ਬਦਾਉਂ : ਉੱਤਰ ਪ੍ਰਦੇਸ਼ ਦੇ ਬਦਾਉਂ ਵਿੱਚ ਇੱਕ ਸਕੂਲ ਨੇ ਇੱਕ ਬੱਚੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਬੱਚੇ ਦੇ ਆਧਾਰ ਕਾਰਡ ਵਿੱਚ ਨਾਂ ਦੀ ਥਾਂ 'ਮਧੂ ਦਾ ਪੰਜਵਾਂ ਬੱਚਾ' ਲਿਖਿਆ ਹੋਇਆ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਧਾਰ ਕਾਰਡ ਵਿੱਚ ਆਧਾਰ ਨੰਬਰ ਵੀ ਨਹੀਂ। ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਬਿਲਸੀ ਤਹਿਸੀਲ ਦੇ ਰਾਏਪੁਰ ਪਿੰਡ ਦਾ ਦਿਨੇਸ਼ ਆਪਣੀ ਬੇਟੀ ਆਰਤੀ ਨੂੰ ਸਕੂਲ 'ਚ ਦਾਖਲ ਕਰਵਾਉਣ ਲਈ ਪ੍ਰਾਇਮਰੀ ਸਕੂਲ ਪਹੁੰਚਿਆ ਤਾਂ ਅਧਿਆਪਕ ਨੇ ਉਸ ਨੂੰ ਸਕੂਲ 'ਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਆਪਕ ਨੇ ਦਿਨੇਸ਼ ਨੂੰ ਆਧਾਰ ਕਾਰਡ ਠੀਕ ਕਰਵਾਉਣ ਲਈ ਕਿਹਾ।


ਕੰਮ ਦੀ ਗੱਲ: ਇੰਝ ਕਰ ਸਕਦੇ ਹੋ ਬਿਨ੍ਹਾਂ ਕਿਸੇ ਦਸਤਾਵੇਜ਼ ਦੇ ਵੀ Aadhar Card ਨੂੰ ਅਪਡੇਟ
ਬਦਾਊਂ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਾ ਰੰਜਨ ਨੇ ਕਿਹਾ, “ਆਧਾਰ ਕਾਰਡ ਬੈਂਕਾਂ ਤੇ ਡਾਕਘਰਾਂ ਵਿੱਚ ਬਣਾਏ ਜਾ ਰਹੇ ਹਨ। ਇਹ ਗਲਤੀ ਘੋਰ ਅਣਗਹਿਲੀ ਕਾਰਨ ਹੋਈ ਹੈ। ਬੈਂਕ ਤੇ ਡਾਕਘਰ ਦੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਜਾਵੇਗਾ ਤੇ ਅਜਿਹੀ ਲਾਪ੍ਰਵਾਹੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।” ਆਧਾਰ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਲੜਕੀ ਦੀ ਮਾਂ ਮਧੂ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਗਈ ਸੀ। ਅਧਿਆਪਕ ਨੇ ਮੇਰੀ ਬੇਟੀ ਦੇ ਆਧਾਰ ਕਾਰਡ 'ਤੇ ਲਿਖੇ ਨਾਂ ਦਾ ਮਜ਼ਾਕ ਉਡਾਇਆ ਕਿਉਂਕਿ ਉਸ 'ਤੇ ਲਿਖਿਆ ਸੀ ਕਿ 'ਮਧੂ ਦਾ ਪੰਜਵਾਂ ਬੱਚਾ ਤੇ ਉਸ ਨੂੰ ਉਥੇ ਦਾਖਲ ਨਹੀਂ ਕਰਵਾਇਆ। ਇਸ ਖ਼ਬਰ ਦੇ ਵਾਇਰਲ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ ਮਾਮਲੇ ਦਾ ਨੋਟਿਸ ਲਿਆ ਹੈ।