ਜੇਕਰ ਤੁਹਾਡੇ ਘਰ ਹੈ LED ਸਕਰੀਨ ਤਾਂ ਹੋ ਜਾਓ ਸਾਵਧਾਨ
ਨੋਟ: ਇਹ ਖੋਜ ਦੇ ਦਾਅਵੇ ਹਨ, ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।
Download ABP Live App and Watch All Latest Videos
View In Appਖੋਜਾਰਥੀ ਮੇਨੋਲਿਸ ਕੋਜੇਵਿੰਸ ਦਾ ਕਹਿਣਾ ਹੈ ਕਿ ਇਸ ਖੋਜ ਵਿੱਚ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਸੀ ਕਿ ਸ਼ਹਿਰਾਂ ਵਿੱਚ ਰਾਤ ਸਮੇਂ ਰੌਸ਼ਨੀ ਵਿੱਚ ਰਹਿਣ ਨਾਲ ਕਈ ਤਰ੍ਹਾਂ ਦੇ ਕੈਂਸਰ ਦੇ ਵਿਕਸਤ ਹੋਣ ਨਾਲ ਕੋਈ ਸਬੰਧ ਤਾਂ ਨਹੀਂ ਹੈ।
ਇੰਨਾ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਵੱਲੋਂ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਵਿੱਚ ਵੀ ਕੈਂਸਰ ਦਾ ਖ਼ਤਰਾ ਵਧ ਗਿਆ ਹੈ।
ਬ੍ਰੈਸਟ ਤੇ ਪ੍ਰੋਟੈਸਟ ਕੈਂਸਰ ਦੋਵੇਂ ਹਾਰਮੋਨ ਨਾਲ ਜੁੜੀ ਖ਼ਰਾਬੀ ਕਾਰਨ ਪਣਪਦੇ ਹਨ।
ਇਹ ਖੋਜ ਐਨਵਾਇਰਨਮੈਂਟਲ ਹੈਲਥ ਪ੍ਰੋਸਪੈਕਟਿਵਸ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿੱਚ ਪਾਇਆ ਗਿਆ ਹੈ ਕਿ ਐਲਈਡੀ ਲਾਈਟਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਸ਼ਰੀਰ ਦੀ ਬਾਇਓਲੌਜੀਕਲ ਕਲੌਗਕ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਨੀਂਦ ਦਾ ਪੈਟਰਨ ਬਦਲ ਜਾਂਦਾ ਹੈ। ਇਸ ਨਾਲ ਹਾਰਮੋਨ ਦੇ ਪੱਧਰ 'ਤੇ ਵੀ ਅਸਰ ਪੈਂਦਾ ਹੈ।
ਖੋਜ ਵਿੱਚ ਪਾਇਆ ਗਿਆ ਕਿ ਜੋ ਲੋਕ ਐਲਈਡੀ ਦੀ ਰੌਸ਼ਨੀ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਅਜਿਹੀ ਰੌਸ਼ਨੀ ਤੋਂ ਦੂਰ ਜਾਂ ਘੱਟ ਰਹਿਣ ਵਾਲੇ ਲੋਕਾਂ ਦੀ ਤੁਲਨਾ ਵਿੱਚ ਬ੍ਰੈਸਟ ਤੇ ਪ੍ਰੋਟੈਸਟ ਕੈਂਸਰ ਦਾ ਖ਼ਤਰਾ ਡੇਢ ਗੁਣਾ ਵਧ ਜਾਂਦਾ ਹੈ।
ਇਹ ਖੋਜ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਐਕਸੇਟੇਰ ਤੇ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਵੱਲੋਂ ਮੈਡ੍ਰਿਡ ਤੇ ਬਾਰਸੀਲੋਨਾ ਦੇ 4,000 ਲੋਕਾਂ 'ਤੇ ਕੀਤੀ ਗਈ।
ਕੀ ਤੁਸੀਂ ਸੁਣਿਆ ਹੈ ਕਿ ਐਲਈਡੀ ਸਕਰੀਨ ਨਾਲ ਵੀ ਕਿਸੇ ਨੂੰ ਕੈਂਸਰ ਵੀ ਹੋ ਸਕਦਾ ਹੈ? ਜੀ ਹਾਂ, ਹਾਲ ਹੀ ਵਿੱਚ ਇੱਕ ਖੋਜ ਸਾਹਮਣੇ ਆਈ ਹੈ, ਜਿਸ ਮੁਤਾਬਕ, ਐਲਈਡੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਤੋਂ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਖ਼ਾਸ ਤੌਰ 'ਤੇ ਬਾਹਰ ਖੁੱਲ੍ਹੇ ਵਿੱਚ ਲੱਗੀਆਂ ਐਲਈਡੀ ਸਕਰੀਨ ਤੋਂ ਇਹ ਖ਼ਤਰਾ ਜ਼ਿਆਦਾ ਹੈ।
- - - - - - - - - Advertisement - - - - - - - - -