ਟੋਹਾਣਾ: ਇੱਥੇ ਇੱਕ ਨੌਜਵਾਨ ਨੂੰ ਦਹੇਜ ਵਿੱਚ ਲੰਗੂਰ ਮਿਲਿਆ ਹੈ। ਲੰਗੂਰ ਨੇ ਆਉਂਦਿਆਂ ਹੀ ਪਰਿਵਾਰ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਦੁਹਲੇ ਖਿਲਾਫ ਕੇਸ ਦਰਜ ਹੋ ਗਿਆ ਹੈ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਦਰਅਸਲ ਇੱਥੋਂ ਦੀ ਰਤੀਆ ਰੋਡ ’ਤੇ ਕਾਰਖਾਨੇ ਦੇ ਮਾਲਕ ਦੇ ਬੇਟੇ ਸੰਜੈ ਪੂਨੀਆ ਨੂੰ ਦਹੇਜ ਵਿੱਚ ਲੰਗੂਰ ਮਿਲਿਆ ਹੈ। ਦਹੇਜ ਵਿੱਚ ਮਿਲੇ ਲੰਗੂਰ ਦੀ ਚਰਚਾ ਮੀਡੀਆ ਵਿੱਚ ਆਉਣ ’ਤੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਗਊਸ਼ਾਲਾ ਨਾਲ ਪੈਂਦੀ ਹੈ। ਗਊਸ਼ਾਲਾ ਵਿੱਚ ਬੰਦਰਾਂ ਦੇ ਝੂੰਡ ਉਨ੍ਹਾਂ ਦੀ ਫ਼ਸਲ ਉਜਾੜਦੇ ਸਨ। ਇਨ੍ਹਾਂ ਬੰਦਰਾਂ ਨੂੰ ਭਜਾਉਣ ਲਈ ਸੁਹਰੇ ਪਰਿਵਾਰ ਵੱਲੋਂ ਲੰਗੂਰ ਦਿੱਤਾ ਗਿਆ ਸੀ। ਇਸ ਦੀ ਸੂਚਨਾ ਜਦੋਂ ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ ਫਤਿਹਾਬਾਦ ਦੇ ਜ਼ਿਲ੍ਹਾ ਪ੍ਰਧਾਨ ਰਾਧੇਸ਼ਾਮ ਧਾਰਨੀਆਂ ਨੂੰ ਮਿਲੀ ਤਾਂ ਉਨ੍ਹਾਂ ਦੀ ਹਦਾਇਤ ਤੋਂ ਬਾਅ ਪੂਨੀਆ ਫੈਕਟਰੀ ਤੋਂ ਲੰਗੂਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੰਜੈ ਪੂਨੀਆ ਵਿਰੁੱਧ ਜੰਗਲੀ ਲਾਈਫ਼ ਪ੍ਰੋਟੈਕਸ਼ਨ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ ਹੈ। ਵਿਭਾਗ ਮੁਤਾਬਕ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।