ਭਾਰਤੀ ਡਾਕਟਰ ਦੀ ਮੌਤ ਤੋਂ ਬਾਅਦ ਆਇਰਲੈਂਡ ਦੇ ਗਰਭਪਾਤ ਕਾਨੂੰਨ 'ਚ ਸੋਧ
ਏਬੀਪੀ ਸਾਂਝਾ | 27 May 2018 11:07 AM (IST)
ਲੰਦਨ: ਆਇਰਲੈਂਡ ਵਿੱਚ ਗਰਭਪਾਤ ’ਤੇ ਲੱਗੀ ਰੋਕ ਨੂੰ ਹੁਣ ਹਟਾ ਦਿੱਤਾ ਜਾਵੇਗਾ। ਗਰਭਪਾਤ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਕਰਵਾਏ ਗਏ ਜਨਤਾ ਦੀ ਰਾਏ ਮੰਗੀ ਗਈ ਸੀ ਤਾਂ ਲੋਕਾਂ ਨੇ ਇਸ ਦੇ ਪੱਖ ’ਚ ਵੋਟਾਂ ਪਾਈਆਂ। ਇਸ ਮੌਕੇ ਆਇਰਲੈਂਡ ਵਿੱਚ ਭਾਰਤੀ ਮੂਲ ਪ੍ਰਧਾਨ ਮੰਤਰੀ ਲਿਓ ਵਰਧਕਰ ਨੇ ਇਸ ਇਤਿਹਾਸਿਕ ਜਨਮਤ ਸੰਗ੍ਰਹਿ ਨੂੰ ਜਿੱਤ ਮਿਲਣ ਦਾ ਐਲਾਨ ਕੀਤਾ। ਇਸ ਮਾਮਲੇ ਵਿੱਚ ਆਈ ਪਹਿਲੀ ਅਪਰਾਧਿਕ ਰਿਪੋਰਟ ਮੁਤਾਬਕ ਗਰਭਪਾਤ ਖ਼ਿਲਾਫ਼ ਕੀਤੀ ਗਈ ਸੋਧ ਨੂੰ ਭੰਗ ਕਰਨ ਦੀ ਮੰਗ ਨੂੰ 66 ਫ਼ੀਸਦੀ ਲੋਕਾਂ ਦਾ ਸਮਰਥਨ ਹਾਸਲ ਹੋਇਆ ਹੈ। ਪ੍ਰਧਾਨ ਮੰਤਰੀ ਵਰਧਕਰ ਨੇ ਕਿਹਾ ਕਿ ਲੋਕਾਂ ਨੇ ਆਪਣੀ ਰਾਏ ਜ਼ਾਹਰ ਕੀਤੀ ਹੈ। ਆਧੁਨਿਕ ਦੇਸ਼ ਲਈ ਆਧੁਨਿਕ ਸੰਵਿਧਾਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਇਰਲੈਂਡ ਦੀਆਂ ਵੋਟਰ ਮਹਿਲਾਵਾਂ ਦੀ ਸਿਹਤ ਨਾਲ ਸਬੰਧਿਤ ਸਹੀ ਫ਼ੈਸਲਾ ਲੈਣ ਲਈ ਉਹ ਉਨ੍ਹਾਂ ਦਾ ਸਨਮਾਨ ਤੇ ਉਨ੍ਹਾਂ ’ਤੇ ਯਕੀਨ ਕਰਦੇ ਹਨ। ਜਨਮਤ ਸੰਗ੍ਰਹਿ ਦੇ ਬਾਅਦ ਗਰਭਪਾਤ ਕਾਨੂੰਨ ਨੂੰ 8ਵੀਂ ਸੋਧ ਨੂੰ ਸੰਸਦ ਜ਼ਰੀਏ ਭੰਗ ਕੀਤਾ ਜਾਵੇਗਾ। ਆਇਰਲੈਂਡ ਵਿੱਚ ਭਾਰਤੀ ਡੈਂਟਿਸਟ ਸਵਿਤਾ ਹਲੱਪਨਵਾਰ ਨੂੰ 2012 ਵਿੱਚ ਗਰਭਪਾਤ ਦਾ ਇਜਾਜ਼ਤ ਨਾ ਮਿਲਣ ਕਰ ਕੇ ਇੱਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਨੇ ਦੇਸ਼ ਵਿੱਚ ਗਰਭਪਾਤ ਦੇ ਮੁੱਦੇ ’ਤੇ ਲੋਕਾਂ ਨੂੰ ਇੱਕ ਵਾਰ ਫਿਰ ਸੋਚਣ ’ਤੇ ਮਜਬੂਰ ਕਰ ਦਿੱਤਾ। ਸਵਿਤਾ ਦੇ ਪਿਤਾ ਆਨੰਦੱਪਾ ਯਾਲਗੀ ਨੇ ਕਰਨਾਟਕ ਸਥਿਤ ਆਪਣੇ ਘਰ ਤੋਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਇਰਲੈਂਡ ਦੇ ਲੋਕ ਉਨ੍ਹਾਂ ਦਾ ਧੀ ਨੂੰ ਹਮੇਸ਼ਾ ਯਾਦ ਰੱਖਣਗੇ।