ਸਾਵਧਾਨ! ਦੰਦਾਂ ਵੀ ਕਰਦੇ ਨੇ ਦਿਲ ਨੂੰ ਬਿਮਾਰ, ਇੰਜ ਕਰੋ ਸੰਭਾਲ਼
ਹਰ ਛੇ ਮਹੀਨਿਆਂ ਵਿੱਚ ਆਪਣੇ ਦੰਦਾਂ ਦੀ ਜਾਂਚ ਕਰਾਓ। ਸਾਲ ’ਚ ਦੋ ਵਾਰ ਡੈਂਟਲ ਕਲੀਨਿੰਗ ਕਰਾਓ। (ਫੋਟੋ- ਗੂਗਲ ਫਰੀ ਇਮੇਜ)
ਜੇ ਮਸੂੜਿਆਂ ਵਿੱਚ ਸੋਜ਼ਿਸ਼ ਹੋਏ ਤੇ ਖ਼ੂਨ ਵਗਦਾ ਹੋਏ ਤਾਂ ਡਾਕਟਰ ਦੀ ਸਲਾਹ ਲਉ। ਦੰਦਾਂ ਤੇ ਮਸੂੜਿਆਂ ਦੇ ਦਰਦ ਨੂੰ ਅਣਦੇਖਾ ਨਾ ਕਰੋ।
ਜ਼ੁਬਾਨ ਵੀ ਜੀਵਾਣੂਆਂ ਨੂੰ ਇਕੱਠਾ ਕਰਦੀ ਹੈ। ਇਸ ਲਈ ਬੁਰਸ਼ ਕਰਨ ਦੇ ਬਾਅਦ ਜੀਭ ਨੂੰ ਵੀ ਸਾਫ਼ ਕਰਨਾ ਜ਼ਰੂਰੀ ਹੈ।
ਸ਼ੂਗਰ ਤੇ ਸਟਾਰਚ ਵਾਲੀਆਂ ਚੀਜ਼ਾਂ ਖਾਣ ਤੋਂ ਬਚੋ। ਇਸ ਤਰ੍ਹਾਂ ਦੇ ਪਦਾਰਥਾਂ ਵਿੱਚ ਮੌਜੂਦ ਚੀਨੀ ਲਾਰ ’ਚ ਜੀਵਾਣੂਆਂ ਨਾਲ ਪ੍ਰਤੀਕਿਰਿਆ ਕਰਕੇ ਦੰਦਾਂ ਨੂੰ ਨੁਕਸਾਨ ਪੁੱਜਦਾ ਹੈ।
ਹਰ ਦਿਨ ਫਲਾਸ ਕਰੋ ਕਿਉਂਕਿ ਇਹ ਦੰਦਾਂ ਦੇ ਉਨ੍ਹਾਂ ਹਿੱਸਿਆਂ ਨੂੰ ਸਾਫ ਕਰਦਾ ਹੈ ਜਿੱਥੇ ਬੁਰਸ਼ ਨਹੀਂ ਪਹੁੰਚ ਪਾਉਂਦਾ।
ਰੋਜ਼ਾਨਾ ਦੰਦਾਂ ਨੂੰ ਬੁਰਸ਼ ਕਰੋ। ਇਸ ਨਾਲ ਪਲਾਕ ਤੇ ਜੀਵਾਣੂਆਂ ਦਾ ਵਾਧਾ ਰੋਕਣ ’ਚ ਮਦਦ ਮਿਲਦੀ ਹੈ।
ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਡਾ. ਕੇਕੇ ਅਗਰਵਾਲ ਕਹਿੰਦੇ ਹਨ ਕਿ ਜੇ ਦੰਦਾਂ ਦੀ ਦੇਖਭਾਲ ਨਾ ਕੀਤੀ ਜਾਏ ਤਾਂ ਗੰਭੀਰ ਦਿਲ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।