ਨਿਊਯਾਰਕ: ਅਮਰੀਕਾ ਦੇ ਡਾਕਟਰਾਂ ਨੇ ਬੰਦੇ ਵਿੱਚ ਸੂਰ ਦਾ ਦਿਲ ਲਾ ਕੇ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਡਾਟਕਰਾਂ ਨੇ 9 ਘੰਟਿਆਂ ਦੀ ਸਰਜਰੀ ਮਗਰੋਂ 57 ਸਾਲਾ ਮਰੀਜ਼ ਵਿੱਚ ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਦੇ ਦਿਲ ਨੂੰ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਹੈ। ਇਸ ਕਾਰਨਾਮੇ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ।


ਦੱਸ ਦਈਏ ਕਿ ਮਰੀਲੈਂਡ ਨਿਵਾਸੀ ਡੇਵਿਡ ਬੇਨੇਟ ਪਿਛਲੇ ਕੁਝ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਲ ਸੀ। ਉਹ ਬੈੱਡ 'ਤੇ ਪਿਆ ਸੀ, ਟ੍ਰਾਂਸਪਲਾਂਟ ਤੋਂ ਤਿੰਨ ਦਿਨਾਂ ਬਾਅਦ ਠੀਕ ਹੋ ਰਿਹਾ ਹੈ ਤੇ ਆਮ ਵਾਂਗ ਸਾਹ ਲੈ ਰਿਹਾ ਹੈ। ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਸਨ (ਯੂਐਮਐਮਸੀ) ਦੇ ਡਾਕਟਰਾਂ ਨੇ ਕਿਹਾ ਅਜਿਹਾ ਟ੍ਰਾਂਸਪਲਾਂਟ ਦੁਨੀਆ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 31 ਦਸੰਬਰ ਨੂੰ ਮਰੀਜ਼ ਦੀ ਜਾਨ ਬਚਾਉਣ ਲਈ ਅਜਿਹੀ ਸਰਜਰੀ ਲਈ ਐਮਰਜੈਂਸੀ ਅਧਿਕਾਰ ਦਿੱਤਾ ਸੀ। ਇਸ ਸਰਜਰੀ ਨੂੰ 9 ਘੰਟੇ ਲੱਗੇ।


ਅਪਰੇਸ਼ਨ ਤੋਂ ਇੱਕ ਦਿਨ ਪਹਿਲਾਂ, ਬੇਨੇਟ ਨੇ ਕਿਹਾ, "ਇਹ ਟ੍ਰਾਂਸਪਲਾਂਟ ਮੇਰੇ ਲਈ ਕਰੋ ਜਾਂ ਮਰੋ ਦੀ ਸਥਿਤੀ ਸੀ," ਮੈਰੀਲੈਂਡ ਮੈਡੀਕਲ ਸੈਂਟਰ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਉਸ ਨੇ ਕਿਹਾ ਮੈਂ ਜੀਣਾ ਚਾਹੁੰਦਾ ਹਾਂ, ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਤੀਰ ਚਲਾਉਣ ਵਰਗਾ ਹੈ, ਪਰ ਇਹ ਮੇਰੇ ਕੋਲ ਆਖਰੀ ਵਿਕਲਪ ਹੈ।" ਬੈਨੇਟ ਸੋਮਵਾਰ ਨੂੰ ਆਪਣੇ ਆਪ ਸਾਹ ਲੈ ਰਿਹਾ ਸੀ, ਪਰ ਉਹ ਅਜੇ ਵੀ ਦਿਲ ਤੇ ਫੇਫੜਿਆਂ ਦੀਆਂ ਮਸ਼ੀਨਾਂ ਦੀ ਵਰਤੋਂ ਕਰ ਰਿਹਾ ਹੈ। ਅਗਲੇ ਕੁਝ ਦਿਨ ਉਨ੍ਹਾਂ ਦੀ ਸਿਹਤ ਦੇ ਲਿਹਾਜ਼ ਨਾਲ ਅਹਿਮ ਹੋਣਗੇ।


ਯੂਨੀਵਰਸਿਟੀ ਆਫ ਮੈਰੀਲੈਂਡ ਦੇ ਪਸ਼ੂ ਤੋਂ ਮਨੁੱਖੀ ਟ੍ਰਾਂਸਪਲਾਂਟ ਪ੍ਰੋਗਰਾਮ ਦੇ ਵਿਗਿਆਨਕ ਨਿਰਦੇਸ਼ਕ ਡਾ. ਮੁਹੰਮਦ ਮੋਹੀਉਦੀਨ ਨੇ ਕਿਹਾ, "ਜੇਕਰ ਇਹ ਆਪ੍ਰੇਸ਼ਨ ਸਫਲ ਰਿਹਾ, ਤਾਂ ਪ੍ਰਭਾਵਿਤ ਮਰੀਜ਼ਾਂ ਲਈ ਇਨ੍ਹਾਂ ਅੰਗਾਂ ਦੀ ਬੇਅੰਤ ਸਪਲਾਈ ਹੋਵੇਗੀ।" ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੇ ਕਈ ਪ੍ਰਯੋਗ ਨਾਕਾਮ ਰਹੇ ਹਨ। ਮਨੁੱਖੀ ਸਰੀਰਾਂ ਨੇ ਜਾਨਵਰਾਂ ਦੇ ਅੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।



ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪਟਿਆਲਾ 'ਚ ਵੱਡੀ ਵਾਰਦਾਤ, ਬ੍ਰਹਮ ਮਹਿੰਦਰਾ ਦੇ ਕਰੀਬੀ ਦੀ ਗੋਲੀਆਂ ਮਾਰ ਕੇ ਹੱਤਿਆ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904