ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤਾ 'ਪ੍ਰਾਈਵੇਟ ਜੈੱਟ'
ਏਬੀਪੀ ਸਾਂਝਾ | 27 May 2018 01:55 PM (IST)
ਵਾਸ਼ਿੰਗਟਨ: ਅਮਰੀਕਾ ਦੀ ਪੀਟਰਸਨ ਤੇ ਸ਼ੈਰੀਡਨ ਲਾਅ ਫਰਮ ਨੇ ਹੈਰਤਅੰਗੇਜ਼ ਕਾਰਨਾਮਾ ਕੀਤਾ ਹੈ। ਆਪਣੇ ਗਾਹਕਾਂ ਨੂੰ ਸਮੇਂ ਸਿਰ ਸੇਵਾਵਾਂ ਦੇਣ ਲਈ ਕਰਮਚਾਰੀਆਂ ਲਈ ਇੱਕ ਜਹਾਜ਼ ਹੀ ਖਰੀਦ ਕੇ ਦੇ ਦਿੱਤਾ ਹੈ। ਜੀ ਹਾਂ, ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਤਿੰਨ ਮਿਲੀਅਨ ਡਾਲਰ ਦਾ ਇੱਕ ਜਹਾਜ਼ ਖਰੀਦਿਆ ਹੈ। ਇਸ ਜਹਾਜ਼ 'ਤੇ ਫਰਮ ਨੇ ਆਪਣੇ ਵਕੀਲ ਨੂੰ ਸੈਨਫਰਾਂਸਿਸਕੋ ਵਿੱਚ ਰਹਿੰਦੇ ਕਲਾਈਂਟ ਨੂੰ ਮਿਲਣ ਲਈ ਭੇਜਿਆ। ਫਰਮ ਦਾ ਕਹਿਣਾ ਹੈ ਕਿ ਕੰਮ ਲਈ ਲੋਕਲ ਵਕੀਲ ਰੱਖਣ ਨਾਲੋਂ ਇਥੋਂ ਜਹਾਜ਼ ਤੇ ਆਪਣੀ ਫਰਮ ਦਾ ਵਕੀਲ ਭੇਜਣਾ ਸਸਤਾ ਪੈ ਰਿਹਾ ਹੈ। ਫਲਾਈਟ 'ਤੇ ਇੱਕ ਕਰਮਚਾਰੀ ਨੂੰ ਭੇਜਣ 'ਤੇ ਕੰਪਨੀ ਦਾ ਲਗਪਗ 1,900 ਡਾਲਰ ਦਾ ਖਰਚ ਆਉਂਦਾ ਹੈ ਜਦਕਿ ਜਹਾਜ਼ ਦੀ ਚਲਾਈ 2500 ਡਾਲਰ ਪ੍ਰਤੀ ਘੰਟੈ ਪੈਂਦੀ ਹੈ।