ਆਸਟ੍ਰੇਲੀਆ ਦੇ ਇਹ ਵੈਮਪਾਇਰ ਲੋਕਾਂ ਦਾ ਖੂਨ ਪੀਕੇ ਰਹਿੰਦੇ ਜ਼ਿੰਦਾ !
ਤੁਹਾਨੂੰ ਦੱਸ ਦਈਏ ਕਿ ਜਾਰਜੀਆ ਵਰਗੇ ਹੋਰ ਵੀ ਲੋਕ ਇਸ ਦੁਨੀਆ 'ਚ ਹਨ, ਜੋ ਇਨਸਾਨੀ ਖੂਨ ਪੀਣ ਦੀ ਚਾਹਤ ਰੱਖਦੇ ਹਨ। ਇਸ 'ਚ ਅਮਰੀਕਾ ਦੇ ਮਾਈਕਲ ਵੈਚਮਾਈਲ ਆਪਣੀ ਪ੍ਰੇਮਿਕਾ ਦਾ ਖੂਨ ਪੀਂਦੇ ਹਨ। ਬ੍ਰਿਟੇਨ 'ਚ ਰਹਿਣ ਵਾਲੇ ਬੇਨਿਨ ਗਾਫ ਅਤੇ ਡ੍ਰਵੇਨ ਇਕ ਦੂਜੇ ਨੂੰ ਆਪਣਾ ਖੂਨ ਪਿਆਉਂਦੇ ਹਨ।
ਉਸ ਨੇ ਦੱਸਿਆ ਕਿ ਅਸੀਂ ਦੋ ਸਾਲ ਤੋਂ ਇਕੱਠੇ ਰਹਿ ਰਹੇ ਹਾਂ ਅਤੇ ਉਹ ਹਰ ਹਫਤੇ ਜਮਾਇਲ ਉਸ ਨੂੰ ਖੂਨ ਪਿਆਉਂਦਾ ਹੈ। ਉਹ ਸਾਡੇ ਰਿਸ਼ਤੇ ਪ੍ਰਤੀ ਕਾਫੀ ਈਮਾਨਦਾਰ ਹੈ। ਪਰ ਜੇ ਜਮਾਇਲ ਕਿਸੇ ਹੋਰ ਨੂੰ ਖੂਨ ਪਿਆਇਆ ਤਾਂ ਉਸ ਨੂੰ ਕਾਫੀ ਤਕਲੀਫ ਹੋਵੇਗੀ।
ਜਾਰਜੀਆ ਨੇ ਦੱਸਿਆ ਕਿ ਬ੍ਰਿਸਬੇਨ 'ਚ ਬਲੱਡਲਸਟ ਬਾਲ ਇਵੈਂਟ 'ਚ ਉਸ ਵਰਗੇ ਕਈ ਖੂਨ ਦੇ ਪਿਆਸੇ ਲੋਕ ਉਥੇ ਆਉਂਦੇ ਹਨ। ਉਥੇ ਉਹ ਆਪਣੇ ਪ੍ਰੇਮੀ ਜਮਾਇਲ ਨਾਲ ਮਿਲੀ।
ਜਾਰਜੀਆ ਕਾਨਡਨ ਨੇ ਇਸ ਬਾਰੇ ਦੱਸਿਆ ਕਿ ਉਸ ਨੇ ਜਦੋਂ ਭੂਤ-ਪ੍ਰੇਤਾਂ ਵਾਲੀਆਂ ਫਿਲਮਾਂ ਵੇਖੀਆਂ ਤਾਂ ਉਸ ਨੂੰ ਲੱਗਾ ਕਿ ਉਹ ਵੀ ਇਨਸਾਨੀ ਖੂਨ ਪੀਏਗੀ।
ਜਾਰਜੀਆ ਨੇ ਦੱਸਿਆ ਕਿ ਉਹ ਜਦੋਂ 17 ਸਾਲ ਦੀ ਸੀ ਤਾਂ ਉਸ ਨੂੰ ਇਕ ਲੜਕੀ ਮਿਲੀ, ਜਿਸ ਨੇ ਕਈ ਦਿਨਾਂ ਤੱਕ ਆਪਣਾ ਖੂਨ ਪਿਆਇਆ। ਜਾਰਜੀਆ ਮੁਤਾਬਕ ਉਸ ਨੂੰ ਆਪਣੀ ਜ਼ਿੰਦਗੀ 'ਚ ਕਈ ਇਸ ਤਰ੍ਹਾਂ ਦੇ ਲੋਕ ਮਿਲੇ, ਜੋ ਉਸ ਨੂੰ ਆਪਣਾ ਖੂਨ ਪਿਆਉਣ ਲਈ ਤਿਆਰ ਹੋ ਜਾਂਦੇ ਸਨ।
ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੀ ਰਹਿਣ ਵਾਲੀ ਜਾਰਜੀਆ ਕਾਨਡਨ ਦਾ ਕਹਿਣਾ ਹੈ ਕਿ ਉਸ ਨੇ ਬਚਪਨ ਤੋਂ ਹੀ ਲੋਕਾਂ ਦਾ ਖੂਨ ਪੀ ਰਹੀ ਹੈ ਅਤੇ ਉਸ ਨੂੰ ਇਸ ਦੀ ਆਦਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ 12 ਸਾਲ ਦੀ ਉਮਰ 'ਚ ਕਿਸੇ ਇਨਸਾਨ ਦਾ ਖੂਨ ਪੀਤਾ ਸੀ ਅਤੇ ਉਦੋਂ ਤੋਂ ਹੀ ਉਸ ਦੇ ਮੂੰਹ ਨੂੰ ਖੂਨ ਲੱਗ ਗਿਆ।
ਇਹ ਸੱਚ ਹੈ ਅਤੇ ਇਹ ਔਰਤ ਸੱਚਮੁੱਚ ਲੋਕਾਂ ਦੀ ਖੂਨ ਪੀ ਰਹੀ ਹੈ ਅਤੇ ਖੂਨ ਪੀ ਕੇ ਹੀ ਜੀਵਤ ਹੈ। ਆਸਟ੍ਰੇਲੀਆ ਦੇ ਕਵੀਨਜ਼ਲੈਂਡ 'ਚ ਰਹਿਣ ਵਾਲੀ ਇਕ 38 ਸਾਲ ਦੀ ਔਰਤ ਦਾ ਮੰਨਣਾ ਹੈ ਕਿ ਉਹ ਇਕ ਵੈਮਪਾਇਰ ਹੈ। ਉਹ ਸਾਲਾਂ ਤੋਂ ਲੋਕਾਂ ਦਾ ਖੂਨ ਪੀ ਰਹੀ ਹੈ।
ਸਿਡਨੀ: ਤੁਸੀਂ ਕਈ ਭੂਤ-ਪ੍ਰੇਤਾਂ ਵਾਲੀਆਂ ਫਿਲਮਾਂ ਵੇਖੀਆਂ ਹੋਣੀਆਂ ਹਨ ਜਿਨ੍ਹਾਂ 'ਚ ਵੈਮਪਾਇਰ ਲੋਕਾਂ ਦਾ ਖੂਨ ਪੀਂਦੇ ਨਜ਼ਰ ਆਉਂਦੇ ਹਨ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਅਸਲ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦੇ ਲੋਕ ਹਨ ਜੋ ਇਨਸਾਨ ਹੋ ਕੇ ਇਨਸਾਨ ਦਾ ਖੂਨ ਪੀਂਦੇ ਹਨ।