ਤਾਨਾਸ਼ਾਹੀ ਦੀ ਐਸ਼ਪ੍ਰਸਤੀ ਬਾਰੇ ਹੈਰਾਨੀਜਨਕ ਖ਼ੁਲਾਸੇ, ਗੁਪਤ ਗੁਫਾਵਾਂ 'ਚ ਰੱਖੀਆਂ ਸੀ ਕੁੜੀਆਂ
ਗੱਦਾਫੀ ਕਈ ਵਾਰ ਸਕੂਲਾਂ, ਕਾਲਜਾਂ 'ਚ ਜਾਂਦਾ ਰਹਿੰਦਾ ਸੀ। ਗੱਦਾਫੀ ਨੂੰ ਜੇ ਕੁੜੀ ਪਸੰਦ ਆਉਂਦੀ ਤਾਂ ਉਹ ਉਸ ਨੂੰ ਲਿਆਉਣ ਵਾਲੇ ਗਾਰਡਾਂ ਨੂੰ ਵੀ ਇਨਾਮ ਦਿੰਦਾ ਸੀ। ਕੋਜੀਆਨ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਗੱਦਾਫੀ ਦੇ ਹਰਮ 'ਚ ਨਵੀਂ ਕੁੜੀਆਂ ਨੂੰ ਉਸ ਦੀ ਦਾਸ ਬਣਾਉਣ ਦਾ ਕੰਮ ਇੱਕ ਮਹਿਲਾ ਗਾਰਡ ਮੁਬਾਰਕਾਂ ਦੀ ਇੱਕ ਔਰਤ ਨੂੰ ਸੌਂਪਿਆ ਗਿਆ ਸੀ। ਮੁਬਾਰਕਾਂ ਇਨ੍ਹਾਂ ਮਾਸੂਮ ਬੱਚੀਆਂ ਨੂੰ ਸ਼ਿੰਗਾਰਨ ਤੋਂ ਇਲਾਵਾ ਉਨ੍ਹਾਂ ਨੂੰ ਅਸ਼ਲੀਲ ਫ਼ਿਲਮਾਂ ਵੀ ਦਿਖਾਉਂਦੀ ਸੀ।
Download ABP Live App and Watch All Latest Videos
View In Appਉਨ੍ਹਾਂ 'ਚੋਂ ਕੁਝ ਨੇ ਦੱਸਿਆ ਕਿ ਗੱਦਾਫੀ ਜਦੋਂ ਸਕੂਲਾਂ 'ਚ ਆ ਕੇ ਕਿਸੇ ਕੁੜੀ ਦੇ ਸਿਰ 'ਤੇ ਹੱਥ ਰੱਖਦਾ ਤਾਂ ਇਸ ਦਾ ਮਤਲਬ ਉਸ ਨੂੰ ਉਹ ਕੁੜੀ ਸੋਹਣੀ ਲੱਗਦੀ ਤੇ ਉਸ ਕੁੜੀ ਨੂੰ ਗੱਦਾਫੀ ਦੇ ਗਾਰਡ ਅਗਵਾ ਕਰ ਲੈਂਦੇ। ਉਸ ਤੋਂ ਬਾਅਦ ਉਸ ਕੁੜੀ ਨੂੰ ਸ਼ਿੰਗਾਰ ਕੇ ਗੱਦਾਫੀ ਸਾਹਮਣੇ ਪੇਸ਼ ਕੀਤਾ ਜਾਂਦਾ ਸੀ।
ਤ੍ਰਿਪੋਲੀ ਯੂਨੀਵਰਸਿਟੀ ਤੇ ਕਈ ਹੋਰ ਥਾਵਾਂ 'ਤੇ ਬਣਾਈਆਂ ਗਈਆਂ ਗੁਪਤ ਗੁਫਾਵਾਂ 'ਚ ਸਕੂਲ ਤੇ ਕਾਲਜਾਂ ਤੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਨੂੰ ਰੱਖਿਆ ਜਾਂਦਾ ਸੀ।
ਚੰਡੀਗੜ੍ਹ: ਇਨ੍ਹਾਂ ਦਿਨਾਂ ਵਿੱਚ ਲਿਬੀਆ 'ਚ 42 ਸਾਲ ਤੋਂ ਜ਼ਿਆਦਾ ਸਮੇਂ ਤੱਕ ਰਾਜ ਕਰਨ ਵਾਲੇ ਤਾਨਾਸ਼ਾਹ ਮੁਅੰਮਰ ਗੱਦਾਫੀ ਬਾਰੇ ਬਣੀ ਡਾਕੂਮੈਂਟਰੀ ਬਹੁਤ ਦੇਖੀ ਜਾ ਰਹੀ ਹੈ। ਇੱਕ ਚੈਨਲ ਵੱਲੋਂ ਬਣਾਈ ਡਾਕੂਮੈਂਟਰੀ ਵਿੱਚ ਗੱਦਾਫੀ ਦੀ ਐਸ਼ਪ੍ਰਸਤੀ ਬਾਰੇ ਹੈਰਾਨੀਜਨਕ ਖ਼ੁਲਾਸੇ ਹੋਏ ਹਨ।
ਗੱਦਾਫੀ ਦੀ ਮੌਤ ਤੋਂ ਬਾਅਦ ਅਮਰੀਕੀ ਫ਼ੌਜ ਨੇ ਉਸ ਦੀਆਂ ਕਈ ਗੁਪਤ ਗੁਫਾਵਾਂ ਦੀ ਭਾਲ ਕੀਤੀ ਤੇ ਇੱਥੋਂ ਕਈ ਕੁੜੀਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥਣਾਂ ਸਨ, ਜਿਨ੍ਹਾਂ ਨੂੰ ਸਕੂਲਾਂ ਤੇ ਕਾਲਜਾਂ ਤੋਂ ਅਗਵਾ ਕੀਤਾ ਗਿਆ ਸੀ। ਜਦੋਂ ਕੁੜੀਆਂ ਨੇ ਮੀਡੀਆ ਸਾਹਮਣੇ ਆਪਣੀ ਆਪ-ਬੀਤੀ ਦੱਸੀ ਤਾਂ ਸਭ ਹੈਰਾਨ ਰਹਿ ਗਏ।
- - - - - - - - - Advertisement - - - - - - - - -