ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਦਿਆਂ 15 ਜਨਵਰੀ ਤੱਕ ਰੈਲੀਆਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ 15 ਜਨਵਰੀ ਤੋਂ ਬਾਅਦ ਕਮਿਸ਼ਨ ਰੈਲੀਆਂ, ਨੁੱਕੜ ਮੀਟਿੰਗਾਂ ਤੇ ਮੀਟਿੰਗਾਂ ਕਰਨ ਦੀ ਇਜਾਜ਼ਤ ਦੇ ਸਕਦਾ ਹੈ।
ਫਿਲਹਾਲ ਉਮੀਦਵਾਰਾਂ ਨੂੰ ਸਿਰਫ ਆਨਲਾਈਨ ਤੇ ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਹੈ। ਇਸ ਦੌਰਾਨ ਵੀ ਉਨ੍ਹਾਂ ਦੇ ਨਾਲ 5 ਤੋਂ ਵੱਧ ਸਮਰਥਕ ਵੀ ਨਹੀਂ ਹੋਣੇ ਚਾਹੀਦੇ। ਦੱਸ ਦਈਏ ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਕਰਕੇ ਚੋਣ ਕਮਿਸ਼ਨ ਵੱਲੋਂ ਇਹ ਸਖ਼ਤ ਪਾਬੰਦੀਆਂ ਲਾਇਆ ਗਈਆਂ ਹਨ।
ਇਜਾਜ਼ਤ ਲਈ ਵੀ ਨਿਯਮ
- ਜੇਕਰ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਨੇ ਰੈਲੀ ਕਰਨੀ ਹੈ ਤਾਂ ਬਿਨੈ ਪੱਤਰ ਨਾਲ ਸਬੰਧਤ ਵਿਭਾਗ ਜਾਂ ਸਬੰਧਤ ਸਥਾਨ ਦੇ ਮਾਲਕ ਦੀ ਮਨਜ਼ੂਰੀ ਵੀ ਲੈਣੀ ਪਵੇਗੀ।
- ਚੋਣਵੇਂ ਸਥਾਨਾਂ 'ਤੇ ਰੈਲੀ ਕਰਨ ਦੀ ਇਜਾਜ਼ਤ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੀ ਜਾਵੇਗੀ।
- ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਹੁਣ ਜਾਣੋ ਕੀ ਕਿਸ ਵਿਧਾਨ ਸਭਾ ਹਲਕੇ ਵਿੱਚ ਕਿੰਨੀਆਂ ਥਾਵਾਂ 'ਤੇ ਇਜਾਜ਼ਤ
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ਮੁਤਾਬਕ ਰੈਲੀਆਂ ਲਈ ਥਾਵਾਂ ਤੈਅ ਕੀਤੀਆਂ ਗਈਆਂ ਹਨ। ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ 7, ਰਾਜਾਸਾਂਸੀ ਵਿੱਚ 3, ਮਜੀਠਾ ਵਿੱਚ 7 ਜੰਡਿਆਲਾ ਵਿੱਚ 7, ਅੰਮ੍ਰਿਤਸਰ ਉੱਤਰੀ ਵਿੱਚ 3, ਅੰਮ੍ਰਿਤਸਰ ਪੱਛਮੀ ਵਿੱਚ 8, ਅੰਮ੍ਰਿਤਸਰ ਕੇਂਦਰੀ ਵਿੱਚ 7, ਅੰਮ੍ਰਿਤਸਰ ਦੱਖਣੀ ਵਿੱਚ 5, ਪੂਰਬੀ ਵਿੱਚ 4, ਅਟਾਰੀ ਵਿੱਚ 5 ਤੇ ਇਸ ਵਿੱਚ ਬਾਬਾ ਬਕਾਲਾ ਸਾਹਿਬ ਲਈ ਵੀ 5 ਸਥਾਨ ਤੈਅ ਕੀਤੇ ਗਏ ਹਨ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਵਿੱਚ ਹੀ 59 ਥਾਵਾਂ ਦੀ ਸ਼ਨਾਖਤ ਕੀਤੀ ਹੈ, ਜਿੱਥੇ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੋਂ 27 ਸ਼ਹਿਰਾਂ ਵਿੱਚ 32 ਪੇਂਡੂ ਖੇਤਰ ਹਨ। ਇੱਕ ਸਟੇਡੀਅਮ ਨੂੰ ਛੱਡ ਕੇ ਕਿਸੇ ਵੀ ਥਾਂ ਦੀ ਸਮਰੱਥਾ 100 ਤੋਂ 20 ਹਜ਼ਾਰ ਤੋਂ ਵੱਧ ਨਹੀਂ ਹੈ। ਰਾਜਾਸਾਂਸੀ ਦੇ ਸ਼ਹੀਦ ਮੇਵਾ ਸਿੰਘ ਸਟੇਡੀਅਮ ਦੀ ਸਮਰੱਥਾ 1 ਲੱਖ ਹੈ।
ਇਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਪਰ ਹਰ ਕੋਈ ਇੱਥੇ ਆਪਣੀ ਸਟੇਜ ਨਹੀਂ ਸਜਾ ਸਕਦਾ। ਇੱਥੇ ਰੈਲੀ ਕਰਨ ਲਈ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ। ਚੋਣ ਕਮਿਸ਼ਨ ਨੇ ਸਥਾਨਾਂ ਦੀ ਚੋਣ ਕਰ ਲਈ ਹੈ, ਪਰ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਨ੍ਹਾਂ ਰੈਲੀਆਂ ਦੀ ਇਜਾਜ਼ਤ ਕਦੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Corona: ਪੰਜਾਬ 'ਚ ਕੋਰੋਨਾ ਦੀ ਰਫਤਾਰ ਬੇਕਾਬੂ, ਐਕਟਿਵ ਕੇਸ 20 ਹਜ਼ਾਰ ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/