ਲਓ ਜੀ ਆ ਗਿਆ ਕੱਪੜਿਆਂ ਦੇ ਅੰਦਰ ਪਹਿਨਣ ਵਾਲਾ AC
ਏਬੀਪੀ ਸਾਂਝਾ | 27 Jul 2019 10:11 AM (IST)
ਇਸ AC 'ਚ ਛੋਟਾ ਜਿਹਾ ਪੈਨਲ ਹੈ ਜਿਸ ਨਾਲ ਗਰਮ ਤੇ ਠੰਢੀ ਹਵਾ ਆਉਂਦੀ ਹੈ। ਦਾਅਵਾ ਕੀਤਾ ਜਾਂਦਾ ਹੈ ਕਿ Reon Pocket ਦੇ ਨਾਂਅ ਦਾ ਇਹ AC ਮੋਬਾਈਲ ਫੋਨ ਦੇ ਸਾਈਜ਼ ਤੋਂ ਵੀ ਛੋਟਾ ਹੈ।
ਨਵੀ ਦਿੱਲੀ: ਤਿੱਖੀ ਧੁੱਪ ਵਿੱਚ ਸਭ ਨੂੰ ਏਅਰ ਕੰਡੀਸ਼ਨ ਦੀ ਠੰਢੀ ਹਵਾ ਚੰਗੀ ਲੱਗਦੀ ਹੈ। ਜਦ ਇਸ ਮੌਸਮ ਧੁੱਪੇ ਨਿੱਕਲਣਾ ਪੈ ਜਾਵੇ ਤਾਂ ਬੰਦਾ ਇਹੋ ਸੋਚਦਾ ਰਹਿੰਦਾ ਹੈ ਕਿ ਕਾਸ਼ ਸਾਡੇ ਕੋਲ ਨਿੱਕਾ ਜਿਹਾ ਏਸੀ ਹੁੰਦਾ ਜੋ ਹਰ ਵੇਲੇ ਸਾਡੇ ਨਾਲ ਚੱਲਦਾ। ਇਹ ਹੁਣ ਕੋਈ ਕਲਪਨਾ ਨਹੀਂ ਰਹੀ, ਸਗੋਂ ਹਕੀਕਤ ਬਣ ਗਈ ਹੈ। ਜੀ ਹਾਂ, Sony ਕੰਪਨੀ ਨੇ Reon Pocket AC ਤਿਆਰ ਕਰ ਲਿਆ ਹੈ, ਜੋ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਆਪਣੇ ਨਾਲ ਰੱਖਿਆ ਜਾ ਸਕਦਾ ਹੈ। ਦੱਖਣੀ ਚੀਨ ਤੋਂ ਆਈ ਵੀਡੀਓ ਮੁਤਾਬਕ ਸੋਨੀ ਨੇ ਅਜਿਹਾ ਚੱਕਵਾਂ ਏਸੀ ਤਿਆਰ ਕਰ ਲਿਆ ਹੈ। ਹਾਲਾਂਕਿ, ਕੰਪਨੀ ਇਸ ਦੇ ਨਿਰਮਾਣ ਲਈ ਕ੍ਰਾਊਡਫੰਡਿੰਗ ਪ੍ਰਾਜੈਕਟ ਲਾਂਚ ਕਰ ਰਹੀ ਹੈ। ਵੀਡੀਓ ਮੁਤਾਬਕ ਇਸ AC 'ਚ ਛੋਟਾ ਜਿਹਾ ਪੈਨਲ ਹੈ ਜਿਸ ਨਾਲ ਗਰਮ ਤੇ ਠੰਢੀ ਹਵਾ ਆਉਂਦੀ ਹੈ। ਦਾਅਵਾ ਕੀਤਾ ਜਾਂਦਾ ਹੈ ਕਿ Reon Pocket ਦੇ ਨਾਂਅ ਦਾ ਇਹ AC ਮੋਬਾਈਲ ਫੋਨ ਦੇ ਸਾਈਜ਼ ਤੋਂ ਵੀ ਛੋਟਾ ਹੈ। ਹਾਲਾਂਕਿ, ਇਸ ਡਿਵਾਈਸ ਨੂੰ ਸਪੈਸ਼ਲ ਅੰਡਰਸ਼ਰਟ ਨਾਲ ਹੀ ਵਰਤਿਆ ਕੀਤਾ ਜਾ ਸਕਦਾ ਹੈ। ਇਸ ਅੰਡਰਸ਼ਰਟ ਨੂੰ ਡਿਵਾਈਸ ਦੇ ਨਾਲ ਹੀ ਵੇਚਿਆ ਜਾਵੇਗਾ। AC ਦੇ ਤਾਪਮਾਨ ਨੂੰ ਸਮਾਰਟਫੋਨ ਨਾਲ ਕੰਟਰੋਲ ਕੀਤਾ ਜਾ ਸਕੇਗਾ। ਇਸ 'ਚ ਇਸ ਤਰ੍ਹਾਂ ਦੀ ਤਕਨੀਕ ਹੈ, ਜੋ ਤਾਪਮਾਨ ਨੂੰ ਆਪਣੇ-ਆਪ ਹੀ ਸੈੱਟ ਕਰ ਦੇਵੇਗੀ।