Trending Uttar Pradesh Police Video : ਉੱਤਰ ਪ੍ਰਦੇਸ਼ ਦੇ ਇੱਕ ਕਾਂਸਟੇਬਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ,ਜਿਸ ਵਿੱਚ ਉਹ ਕਾਨਪੁਰ ਵਿੱਚ ਸੌਂ ਰਹੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਘਟਨਾ ਸ਼ਨੀਵਾਰ 8 ਅਕਤੂਬਰ ਦੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਕਾਂਸਟੇਬਲ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਟਵਿੱਟਰ 'ਤੇ ਵਾਇਰਲ ਹੋਈ ਇਹ ਸੀਸੀਟੀਵੀ ਫੁਟੇਜ ਕਾਨਪੁਰ ਦੇ ਮਹਾਰਾਜਪੁਰ ਖੇਤਰ ਦੇ ਛਤਮਾਰਾ ਚੌਰਾਹੇ ਦੀ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਤ ਦੀ ਗਸ਼ਤ ਦੌਰਾਨ ਕਾਂਸਟੇਬਲ ਨੇ ਸੜਕ ਦੇ ਕੋਲ ਸੌਂ ਰਹੇ ਇਕ ਵਿਅਕਤੀ ਦਾ ਮੋਬਾਇਲ ਚੋਰੀ ਕਰ ਲਿਆ। ਇਸ ਪੂਰੀ ਘਟਨਾ ਨੇ ਯੂਪੀ ਪੁਲਿਸ ਨੂੰ ਕਾਫੀ ਸ਼ਰਮਸਾਰ ਕੀਤਾ ਹੈ।





ਕੀ ਹੈ ਪੂਰੀ ਘਟਨਾ

ਵੀਡੀਓ 'ਚ ਤੁਸੀਂ ਦੇਖਿਆ ਕਿ ਰਾਤ ਨੂੰ ਡਿਊਟੀ 'ਤੇ ਇਕ ਕਾਂਸਟੇਬਲ ਪੈਦਲ ਆਉਂਦਾ ਦਿਖਾਈ ਦਿੰਦਾ ਹੈ ਅਤੇ ਉਦੋਂ ਹੀ ਉਸ ਦੀ ਨਜ਼ਰ ਵਰਾਂਡੇ 'ਚ ਸੌਂ ਰਹੇ ਇਕ ਅਣਪਛਾਤੇ ਵਿਅਕਤੀ 'ਤੇ ਪੈਂਦੀ ਹੈ। ਇਹ ਕਾਂਸਟੇਬਲ ਹੌਲੀ-ਹੌਲੀ ਉਸ ਕੋਲ ਜਾਂਦਾ ਹੈ ਅਤੇ ਉਸ ਦਾ ਮੋਬਾਈਲ ਚੋਰੀ ਕਰ ਲੈਂਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ। ਕਾਂਸਟੇਬਲ ਦੀ ਪਛਾਣ ਪ੍ਰਗੇਸ਼ ਸਿੰਘ ਵਜੋਂ ਹੋਈ ਹੈ।

ਕਾਂਸਟੇਬਲ 'ਤੇ ਕੀ ਹੋਈ ਕਾਰਵਾਈ  

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਕਾਂਸਟੇਬਲ ਦੀ ਪਹਿਚਾਣ ਮਹਾਰਾਜਪੁਰ ਥਾਣੇ ਦੇ ਤਪਤ ਪ੍ਰਗੇਸ਼ ਸਿੰਘ ਵਜੋਂ ਹੋਈ। ਐੱਸਪੀ ਨੇ ਦੋਸ਼ੀ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ। ਵੀਡੀਓ 'ਚ ਕਾਂਸਟੇਬਲ ਦੇ ਨਾਲ ਇਕ ਹੋਮਗਾਰਡ ਜਵਾਨ ਵੀ ਮੌਕੇ 'ਤੇ ਮੌਜੂਦ ਦਿਖਾਈ ਦੇ ਰਿਹਾ ਹੈ। ਯੂਪੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।