ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਅਸੀਂ ਘਰ 'ਚ ਇਕੱਲੇ ਹੁੰਦੇ ਹਾਂ ਤਾਂ ਬੋਰੀਅਤ ਤੇ ਇਕੱਲਾਪਣ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਘਰ ਤੋਂ ਬਾਹਰ ਸੈਰ ਕਰਨ ਲਈ ਨਿਕਲ ਜਾਂਦੇ ਹਾਂ। ਪਰ ਜ਼ਰਾ ਸੋਚੋ ਕਿ ਤੁਸੀਂ ਘਰ ਤੋਂ ਬਾਹਰ ਸੈਰ ਕਰਨ ਗਏ ਹੋ ਤੇ ਜੇਕਰ ਤੁਹਾਨੂੰ ਆਪਣੇ ਇਲਾਕੇ 'ਚ ਕੋਈ ਵਿਅਕਤੀ ਨਜ਼ਰ ਨਾ ਆਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ।
ਇਹ ਕੋਈ ਕਹਾਣੀ ਨਹੀਂ ਸਗੋਂ ਇਕ ਸੱਚਾਈ ਹੈ। ਜਿੱਥੇ ਸ਼ਹਿਰਾਂ ਦੀ ਜ਼ਿੰਦਗੀ ਭੀੜ-ਭੜੱਕੇ ਵਾਲੀ ਹੈ, ਉੱਥੇ ਪਿੰਡਾਂ ਦੀ ਜ਼ਿੰਦਗੀ ਇਸ ਤੋਂ ਬਿਲਕੁਲ ਵੱਖਰੀ ਹੈ ਪਰ, ਅੱਜ ਦੇ ਦੌਰ 'ਚ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਕਰਦੇ ਰਹਿੰਦੇ ਹਨ ਪਰ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਅੱਜ ਕੱਲ੍ਹ ਸਿਰਫ਼ ਇੱਕ ਵਿਅਕਤੀ ਰਹਿੰਦਾ ਹੈ।
ਅਸੀਂ ਗੱਲ ਕਰ ਰਹੇ ਹਾਂ ਰੂਸ ਦੀ ਸਰਹੱਦ 'ਤੇ ਸਥਿੱਤ ਡੋਬਰੂਸਾ ਪਿੰਡ ਦੀ। ਕਿਹਾ ਜਾਂਦਾ ਹੈ ਕਿ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਇਸ ਪਿੰਡ ਦੇ ਸਾਰੇ ਲੋਕ ਨੇੜਲੇ ਸ਼ਹਿਰ ਤੇ ਕੁਝ ਹੋਰ ਥਾਵਾਂ 'ਤੇ ਆ ਕੇ ਵੱਸ ਗਏ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਇੱਥੇ 3 ਲੋਕਾਂ ਨੂੰ ਬਚਾਇਆ ਗਿਆ ਸੀ, ਜਿਨ੍ਹਾਂ 'ਚੋਂ ਜੇਨਾ ਤੇ ਲਿਡੀਆ ਨਾਂ ਦੇ ਜੋੜੇ ਦੀ ਬੀਤੇ ਫ਼ਰਵਰੀ 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਪਿੰਡ 'ਚ ਸਿਰਫ਼ ਇੱਕ ਵਿਅਕਤੀ ਗਰੀਸਾ ਮੁਨਟੇਨ ਬਚਿਆ ਹੈ।
ਇਸ ਤਰ੍ਹਾਂ ਦੂਰ ਕਰਦੇ ਹਨ ਆਪਣਾ ਇਕੱਲਾਪਣ
ਕਰੀਬ ਤਿੰਨ ਦਹਾਕੇ ਪਹਿਲਾਂ ਇਸ ਪਿੰਡ 'ਚ 200 ਦੇ ਕਰੀਬ ਲੋਕ ਰਹਿੰਦੇ ਸਨ, ਪਰ ਅੱਜ ਦੇ ਸਮੇਂ ਵਿੱਚ ਇਸ ਪਿੰਡ 'ਚ ਸਿਰਫ਼ ਇੱਕ ਵਿਅਕਤੀ ਹੀ ਰਹਿੰਦਾ ਹੈ। ਭਾਵੇਂ ਗਰੀਸਾ ਮੁਨਟੇਨ ਨਾਲ ਕੋਈ ਨਹੀਂ ਰਹਿੰਦਾ, ਉਹ ਪਿੰਡ 'ਚ ਇਕੱਲੇ ਨਹੀਂ ਹਨ। ਬਹੁਤ ਸਾਰੇ ਜੀਵ ਉਨ੍ਹਾਂ ਦੇ ਨਾਲ ਰਹਿੰਦੇ ਹਨ। ਗਰੀਸਾ 5 ਕੁੱਤਿਆਂ, 9 ਟਰਕੀ ਪੰਛੀਆਂ, 2 ਬਿੱਲੀਆਂ, 42 ਮੁਰਗੀਆਂ, 120 ਬੱਤਖਾਂ, 50 ਕਬੂਤਰ ਤੇ ਕਈ ਹਜ਼ਾਰ ਮੱਖੀਆਂ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਗਰੀਸਾ ਮੁਨਟੇਨ ਨੇ ਇਸ ਬਾਰੇ ਦੱਸਿਆ, "ਉਨ੍ਹਾਂ ਦੇ ਪਿੰਡ 'ਚ ਕਰੀਬ 50 ਘਰ ਸਨ, ਪਰ ਹੁਣ ਜ਼ਿਆਦਾਤਰ ਲੋਕ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਨੇੜਲੇ ਸ਼ਹਿਰ ਮੋਲਡੋਵਾ, ਰੂਸ ਜਾਂ ਯੂਰਪ 'ਚ ਆ ਕੇ ਵਸ ਗਏ ਹਨ।" ਗਰੀਸਾ ਦਾ ਮੰਨਣਾ ਹੈ ਕਿ ਇਕੱਲੇ ਰਹਿਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਨਟੇਨ ਨੇ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਇਹ ਅਨੋਖਾ ਤਰੀਕਾ ਅਪਣਾਇਆ। ਮੁਨਟੇਨ ਕਹਿੰਦਾ ਹੈ, "ਖੇਤਾਂ 'ਚ ਕੰਮ ਕਰਦੇ ਹੋਏ ਉਹ ਰੁੱਖਾਂ, ਪੰਛੀਆਂ, ਜਾਨਵਰਾਂ ਨਾਲ ਗੱਲਾਂ ਕਰਦੇ ਰਹਿੰਦੇ ਹਨ। ਗਰੀਸਾ ਦੱਸਦੇ ਹਨ ਕਿ, "ਉਸ ਨਾਲ ਗੱਲ ਕਰਨ ਲਈ ਇੱਥੇ ਕੋਈ ਨਹੀਂ ਹੈ।" 65 ਸਾਲਾ ਗਰੀਸਾ ਮੁਨਟੇਨ ਮੁਤਾਬਕ, "ਜੇਨਾ ਤੇ ਲਿਡੀਆ ਲੋਜਿੰਸਕੀ ਪਿੰਡ ਦੇ ਦੂਜੇ ਸਿਰੇ 'ਤੇ ਰਹਿੰਦੇ ਸਨ ਅਤੇ ਉਹ ਅਕਸਰ ਉਨ੍ਹਾਂ ਨਾਲ ਫ਼ੋਨ 'ਤੇ ਜਾਂ ਮਿਲ ਕੇ ਗੱਲ ਕਰਦੇ ਸਨ, ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਇੱਥੇ ਇਕੱਲੇ ਹਨ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ