ਨਵੀਂ ਦਿੱਲੀ: ਵਿਸ਼ਵ ਕੱਪ ਵਿਜੇਤਾ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕੇਟ ਸਲਾਹਕਾਰ ਕਮੇਟੀ ਨੂੰ ਭਾਰਤੀ ਕ੍ਰਿਕੇਟ ਟੀਮ ਦਾ ਅਗਲਾ ਕੋਚ ਚੁਣਨ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਦੇ ਲਈ ਅਗਸਤ ਦੇ ਮੱਧ ਵਿੱਚ ਇੰਟਰਵਿਊ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਕਾਂ ਦੀ ਕਮੇਟੀ ਨੇ ਸ਼ੁੱਕਰਵਾਰ ਨੂੰ ਇੱਥੇ ਬੈਠਕ ਦੌਰਾਨ ਇਹ ਫੈਸਲਾ ਲਿਆ। ਕਪਿਲ ਦੇ ਇਲਾਵਾ ਕਮੇਟੀ ਵਿੱਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਤੇ ਪੁਰਸ਼ ਟੀਮ ਦੇ ਸਾਬਕਾ ਕਪਤਾਨ ਅੰਸ਼ੁਮਨ ਗਾਇਕਵਾੜ ਸ਼ਾਮਲ ਹਨ।
ਸੀਓਏ ਮੁਖੀ ਵਿਨੋਦ ਰਾਏ ਨੇ ਬੈਠਕ ਬਾਅਦ ਕਿਹਾ ਕਿ ਇਹ ਤਿੰਨੋਂ ਪੁਰਸ਼ ਟੀਮ ਦੇ ਕੋਚ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਇਹ ਐਡਹਾਕ ਕਮੇਟੀ ਨਹੀਂ ਹੈ, ਪਰ ਇਹ ਸਭ ਹਿੱਤਾਂ ਦੇ ਟਕਰਾਅ ਦਾ ਮਸਲਾ ਹੈ। ਉਮੀਦਵਾਰਾਂ ਦੇ ਇੰਟਰਵਿਊ ਅਗਸਤ ਦੇ ਅੱਧ ਵਿਚ ਹੋਣਗੇ। ਭਾਰਤ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਦੇ ਕਾਰਜਕਾਲ ਦੀ ਮਿਆਦ ਵੈਸਟ ਇੰਡੀਜ਼ ਦੇ ਦੌਰੇ ਦੇ ਅੰਤ ਤੱਕ ਵਧਾ ਦਿੱਤੀ ਗਈ ਹੈ।
ਸੀਓਏ ਕ੍ਰਿਕੇਟ ਸਲਾਹਕਾਰ ਕਮੇਟੀ ਦੇ ਮੂਲ ਮੈਂਬਰ ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਦੇ ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਦੋਵਾਂ ਨੂੰ ਕਮੈਂਟਰੀ ਸਣੇ ਕ੍ਰਿਕੇਟ ਵਿੱਚ ਉਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਗਿਆ ਹੈ।
ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਚੁਣੇਗੀ ਟੀਮ ਇੰਡੀਆ ਦਾ ਅਗਲਾ ਕੋਚ
ਏਬੀਪੀ ਸਾਂਝਾ
Updated at:
26 Jul 2019 08:36 PM (IST)
ਵਿਸ਼ਵ ਕੱਪ ਵਿਜੇਤਾ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕੇਟ ਸਲਾਹਕਾਰ ਕਮੇਟੀ ਨੂੰ ਭਾਰਤੀ ਕ੍ਰਿਕੇਟ ਟੀਮ ਦਾ ਅਗਲਾ ਕੋਚ ਚੁਣਨ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਦੇ ਲਈ ਅਗਸਤ ਦੇ ਮੱਧ ਵਿੱਚ ਇੰਟਰਵਿਊ ਹੋਣ ਦੀ ਸੰਭਾਵਨਾ ਹੈ।
- - - - - - - - - Advertisement - - - - - - - - -