102 ਵਰ੍ਹਿਆਂ ਦੀ ਬੇਬੇ ਨੇ ਕੀਤਾ ਕਮਾਲ
ਏਬੀਪੀ ਸਾਂਝਾ | 26 Jun 2018 07:29 PM (IST)
1
ਜਨਮਦਿਨ ਮੌਕੇ ਸਕਾਈ ਡਾਈਵਿੰਗ ਕਰਨ ਦੀ ਯੋਜਨਾ ਵੀ ਬੇਬੇ ਦੀ ਹੀ ਸੀ। ਉਸ ਨੇ 177 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਿੱਚ ਸਕਾਈ ਡਾਈਵਿੰਗ ਦਾ ਆਨੰਦ ਮਾਣਿਆ। ਇਸ ਦੌਰਾਨ ਬੇਬੇ ਦੇ ਚਿਹਰੇ ਤੋਂ ਮੁਸਕੁਰਾਹਟ ਹਟ ਨਹੀਂ ਰਹੀ ਸੀ। (ਤਸਵੀਰਾਂ- ਫੇਸਬੁੱਕ)
2
ਬੇਬੇ ਦਾ ਜਨਮ ਪਹਿਲੇ ਵਿਸ਼ਵ ਯੁੱਧ ਦੌਰਾਨ ਹੋਇਆ ਸੀ। ਉਹ ਬੇਹੱਦ ਜ਼ਿੰਦਾਦਿਲ ਜ਼ਿੰਦਗੀ ਜਿਊਣਾ ਪਸੰਦ ਕਰਦੀ ਹੈ।
3
ਯੂਕੇ ਦੀ ਆਈਫਲਾਈ ਸਕਾਈ ਡਾਈਵਿੰਗ ਦਾ ਸਿਰਫ ਬੇਬੇ ਈਵਾ ਨੇ ਹੀ ਨਹੀਂ, ਬਲਕਿ ਉਸ ਦੇ ਬੱਚਿਆਂ ਤੇ ਪੋਤਿਆਂ ਨੇ ਵੀ ਇਸ ਦਾ ਆਨੰਦ ਮਾਣਿਆ।
4
ਯੂਕੇ ਦੀ ਰਹਿਣ ਵਾਲੀ ਬੇਬੇ ਈਵਾ ਨੂੰ ਸਕਾਈ ਡਾਈਵਿੰਗ ਏਨੀ ਪਸੰਦ ਆਈ ਕਿ ਉਹ ਇਸ ਨੂੰ ਇੱਕ ਵਾਰ ਫਿਰ ਕਰਨਾ ਚਾਹੁੰਦੀ ਹੈ।
5
ਈਵਾ ਲੁਈਸ ਨੇ ਆਪਣਾ 102ਵਾਂ ਜਨਮਦਿਨ ਇਨਡੋਰ ਟਨਲ ਵਿੱਚ ਸਕਾਈ ਡਾਈਵਿੰਗ ਕਰਦਿਆਂ ਹੋਇਆਂ ਮਨਾਇਆ।
6
102 ਸਾਲ ਦੀ ਉਮਰ ਵਿੱਚ ਆਮ ਤੌਰ ’ਤੇ ਲੋਕ ਜਾਂ ਤਾਂ ਬਿਮਾਰੀਆਂ ਨਾਲ ਘਿਰੇ ਹੋਏ ਹੁੰਦੇ ਹਨ ਜਾਂ ਬੈੱਡ ’ਤੇ ਪਏ ਰਹਿੰਦੇ ਹਨ। ਪਰ ਇਸ ਦੇ ਉਲਟ ਇੱਕ ਬੇਬੇ ਨੇ ਆਪਣਾ 102ਵਾਂ ਜਨਮਦਿਨ ਮਨਾਉਣ ਲਈ ਕਮਾਲ ਹੀ ਕਰ ਦਿੱਤਾ।