Viral Video: ਇੰਟਰਨੈੱਟ 'ਤੇ ਤਰ੍ਹਾਂ-ਤਰ੍ਹਾਂ ਦੇ ਕੰਟੈਂਟ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚੋਂ ਕੁਝ ਸਾਨੂੰ ਹੈਰਾਨ ਕਰ ਦਿੰਦੇ ਹਨ ਅਤੇ ਕਈ ਵਾਰ ਕੁਝ ਅਜਿਹੇ ਵੀਡੀਓ ਵੀ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੱਸਣ ਲੱਗ ਜਾਂਦੇ ਹਾਂ। ਇਸ ਸਮੇਂ ਅਜਿਹਾ ਹੀ ਇੱਕ ਦਿਲਚਸਪ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਤੋਤਾ ਇੱਕ ਪੱਤਰਕਾਰ ਨੂੰ ਲੁੱਟਦਾ ਨਜ਼ਰ ਆ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਪੱਤਰਕਾਰ ਚੋਰੀ ਅਤੇ ਡਕੈਤੀ ਬਾਰੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੌਰਾਨ ਇੱਕ ਤੋਤਾ ਉਸਦੇ ਈਅਰਫੋਨ ਲੈ ਕੇ ਉੱਡ ਜਾਂਦਾ ਹੈ। ਇਹ ਵੀਡੀਓ ਬਹੁਤ ਮਜ਼ਾਕੀਆ ਹੈ। ਪੱਤਰਕਾਰ ਇੱਕ ਕ੍ਰਾਈਮ ਰਿਪੋਰਟਰ ਹੈ ਅਤੇ ਉਹ ਸਪੈਨਿਸ਼ ਵਿੱਚ ਚੋਰੀ ਬਾਰੇ ਦੱਸ ਰਿਹਾ ਸੀ, ਉਦੋਂ ਹੀ ਤੋਤੇ ਨੇ ਉਸ ਨਾਲ ਜੋ ਕੀਤਾ, ਸੁਣ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ।



ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਸ਼ੋਅ ਦੌਰਾਨ ਸਪੇਨ ਦੇ ਪੱਤਰਕਾਰ ਨਿਕੋਲਸ ਕਰੂਮ ਬੋਲ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੇ ਮੋਢੇ 'ਤੇ ਇੱਕ ਤੋਤਾ ਬੈਠਾ ਹੈ। ਪਹਿਲਾਂ ਤਾਂ ਉਹ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਰਿਹਾ ਅਤੇ ਫਿਰ ਉਸ ਨੇ ਨਿਕੋਲਸ ਦੇ ਕੰਮ ਵਿੱਚ ਵਰਤੇ ਗਏ ਈਅਰਫੋਨਾਂ ਨੂੰ ਦੇਖਿਆ। ਕੁਝ ਹੀ ਦੇਰ ਵਿੱਚ ਉਹ ਕੰਨਾਂ ਵਿਚੋਂ ਈਅਰਫੋਨ ਕੱਢ ਕੇ ਉਡਾ ਗਿਆ। ਵੀਡੀਓ ਅਮਰੀਕਾ ਦਾ ਦੱਸਿਆ ਜਾ ਰਿਹਾ ਹੈ ਅਤੇ ਉਸ ਦੌਰਾਨ ਨਿਕੋਲਸ ਸਿਰਫ ਕੁਝ ਚੋਰੀ ਬਾਰੇ ਦੱਸ ਰਿਹਾ ਸੀ।


ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਲੋਕ ਇਸ ਵੀਡੀਓ ਨੂੰ ਇੰਟਰਨੈੱਟ 'ਤੇ ਖੂਬ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @Jaynes__World ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹਜ਼ਾਰਾਂ ਲੋਕ ਦੇਖ ਅਤੇ ਪਸੰਦ ਕਰ ਚੁੱਕੇ ਹਨ। ਜਦੋਂ ਅਜਿਹੀਆਂ ਘਟਨਾਵਾਂ ਨੂੰ ਲਾਈਵ ਦਿਖਾਇਆ ਜਾਂਦਾ ਹੈ, ਤਾਂ ਕਾਮੇਡੀ ਸੀਨ ਆਪਣੇ ਆਪ ਹੀ ਸਿਰਜ ਜਾਂਦਾ ਹੈ। ਵੀਡੀਓ 'ਤੇ ਕਮੈਂਟ ਕਰਦੇ ਹੋਏ ਲੋਕਾਂ ਨੇ ਤੋਤੇ ਨੂੰ ਉੱਡਣ ਵਾਲਾ ਅਪਰਾਧੀ ਕਿਹਾ ਹੈ।


ਇਹ ਵੀ ਪੜ੍ਹੋ: Viral Video: ਕੀ ਤੁਸੀਂ ਕਦੇ ਦੇਖਿਆ ਹੈ ਅਜਿਹਾ ਅਜੀਬ ਜੀਵ ਜੋ ਹੈਮਰਹੈੱਡ ਸ਼ਾਰਕ ਵਰਗਾ ਦਿਖਾਈ ਦਿੰਦਾ ਹੈ, ਨਹੀਂ ਹੋਵੇਗਾ ਅੱਖਾਂ 'ਤੇ ਯਕੀਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।