Weight Loss Diet: ਅੱਜ-ਕੱਲ੍ਹ ਇੰਟਰਮਿਟੈਂਟ ਫਾਸਟਿੰਗ ਦਾ ਬਹੁਤ ਕ੍ਰੇਜ਼ ਹੈ। ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਲੈ ਕੇ ਆਮ ਲੋਕ ਇਸ ਡਾਈਟ ਨੂੰ ਫਾਲੋ ਕਰ ਰਹੇ ਹਨ। ਇੰਟਰਮਿਟੈਂਟ ਫਾਸਟਿੰਗ ਦੌਰਾਨ ਤੁਹਾਨੂੰ ਇਕ ਤੈਅ ਸਮੇਂ ਦੌਰਾਨ ਹੀ ਖਾਣਾ ਹੁੰਦਾ ਹੈ। ਇਸ 'ਚ ਕੈਲੋਰੀ ਨਹੀਂ ਗਿਣੀ ਜਾਂਦੀ, ਸਗੋਂ ਸਮਾਂ ਗਿਣਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਸੱਚਮੁੱਚ ਰੁਕ-ਰੁਕ ਕੇ ਵਰਤ ਰੱਖਣ ਜਾਂ ਲੰਬੇ ਸਮੇਂ ਤੱਕ ਖਾਣਾ ਨਾ ਖਾਣ ਨਾਲ ਭਾਰ ਘੱਟ ਜਾਂਦਾ ਹੈ?
ਫਾਸਟਿੰਗ ਡਾਈਟ ਬਾਰੇ ਰਿਸਰਚ
ਲੰਡਨ ਦੀ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ 'ਚ ਕੁਝ ਲੋਕਾਂ 'ਤੇ ਇਕ ਰਿਸਰਚ ਕੀਤੀ ਗਈ। ਇਸ ਤੋਂ ਬਾਅਦ ਰਿਸਰਚ 'ਚ ਸ਼ਾਮਲ ਨਿਊਟ੍ਰੀਸ਼ਨ ਅਤੇ ਐਕਸਰਸਾਈਜ਼ ਫਿਜ਼ੀਓਲੋਜੀ ਦੇ ਸੀਨੀਅਰ ਲੈਕਚਰਾਰ ਡੇਵਿਡ ਕਲੇਟਨ ਨੇ ਕਿਹਾ ਹੈ ਕਿ ਹਾਲ ਹੀ 'ਚ ਹੋਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਰੁੱਕ-ਰੁੱਕ ਕੇ ਵਰਤ ਰੱਖਣਾ ਡਾਈਟਿੰਗ ਦੇ ਹੋਰ ਤਰੀਕਿਆਂ ਨਾਲੋਂ ਜ਼ਿਆਦਾ ਵਧੀਆ ਨਹੀਂ ਹੈ। ਇਸ ਖੋਜ 'ਚ ਇਕ ਸਾਲ ਦੌਰਾਨ ਲੋਕਾਂ ਨੂੰ ਵੱਖ-ਵੱਖ ਡਾਈਟ 'ਤੇ ਰੱਖਿਆ ਗਿਆ।
ਇਸ 'ਚ ਆਪਸ਼ਨਲ-ਦਿਨ ਵਰਤ ਰੱਖਣਾ ਮਤਲਬ ਹਰ ਦੂਜੇ ਦਿਨ ਵਰਤ ਰੱਖਣਾ ਜਾਂ ਕੈਲੋਰੀ ਨੂੰ ਕਾਊਂਟ ਕਰਨਾ। ਇਸ ਤੋਂ ਇਲਾਵਾ 5:2 ਡਾਈਟਿੰਗ ਮਤਲਬ ਹਫ਼ਤੇ 'ਚ ਪੰਜ ਦਿਨ ਸਾਧਾਰਨ ਭੋਜਨ ਖਾਓਗੇ ਅਤੇ 2 ਦਿਨ ਘੱਟ ਕੈਲੋਰੀਜ਼ ਲਓਗੇ ਮਤਲਬ ਵਰਤ ਰੱਖੋਗੇ। ਇਸ ਤੋਂ ਇਲਾਵਾ ਤੁਸੀਂ ਇੱਕ ਨਿਸ਼ਚਿਤ ਸਮੇਂ 'ਤੇ ਹੀ ਕੈਲੋਰੀ ਲਓਗੇ, ਜਿਵੇਂ ਕਿ ਤੁਸੀਂ ਸਿਰਫ਼ 8 ਘੰਟਿਆਂ ਦੌਰਾਨ ਭੋਜਨ ਖਾਓਗੇ ਅਤੇ ਬਾਕੀ 16 ਘੰਟੇ ਵਰਤ ਰੱਖੋਗੇ। ਪਰ ਇਹ ਪਾਇਆ ਗਿਆ ਕਿ ਰੁੱਕ-ਰੁੱਕ ਕੇ ਵਰਤ ਰੱਖਣ ਨਾਲ ਓਨਾ ਭਾਰ ਘੱਟ ਨਹੀਂ ਹੁੰਦਾ, ਜਿੰਨਾ ਅਸਰਦਾਰ ਤਰੀਕੇ ਨਾਲ ਰਵਾਇਤੀ ਡਾਈਟਿੰਗ ਰਾਹੀਂ ਹੁੰਦਾ ਹੈ।
ਫਾਸਟਿੰਗ ਡਾਈਟ ਦੇ ਨੁਕਸਾਨ
ਭਾਵੇਂ ਇਹ ਭਾਰ ਘਟਾਉਣ ਦਾ ਆਸਾਨ ਤਰੀਕਾ ਹੈ, ਪਰ ਇੰਟਰਮਿਟੈਂਟ ਫਾਸਟਿੰਗ ਜਾਂ ਫਿਰ ਫਾਸਟਿੰਗ ਦੇ ਦੂਜੇ ਤਰੀਕਿਆਂ ਨਾਲ ਜਿਹੜਾ ਭਾਰ ਘੱਟ ਹੁੰਦਾ ਹੈ, ਉਸ ਦਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ। ਇਸ ਨਾਲ ਮਾਸਪੇਸ਼ੀਆਂ ਦੀ ਤਾਕਤ ਘੱਟ ਜਾਂਦੀ ਹੈ ਜਿਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਆਪਣੀ ਚਰਬੀ ਨੂੰ ਘੱਟ ਕਰਨਾ ਜ਼ਰੂਰੀ ਹੈ, ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਫਾਸਟਿੰਗ ਨਾਲ ਕਸਰਤ ਕਰਨ ਸਮੇਂ ਤੁਸੀਂ ਓਨੀ ਕੈਲੋਰੀ ਨਹੀਂ ਲੈ ਪਾਉਂਦੇ, ਜਿੰਨੀ ਤੁਹਾਨੂੰ ਚਾਹੀਦੀ ਹੈ। ਇਸ ਤਰ੍ਹਾਂ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ ਅਤੇ ਤੁਸੀਂ ਹੈਵੀ ਐਕਸਰਸਾਈਜ਼ ਨਹੀਂ ਕਰ ਪਾਉਂਦੇ।
ਫਾਸਟਿੰਗ ਡਾਈਟ ਦੇ ਫ਼ਾਇਦੇ
ਫਾਸਟਿੰਗ ਡਾਈਟ 'ਚ ਤੁਸੀਂ ਜਲਦੀ ਖਾਣਾ ਖਾਂਦੇ ਹੋ। ਜੇਕਰ ਤੁਸੀਂ ਸ਼ਾਮ 4 ਵਜੇ ਤੋਂ ਬਾਅਦ ਜ਼ਿਆਦਾ ਕੈਲੋਰੀਜ਼ ਦਾ ਸੇਵਨ ਨਹੀਂ ਕਰਦੇ ਤਾਂ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਟਾਈਪ-2 ਡਾਇਬੀਟੀਜ਼ ਦਾ ਖਤਰਾ ਘੱਟ ਹੋ ਜਾਂਦਾ ਹੈ। ਰੋਜ਼ਾਨਾ ਕੈਲੋਰੀ ਨੂੰ ਘੱਟ ਕਰਨ ਨਾਲ ਕੋਲੈਸਟ੍ਰੋਲ ਵੀ ਘੱਟ ਹੁੰਦਾ ਹੈ। ਖਾਣਾ ਜਲਦੀ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਪੌਸ਼ਟਿਕ ਤੱਤ ਪਚਣ 'ਚ ਜ਼ਿਆਦਾ ਸਮਾਂ ਲੈਂਦੇ ਹਨ।
Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।