ਚੰਡੀਗੜ੍ਹ: ਅਕਸਰ ਬਹੁਤ ਸਾਰੇ ਲੋਕ ਖਾਣੇ ਦੇ ਸ਼ੌਕੀਨ ਹੁੰਦੇ ਹਨ। ਕੁਝ ਲੋਕ ਯਾਤਰਾ ਕਰਦੇ ਹੋਏ ਦਿਖਾਈ ਦਿੰਦੇ ਹਨ, ਜਦੋਂ ਕਿ ਕੁਝ ਲੋਕ ਚਲਦੇ-ਫਿਰਦੇ ਹੋਏ ਕੁਝ ਚੱਖਦੇ ਦਿਖਾਈ ਦਿੰਦੇ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਡਾਇਨਿੰਗ ਟੇਬਲ 'ਤੇ ਜ਼ਮੀਨ 'ਤੇ ਬੈਠ ਕੇ ਆਰਾਮ ਨਾਲ ਖਾਣਾ ਖਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਹਵਾ 'ਚ ਆਪਣੇ ਮਨਪਸੰਦ ਪਕਵਾਨ ਦਾ ਸੁਆਦ ਲੈਣ ਤੋਂ ਖੁਦ ਨੂੰ ਰੋਕ ਨਹੀਂ ਸਕਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਹਾਲ ਹੀ 'ਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।


ਵਾਇਰਲ ਹੋ ਰਹੇ ਇਸ ਵੀਡੀਓ 'ਚ ਇੱਕ ਔਰਤ ਆਪਣੇ ਸ਼ਾਨਦਾਰ ਖਾਣ-ਪੀਣ ਦੇ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾਉਂਦੀ ਨਜ਼ਰ ਆ ਰਹੀ ਹੈ। ਯੂਜ਼ਰਸ ਇਸ ਵੀਡੀਓ 'ਤੇ ਕਾਫੀ ਦਿਲਚਸਪੀ ਲੈ ਰਹੇ ਹਨ, ਜਿਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਰੱਖਿਆ ਹੈ। ਵੀਡੀਓ 'ਚ ਇੱਕ ਔਰਤ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਹਵਾ 'ਚ ਹੇਠਾਂ ਡਿੱਗਦਾ ਚਾਕਲੇਟ ਕੇਕ ਖਾਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਔਰਤ ਦੀ ਇਸ ਹਰਕਤ ਨੂੰ ਕਾਫੀ ਬੇਵਕੂਫ ਕਹਿ ਰਹੇ ਹਨ।





ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਕਕੇਨਾ ਨਾਈਪ ਨਾਂ ਦੀ ਔਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਕਕੇਨਾ ਇਕ ਇੰਸਟਾਗ੍ਰਾਮ ਇੰਫਲੂਐਂਸਰ ਹੈ, ਜੋ ਅਕਸਰ ਆਪਣੀਆਂ ਵੀਡੀਓਜ਼ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਥੱਲੇ ਆਉਦੀ ਹੋਈ ਚਾਕਲੇਟ ਪਾਈ ਕੇਕ (Chocolate Pie Cake) ਖਾਂਦੀ ਨਜ਼ਰ ਆ ਰਹੀ ਹੈ।


 


ਵੀਡੀਓ 'ਚ ਮੈਕਕੇਨਾ ਨੂੰ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਜਹਾਜ਼ ਤੋਂ ਹੇਠਾਂ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੇਜ਼ੀ ਨਾਲ ਹੇਠਾਂ ਆ ਕੇ ਉਹ ਆਪਣਾ ਪੈਰਾਸ਼ੂਟ ਖੋਲ੍ਹਦੀ ਹੈ। ਇਸ ਦੌਰਾਨ ਉਸ ਦੇ ਹੱਥ 'ਚ ਚਾਕਲੇਟ ਕੇਕ ਦਾ ਡੱਬਾ ਦੇਖਿਆ ਜਾ ਸਕਦਾ ਹੈ, ਜਿਸ ਨੂੰ ਉਹ ਹਵਾ 'ਚ ਖੋਲ੍ਹ ਕੇ ਖੁਸ਼ੀ ਨਾਲ ਖਾਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੱਚਮੁੱਚ ਹੈਰਾਨ ਕਰਨ ਵਾਲੀ ਹੈ।