ਬੰਗਲੁਰੂ: ਬੀਜੇਪੀ ਦੇ ਸੀਨੀਅਰ ਲੀਡਰ ਬੀਐਸ ਯੇਦਯਰੱਪਾ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜ ਭਵਨ ਵਿੱਚ ਰਾਜਪਾਲ ਵਜੂਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਯੇਦਯਰੱਪਾ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਇਕੱਲਿਆਂ ਹੀ ਸਹੁੰ ਚੁੱਕੀ।
ਯੇਦਯਰੱਪਾ ਨੇ ਮੰਤਰੀਆਂ ਨੂੰ ਲੈ ਕੇ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਸਲਾਹ ਕਰਕੇ ਉਹ ਕੈਬਨਿਟ ਦੇ ਮੈਂਬਰਾਂ ਦਾ ਫੈਸਲਾ ਕਰਨਗੇ। ਸਹੁੰ ਤੋਂ ਐਨ ਪਹਿਲਾਂ ਬੀਜੇਪੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੇਦਯਰੱਪਾ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵਿੱਚ ਅੰਤਰ ਦਿਖਾਉਣਾ ਪਏਗਾ। ਬਦਲੇ ਦੀ ਸਿਆਸਤ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲਣਗੇ।
ਸੂਬੇ ਦੀ ਪਹਿਲੀ ਕਾਂਗਰਸ-ਜੇਡੀਐਸ ਗਠਜੋੜ ਸਰਕਾਰ 'ਤੇ ਵਰ੍ਹਦਿਆਂ ਯੇਦਯਰੱਪਾ ਨੇ ਕਿਹਾ ਕਿ ਉਹ 'ਤੁਗਲਕ ਦਰਬਾਰ' ਸੀ। ਵਰਕਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਬੀਜੇਪੀ ਲੀਡਰ ਕਾਡੂ ਮਲੇਸ਼ਵਰ ਮੰਦਰ ਗਏ। ਇਹ ਮੰਦਰ ਰਾਜ ਮੁੱਖ ਦਫ਼ਤਰ ਤੋਂ ਠੀਕ ਪਿੱਛੇ ਹੈ। ਸੂਤਰਾਂ ਮੁਤਾਬਕ ਕੇਂਦਰੀ ਹਾਈਕਮਾਨ ਹਾਲੇ ਉਡੀਕ ਕਰਨਾ ਚਾਹੁੰਦਾ ਸੀ ਪਰ ਯੇਦਯਰੱਪਾ ਜਲਦ ਤੋਂ ਜਲਦ ਸਹੁੰ ਚੁੱਕਣਾ ਚਾਹੁੰਦੇ ਸੀ। ਬੀਜੇਪੀ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਹੁਦਾ ਦੇਣ ਤੋਂ ਬਚਦੀ ਰਹੀ ਹੈ ਪਰ ਯੇਦਯਰੱਪਾ 76 ਸਾਲ ਦੇ ਹਨ।
ਬੀਐਸ ਯੇਦਯਰੱਪਾ ਚੌਥੀ ਵਾਰ ਬਣੇ ਕਰਨਾਟਕ ਦੇ CM, ਇਕੱਲਿਆਂ ਚੁੱਕੀ ਸਹੁੰ
ਏਬੀਪੀ ਸਾਂਝਾ
Updated at:
26 Jul 2019 08:02 PM (IST)
ਬੀਜੇਪੀ ਦੇ ਸੀਨੀਅਰ ਲੀਡਰ ਬੀਐਸ ਯੇਦਯਰੱਪਾ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜ ਭਵਨ ਵਿੱਚ ਰਾਜਪਾਲ ਵਜੂਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਯੇਦਯਰੱਪਾ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਇਕੱਲਿਆਂ ਹੀ ਸਹੁੰ ਚੁੱਕੀ।
- - - - - - - - - Advertisement - - - - - - - - -