ਲੰਡਨ: ਬ੍ਰਿਟੇਨ ਸਰਕਾਰ (UK Government) ਨੇ ਕੋਰੋਨਾਵਾਇਰਸ (Coronavirus) ਦੌਰਾਨ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਨੂੰ ਤੋੜਨ ਦੀ ਸਜ਼ਾ ਵੀ ਲਾਈ ਗਈ ਹੈ ਪਰ ਇਨ੍ਹੀਂ ਦਿਨੀਂ ਯੂਕੇ ਸਰਕਾਰ (UK Government) ਦਾ ਨਵੀਂ ਪਾਬੰਦੀ ਦੇਸ਼ ਵਿੱਚ ਮਜ਼ਾਕ ਬਣ ਕੇ ਰਹਿ ਗਈ ਹੈ। ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਸਰੀਰਕ ਸਬੰਧ ਬਣਾਉਣ 'ਤੇ ਪਾਬੰਦੀ (Prohibition on Sexual Relations) ਲਾਈ ਗਈ ਹੈ।

ਦਰਅਸਲ ‘ਚ ਬ੍ਰਿਟਿਸ਼ ਸਰਕਾਰ ਨੇ ਦੋ ਜਾਂ ਦੋ ਤੋਂ ਵੱਧ ਲੋਕਾਂ ਨੂੰ ਕਿਸੇ ਹੋਰ ਦੇ ਘਰ ਇਕੱਠੇ ਨਿੱਜੀ ਰਾਤ ਬਤੀਤ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਭਾਵ, ਸਰੀਰਕ ਸਬੰਧਾਂ ਲਈ ਕਿਸੇ ਹੋਰ ਦੇ ਘਰ ‘ਚ ਦੋ ਤੋਂ ਵੱਧ ਲੋਕਾਂ ਦੇ ਰਾਤ ਬਤੀਤ ਕਰਨ 'ਤੇ ਪਾਬੰਦੀ ਲਾਈ ਗਈ ਹੈ। ਉਂਝ ਇਹ ਹੁਕਮ ਪਤੀ-ਪਤਨੀ ਉੱਪਰ ਲਾਗੂ ਨਹੀਂ ਹੁੰਦੇ, ਬਸ਼ਰਤੇ ਕਿ ਉਹ ਆਪਣੇ ਘਰ ਵਿੱਚ ਹੀ ਹੋਣ।

ਇਸ ਨਵੀਂ ਪਾਬੰਦੀ ਦਾ ਸੋਸ਼ਲ ਮੀਡੀਆ 'ਤੇ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਵਿਰੋਧੀ ਧਿਰ ਨੇ ਇਨ੍ਹਾਂ ਨਵੀਆਂ ਪਾਬੰਦੀਆਂ ਲਈ ਸਰਕਾਰ ਦੀ ਵੀ ਨਿੰਦਾ ਕੀਤੀ ਹੈ। ਬੇਸ਼ੱਕ ਕੁਝ ਲੋਕ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਸ਼ਲਾਘਾ ਵੀ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904