ਨਵੀਂ ਦਿੱਲੀ: ਬਿਹਾਰ ਦੇ ਭੋਜਪੁਰ ਜ਼ਿਲੇ ਦੇ ਰਤਨਪੁਰ ਪਿੰਡ 'ਚ ਸਮਾਗਮ ਕਰਨਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ। ਹੁਣ ਇਹ ਕਿਸੇ ਲੁਟੇਰੇ ਗਿਰੋਹ ਕਾਰਨ ਨਹੀਂ, ਸਗੋਂ ਬਾਂਦਰਾਂ ਦੇ ਦਹਿਸ਼ਤ ਕਾਰਨ ਹੋਇਆ ਹੈ। ਪਿੰਡ 'ਚ ਮਨੁੱਖੀ ਆਬਾਦੀ ਨਾਲੋਂ ਵਧੇਰੇ ਬਾਂਦਰ ਹਨ। ਬਾਂਦਰਾਂ ਦਾ ਡਰ ਹਰ ਪ੍ਰੋਗ੍ਰਾਮ 'ਚ ਰਹਿੰਦਾ ਹੈ

ਜਦੋਂ ਬਾਂਦਰ ਝੁੰਡ ਦੀ ਸ਼ਕਲ 'ਚ ਪਿੰਡ ਪਹੁੰਚਦੇ ਹਨ, ਤਾਂ ਹਫੜਾ-ਦਫੜੀ ਮੱਚ ਜਾਂਦੀ ਹੈ। ਹਰ ਇੱਕ 'ਤੇ ਡਰ ਦਾ ਪਰਛਾਵਾਂ ਛਾ ਜਾਂਦਾ ਹੈ। ਭੋਜਨ ਦੀ ਬਰਬਾਦੀ ਦੇ ਨਾਲ, ਬਾਂਦਰ ਸਥਾਨ 'ਤੇ ਮੁਸੀਬਤ ਪੈਦਾ ਕਰਦੇ ਰਹਿੰਦੇ ਹਨ। ਰੌਲੇ-ਰੱਪੇ ਵਿਚਕਾਰ ਪ੍ਰੋਗਰਾਮ 'ਚ ਆਉਣ ਵਾਲੇ ਮਹਿਮਾਨ ਭੱਜਣ 'ਚ ਹੀ ਭਲਾਈ ਸਮਝਦੇ ਹਨ। ਹੁਣ ਜੇ ਮਹਿਮਾਨ ਰਸਮ ਤੋਂ ਭੱਜ ਜਾਂਦੇ ਹਨ, ਤਾਂ ਕਿਹੜਾ ਲੜਕਾ ਵਿਆਹ ਕਰਵਾਉਣਾ ਚਾਹੇਗਾ।

ਬਾਂਦਰਾਂ ਦਾ ਖ਼ੌਫ਼ ਇੰਨਾ ਹੈ ਕਿ ਜਦੋਂ ਵਿਆਹ ਦਾ ਪ੍ਰਸਤਾਵ ਰਤਨਪੁਰ ਪਿੰਡ ਤੋਂ ਆਉਂਦਾ ਹੈ, ਤਾਂ ਲਾੜਾ ਭੱਜ ਜਾਂਦਾ ਹੈ। ਜਦਕਿ, ਆਜਿਹਾ ਨਹੀਂ ਹੈ ਕਿ ਪ੍ਰਸ਼ਾਸਨ ਨੇ ਬਾਂਦਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਲਕਿ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਂਦਰਾਂ ਦੀ ਵਧਦੀ ਗਿਣਤੀ ਨੂੰ ਰੋਕਿਆ ਨਹੀਂ ਜਾ ਸਕਿਆ।