Funny Song on Price of Lemon: ਭਾਰਤ 'ਚ ਵਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਮਹਿੰਗਾਈ ਕਾਰਨ ਹਰ ਵਰਗ ਪ੍ਰੇਸ਼ਾਨ ਹੈ ਕਿਉਂਕਿ ਲੋਕਾਂ ਦੀਆਂ ਜੇਬਾਂ ਪ੍ਰਭਾਵਿਤ ਹੋ ਰਹੀਆਂ ਹਨ। ਲੋਕ ਆਪਣੇ ਹੀ ਅੰਦਾਜ਼ ਵਿੱਚ ਮਹਿੰਗਾਈ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਬਾਜ਼ਾਰ 'ਚ ਸਬਜ਼ੀਆਂ, ਖਾਣ-ਪੀਣ ਦੀਆਂ ਵਸਤੂਆਂ, ਤੇਲ ਤੇ ਪੈਟਰੋਲੀਅਮ ਪਦਾਰਥਾਂ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਮਹਿੰਗਾਈ ਨੂੰ ਲੈ ਕੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਇਸ ਦੇ ਨਾਲ ਹੀ ਇੰਟਰਨੈੱਟ 'ਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਦੀ ਇੱਕ ਮਜ਼ਾਕੀਆ ਵੀਡੀਓ ਖੂਬ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਦੁਕਾਨਦਾਰ ਆਪਣੇ ਗੀਤਾਂ ਰਾਹੀਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।


ਦੱਸ ਦਈਏ ਕਿ ਦੁਕਾਨਦਾਰ ਨੇ ਭਾਵੇਂ ਪੰਜਾਬੀ ਭਾਸ਼ਾ ਵਿੱਚ ਗੀਤ ਗਾਇਆ ਹੈ ਪਰ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਸਬਜ਼ੀ ਵੇਚਣ ਵਾਲਾ ਸਬਜ਼ੀ ਮੰਡੀ ਵਿੱਚ ਬੈਠ ਕੇ ਮਹਿੰਗਾਈ ਬਾਰੇ ਕਵਿਤਾ ਸੁਣਾਉਂਦਾ ਨਜ਼ਰ ਆ ਰਿਹਾ ਹੈ ਤੇ ਤੰਨਜ ਵਾਲੇ ਲਹਿਜ਼ੇ ਨਾਲ ਮਹਿੰਗਾਈ ਦਾ ਜ਼ਿਕਰ ਵੀ ਕਰਦਾ ਹੈ। ਵਿਅਕਤੀ ਉਨ੍ਹਾਂ ਸਬਜ਼ੀਆਂ ਦਾ ਜ਼ਿਆਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਦੇ ਭਾਅ ਵਧੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ।


ਇੱਥੇ ਵੀਡੀਓ ਦੇਖੋ:






ਇਸ ਵੀਡੀਓ ਨੂੰ ਸ਼ਬਨਮ ਹਾਸ਼ਮੀ ਨਾਂ ਦੇ ਟਵਿਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ। ਨਾਲ ਹੀ ਉਕਤ ਵਿਅਕਤੀ ਨੇ ਪੰਜਾਬ ਤੋਂ ਹੋਣ ਦਾ ਦਾਅਵਾ ਕੀਤਾ ਹੈ। ਵੀਡੀਓ 'ਚ ਵਿਅਕਤੀ ਭਾਰਤ ਦੀ ਹਾਲਤ ਦੀ ਤੁਲਨਾ ਸ਼੍ਰੀਲੰਕਾ ਨਾਲ ਕਰਦੇ ਹੋਏ 'ਮੈਨੂੰ ਲਗਦਾ ਇੰਡੀਆ ਦੂਜੀ ਲੰਕਾ ਹੈ ਕਹਿ ਰਿਹਾ ਹੈ। ਮਹਿੰਗਾਈ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਅਕਤੀ ਨੇ ਆਪਣੀ ਕਵਿਤਾ ਵਿਚ ਸ਼ਾਮਲ ਕੀਤਾ ਹੈ।


ਇਹ ਵੀ ਪੜ੍ਹੋ: ਲਾਲ ਕਿਲ੍ਹੇ ਤੋਂ PM ਮੋਦੀ ਨੇ ਕੀਤੀ CAA ਦੀ ਸ਼ਲਾਘਾ, ਦੱਸਿਆ ਗੁਆਂਢੀ ਦੇਸ਼ਾਂ 'ਚ ਵਸੇ ਸਿੱਖ ਭਾਈਚਾਰੇ ਦੇ ਹਿੱਤ 'ਚ ਲਿਆ ਫੈਸਲਾ