ਪਟਿਆਲਾ: ਚੋਣਾਂ ਤੋਂ ਪਹਿਲਾਂ ਅੱਜ ਪਟਿਆਲਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਵਿਕਾਸ ਨਗਰ ਦੇ ਸਾਬਕਾ ਸਰਪੰਚ ਤਾਰਾ ਦੱਤ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਤਾਰਾ ਦੱਤ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਕਰੀਬੀ ਦੱਸੇ ਜਾ ਰਹੇ ਹਨ। ਇਸ ਵਾਰਦਾਤ ਨੂੰ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਮਿਲੀ ਜਾਣਕਾਰੀ ਮੁਤਾਬਕ ਉਹ ਇੱਥੇ ਆਪਣੀ ਨਵੀਂ ਕੋਠੀ ਬਣਾ ਰਿਹਾ ਸੀ, ਜਿਸ ਦੌਰਾਨ ਹੀ ਉਹ ਮਿਸਤਰੀਆਂ ਨੂੰ ਚਾਹ ਦੇਣ ਲਈ ਆਇਆ। ਇਸ ਦੌਰਾਨ ਘਾਤ ਲਾ ਕੇ ਬੈਠੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਤੁਰੰਤ ਬਾਅਦ ਭਾਵੇਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਤਾਰਾ ਦੱਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।


ਤਾਰਾ ਦੱਤ ਖ਼ਿਲਾਫ਼ ਲੜਾਈ-ਝਗੜਿਆਂ ਦੇ ਕਈ ਮਾਮਲੇ ਦਰਜ ਹਨ। ਪਿਛਲੇ ਸਮੇਂ ਦੌਰਾਨ ਕਤਲ ਦੇ ਮਾਮਲੇ 'ਚ ਵੀ ਉਸ ਦਾ ਨਾਮ ਆਇਆ ਸੀ ਪਰ ਬਾਅਦ ਵਿਚ ਪੁਲਿਸ ਨੇ ਉਸ ਨੂੰ ਬੇਗੁਨਾਹ ਕਰ ਦਿੱਤਾ ਸੀ। ਇਸ ਤਰ੍ਹਾਂ ਪੁਲਿਸ ਵੱਲੋਂ ਭਾਵੇਂ ਮੁਕੰਮਲ ਜਾਂਚ ਕਰਨੀ ਬਾਕੀ ਹੈ ਪਰ ਮੁੱਢਲੀ ਤਫ਼ਤੀਸ਼ ਦੇ ਹਵਾਲੇ ਨਾਲ ਪੁਲਿਸ ਦਾ ਤਰਕ ਹੈ ਕਿ ਇਹ ਕਤਲ ਕਿਸੇ ਪੁਰਾਣੀ ਰੰਜਿਸ਼ ਦਾ ਸਿੱਟਾ ਹੈ। ਪੁਲਿਸ ਮੁਤਾਬਕ ਤਾਰਾ ਚੰਦ ਦਾ ਰਿਕਾਰਡ ਵੀ ਅਪਰਾਧਕ ਰਿਹਾ ਹੈ, ਇਸ ਲਈ ਕਈ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



ਇਹ ਵੀ ਪੜ੍ਹੋ: Punjab Election 2022: 15 ਜਨਵਰੀ ਤੋਂ ਮਿਲੇਗੀ ਸਿਆਸੀ ਪਾਰਟੀਆਂ ਨੂੰ ਰਾਹਤ? ਰੈਲੀਆਂ ਦੀ ਮਿਲ ਸਕਦੀ ਇਜਾਜ਼ਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904