Modi at Red Fort: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਕੁਰਬਾਨੀ 'ਤੇ ਚਾਨਣਾ ਪਾਇਆ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਸੀਏਏ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਗੁਆਂਢੀ ਮੁਲਕਾਂ ਵਿੱਚ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਹਿੱਤ ਵਿੱਚ ਲਿਆ ਹੈ।


ਪੀਐਮ ਮੋਦੀ ਨੇ ਕਿਹਾ, ਭਾਰਤ ਕਦੇ ਵੀ ਕਿਸੇ ਦੇਸ਼ ਜਾਂ ਸਮਾਜ ਲਈ ਖ਼ਤਰਾ ਨਹੀਂ ਹੈ। ਅੱਜ ਵੀ ਅਸੀਂ ਸਾਰੇ ਸੰਸਾਰ ਦੀ ਭਲਾਈ ਲਈ ਸੋਚਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਵੈ-ਬੋਧ ਦਾ ਮਾਰਗ ਦਰਸ਼ਕ ਹੋਣ ਦੇ ਨਾਲ-ਨਾਲ ਭਾਰਤ ਦੀ ਅਨੇਕਤਾ ਤੇ ਏਕਤਾ ਦਾ ਜੀਵਤ ਸਰੂਪ ਹਨ। ਇਸ ਲਈ ਜਦੋਂ ਅਫਗਾਨਿਸਤਾਨ ਵਿੱਚ ਸੰਕਟ ਪੈਦਾ ਹੋਇਆ, ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਦਾ ਸਵਾਲ ਪੈਦਾ ਹੋਇਆ ਤਾਂ ਭਾਰਤ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ।


ਜਾਣੋ ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ



  • ਪੀਐਮ ਮੋਦੀ ਨੇ ਕਿਹਾ, ਅੱਜ ਦੀ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਅੱਜ ਸਾਡਾ ਦੇਸ਼ ਸਾਡੇ ਗੁਰੂਆਂ ਦੇ ਆਦਰਸ਼ਾਂ 'ਤੇ ਚੱਲ ਰਿਹਾ ਹੈ। ਪ੍ਰਕਾਸ਼ ਪਰਵ ਦੀਆਂ ਆਪ ਸਭ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਇਹ ਲਾਲ ਕਿਲ੍ਹਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਗਵਾਹ ਹੈ। ਲਾਲ ਕਿਲ੍ਹੇ 'ਤੇ ਹੋਣ ਵਾਲਾ ਇਹ ਸਮਾਗਮ ਬਹੁਤ ਖਾਸ ਬਣ ਗਿਆ ਹੈ।

  • ਉਨ੍ਹਾਂ ਕਿਹਾ ਕਿ ਅੱਜ ਅਸੀਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਸਦਕਾ ਇੱਥੇ ਹਾਂ। ਭਾਰਤ ਦੁਨੀਆ ਨੂੰ ਪਰਉਪਕਾਰ ਦਾ ਸੰਦੇਸ਼ ਦੇਣ ਵਾਲਾ ਦੇਸ਼ ਹੈ। ਇਹ ਧਰਤੀ ਸਿਰਫ਼ ਇੱਕ ਦੇਸ਼ ਨਹੀਂ ਹੈ। ਇਸ ਨੂੰ ਸਾਡੇ ਸੰਤਾਂ ਨੇ ਸਿੰਜਿਆ ਹੈ। ਅਜ਼ਾਦੀ ਤੇ ਭਾਰਤ ਦੀ ਰੂਹਾਨੀਅਤ ਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਅਲੱਗ-ਥਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ।

  • ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਸ ਸਮੇਂ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਸੀ। ਹਿੰਸਾ ਦਾ ਅੰਤ ਹੋਇਆ। ਉਸ ਸਮੇਂ ਭਾਰਤ ਦੀ ਪਹਿਚਾਣ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਅੱਗੇ ਆਏ। ਜ਼ਾਲਮ ਔਰੰਗਜ਼ੇਬ ਦੇ ਸਾਹਮਣੇ ਹਿੰਦ ਦੀ ਚਾਦਰ ਬਣ ਕੇ ਚੱਟਾਨ ਵਾਂਗ ਖੜ੍ਹੇ ਹੋ ਗਏ। ਗੁਰੂ ਤੇਗ ਬਹਾਦਰ ਜੀ ਨੇ ਸੱਭਿਆਚਾਰ ਦੀ ਰੱਖਿਆ ਲਈ ਕੁਰਬਾਨੀ ਦਿੱਤੀ।

  • ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਇਕ ਵਾਰ ਫਿਰ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਮਾਨਵਤਾ ਦੇ ਮਾਰਗ ਦੀ ਅਗਵਾਈ ਕਰਨ ਦੀ ਉਮੀਦ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਰੇ ਦੇਸ਼ ਨੂੰ ਇੱਕ ਧਾਗੇ ਵਿੱਚ ਜੋੜਿਆ ਸੀ। ਮੈਂ ਆਪਣੀ ਸਰਕਾਰ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਇਸ ਨੂੰ ਗੁਰੂਆਂ ਦੀ ਸੇਵਾ ਕਰਨ ਦਾ ਇੰਨਾ ਮੌਕਾ ਮਿਲ ਰਿਹਾ ਹੈ।


ਇਹ ਵੀ ਪੜ੍ਹੋ: Navjot Sidhu ਅਜੇ ਵੀ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਨਹੀਂ ਤਿਆਰ, ਚਰਨਜੀਤ ਚੰਨੀ 'ਤੇ ਮੁੜ ਬੋਲਿਆ ਹਮਲਾ