ਵਾਸ਼ਿੰਗਟਨ : ਬੱਚੇ ਦੇ ਜਨਮ ਲਈ ਦੁਨੀਆ ਵਿਚ ਸਭ ਤੋਂ ਮਹਿੰਗੀ ਥਾਂ ਅਮਰੀਕਾ ਹੈ। ਇਹ ਗੱਲ 14 ਵਿਕਸਿਤ ਦੇਸ਼ਾਂ ਵਿਚ ਬ੍ਰਿਟੇਨ ਮੈਡੀਕਲ ਜਨਰਲ 'ਦਿ ਲੈਂਸੇਟ' ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿਚ ਸਾਹਮਣੇ ਆਈ ਹੈ। ਅਮਰੀਕਾ ਤੋਂ ਬਾਅਦ ਬੱਚੇ ਦੇ ਜਨਮ ਲਈ ਦੂਜੀ ਸਭ ਤੋਂ ਮਹਿੰਗੀ ਥਾਂ ਆਸਟ੍ਰੇਲੀਆ ਹੈ।
ਦਿ ਲੈਂਸੇਟ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਿਕ ਅਮਰੀਕਾ ਵਿਚ ਆਪ੍ਰੇਸ਼ਨ ਰਾਹੀਂ ਡਿਲਿਵਰੀ ਦਾ ਖਰਚਾ ਕਰੀਬ 15,500 ਡਾਲਰ ਹੈ, ਜਦੋਂ ਕਿ ਆਸਟ੍ਰੇਲੀਆ ਵਿਚ ਇਹ ਖਰਚਾ 10 ਹਜ਼ਾਰ ਡਾਲਰ ਹੈ। ਆਸਟ੍ਰੇਲੀਆ ਵਿਚ ਇੱਕ ਆਮ ਡਿਲਿਵਰੀ ਵਿਚ 6775 ਡਾਲਰ ਦਾ ਖਰਚਾ ਆਉਂਦਾ ਹੈ ਜਦੋਂ ਕਿ ਅਮਰੀਕਾ ਵਿਚ ਬਿਨਾਂ ਆਪ੍ਰੇਸ਼ਨ ਤੋਂ ਬੱਚੇ ਦੀ ਡਿਲਿਵਰੀ ਕਰਵਾਉਣ 'ਤੇ 10,232 ਡਾਲਰ ਦਾ ਖਰਚਾ ਆਉਂਦਾ ਹੈ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉੱਚ ਆਮਦਨੀ ਵਾਲੇ ਦੇਸ਼ਾਂ ਵਿਚ ਡਿਲਿਵਰੀ ਦੌਰਾਨ ਮਾਂਵਾਂ ਦੀ ਮੌਤ ਦੀ ਦਰ ਅਤੇ ਨਵਜੰਮੇ ਬੱਚਿਆਂ ਦੀ ਮੌਤ ਦੀ ਦਰ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ। ਅਜਿਹੇ ਵਿਚ ਮਾਂਵਾਂ ਦੀ ਦੇਖਭਾਲ ਦੀ ਲਾਗਤ ਅਤੇ ਡਾਕਟਰਾਂ ਸਹੂਲਤਾਂ ਦੀ ਲਾਗਤ ਵਿਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਕਦਮਾਂ ਨੂੰ ਚੁੱਕੇ ਜਾਣ ਤੋਂ ਬਾਅਦ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਵਿਚ ਪਹਿਲਾਂ ਨਾਲੋਂ ਕਮੀ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਚ ਆਮਦਨ ਵਾਲੇ ਦੇਸ਼ਾਂ ਵਿਚ ਜ਼ਿਆਦਾਤਰ ਔਰਤਾਂ ਹਸਪਤਾਲ ਵਿਚ ਡਿਲਿਵਰੀ ਕਰਵਾਉਂਦੀਆਂ ਹਨ।
ਇਹ ਵੀ ਪੜ੍ਹੋ: Parliament Updates: ਸੰਸਦ ਦਾ ਸਰਦ ਰੁਤ ਇਜਲਾਸ, ਅੱਜ ਹੀ ਆਵੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ, ਕਾਂਗਰਸ ਚੁੱਕੇਗੀ ਇਹ ਮੁੱਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904