ਵਾਸ਼ਿੰਗਟਨ: ਅਮਰੀਕਾ ਦੀ 54 ਸਾਲਾ ਔਰਤ ਨੂੰ ਪਸ਼ੂਆਂ ਖ਼ਿਲਾਫ਼ ਅੱਤਿਆਚਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਦਾ ਦੋਸ਼ ਹੈ ਕਿ ਉਸ ਨੇ ਸੱਤ ਨਵ ਜਨਮੇ ਕਤੂਰੇ ਕੂੜੇਦਾਨ ਵਿੱਚ ਸੁੱਟੇ ਸਨ।

ਔਰਤ ਦੀ ਸ਼ਨਾਖ਼ਤ 54 ਸਾਲਾ ਦਿਬੋਰਾਹ ਸੁਏ ਕੁਲਵੈੱਲ ਵਜੋਂ ਹੋਈ ਹੈ। ਉਸ ਨੇ ਪਿਛਲੇ ਹਫ਼ਤੇ ਕੋਚੇਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟ ਕੇ ਨਵਜਨਮੇ ਸੱਤ ਕਤੂਰਿਆਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ। ਕਤੂਰਿਆਂ ਨੂੰ ਕੂੜਾ ਸੁੱਟਣ ਆਏ ਇੱਕ ਹੋਰ ਸ਼ਖ਼ਸ ਨੇ ਬਚਾਇਆ। ਡਾਕਟਰਾਂ ਨੇ ਦੱਸਿਆ ਕਿ ਜੇਕਰ ਕਤੂਰੇ 90 ਡਿਗਰੀ ਦੀ ਤਪਦੀ ਧੁੱਪ ਹੇਠ ਢਕੇ ਹੋਏ ਕੂੜੇਦਾਨ ਵਿੱਚ ਕੁਝ ਸਮਾਂ ਹੋਰ ਪਏ ਰਹਿੰਦੇ ਤਾਂ ਉਹ ਤੜਫ-ਤੜਫ ਕੇ ਮਰ ਜਾਂਦੇ।

ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੁਝ ਹੀ ਸਮੇਂ ਵਿੱਚ ਵੀਡੀਓ ਵਾਇਰਲ ਹੋ ਗਈ। ਮਾਮਲੇ ਦਾ ਪਤਾ ਲੱਗਦੇ ਹੀ ਪੁਲਿਸ ਨੇ ਕੁਲਵੈੱਲ ਦੇ ਘਰ ਛਾਪਾ ਮਾਰਿਆ ਤਾਂ ਉੱਥੇ 38 ਕੁੱਤੇ ਪਾਏ ਜੋ ਬੇਹੱਦ ਖਰਾਬ ਹਾਲਾਤ ਵਿੱਚ ਰਹਿ ਰਹੇ ਸਨ। ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸਥਾਨਕ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਹੈ।

ਦੇਖੋ ਵੀਡੀਓ-