ਿਕਰਯੋਗ ਹੈ ਕਿ ਅਕਤੂਬਰ 'ਚ ਕਿਮ ਜੋਂਗ ਉਨ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਉੱਤਰੀ ਕੋਰੀਆ 2025 'ਚ ਚੀਨ ਨਾਲ ਲੱਗਦੀ ਸਰਹੱਦ ਨੂੰ ਦੁਬਾਰਾ ਨਹੀਂ ਖੋਲ੍ਹਦਾ, ਲੋਕਾਂ ਨੂੰ ਘੱਟ ਖਾਣਾ ਖਾਣਾ ਪਵੇਗਾ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਨੇ ਅਨੁਮਾਨ ਲਗਾਇਆ ਹੈ ਕਿ ਉੱਤਰੀ ਕੋਰੀਆ ਵਿੱਚ ਇਸ ਸਾਲ ਲਗਪਗ 860,000 ਟਨ ਭੋਜਨ ਦੀ ਕਮੀ ਹੈ।
ਇਹ ਵੀ ਪੜ੍ਹੋ: Pakistan Bomb Blast: ਪਾਕਿਸਤਾਨ ਦੇ ਕਵੇਟਾ 'ਚ ਬੰਬ ਧਮਾਕਾ, ਚਾਰ ਦੀ ਮੌਤ 15 ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin