ਧਰਮਸ਼ਾਲਾ: ਸ਼ਾਹਪੁਰ ਸਬ ਡਵੀਜ਼ਨਲ ਸਿਵਲ ਦਫ਼ਤਰ ਤੋਂ ਇੱਕ ਬੇਹਦ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਸ਼ਾਹਪੁਰ ਦਫ਼ਤਰ ਨੇ ਇੱਕ 50 ਹਜ਼ਾਰ ਦੀ ਸਕੂਟੀ ਲਈ ਰਜਿਸਟਰੀ ਨੰਬਰ 18 ਲੱਖ 22 ਹਜ਼ਾਰ 500 ਰੁਪਏ 'ਚ ਵੇਚਿਆ ਹੈ।ਇਹ ਨੰਬਰ ਕਰਨਾਲ ਦੀ ਇੱਕ ਕੰਪਨੀ ਵਲੋਂ ਔਨਲਾਈਨ ਬੋਲੀ ਰਾਹੀਂ ਪ੍ਰਾਪਤ ਕੀਤਾ ਗਿਆ ਹੈ।ਵੱਡੀ ਗੱਲ ਇਹ ਹੈ ਕਿ ਫਿਲਹਾਲ ਇਸ ਨੰਬਰ ਨੂੰ ਇੱਕ ਸਕੂਟੀ ਲਈ ਬੁੱਕ ਕੀਤਾ ਗਿਆ ਹੈ ਅਤੇ ਬਾਅਦ 'ਚ ਇਸ ਨੂੰ ਮਹਿੰਗੀ ਗੱਡੀ ਤੇ ਸ਼ਿਫਟ ਕਰ ਲਿਆ ਜਾਵੇਗਾ ਜਾਂ ਇਸਨੂੰ ਅੱਗੇ ਵੇਚ ਦਿੱਤਾ ਜਾਵੇਗਾ।
ਕਰਨਾਲ ਜ਼ਿਲੇ ਵਿੱਚ ਇੱਕ ਨਿਜੀ ਕੰਪਨੀ ਰਾਹੁਲ ਪਾਮ ਪ੍ਰਾਈਵੇਟ ਲਿਮਟਿਡ ਨੇ ਇੱਕ ਨਵੀਂ ਸਕੂਟੀ ਸ਼ਾਹਪੁਰ ਵਿੱਚ ਕੰਪਨੀ ਦਾ ਨਾਮ ਰਜਿਸਟਰ ਕੀਤਾ ਹੈ। ਜਿਸ ਤੋਂ ਬਾਅਦ ਇਹ ਕੰਪਨੀ ਸਰਕਾਰ ਤੋਂ ਐਚਪੀ 90-0009 ਨੰਬਰ ਪ੍ਰਾਪਤ ਕਰਨਾ ਚਾਹੁੰਦੀ ਸੀ।ਇਸ ਵੀਆਈਪੀ ਨੰਬਰ ਨੂੰ ਪ੍ਰਾਪਤ ਕਰਨ ਲਈ, ਕੰਪਨੀ ਨੇ ਸਰਕਾਰ ਵਲੋਂ ਐਲਾਨੀ ਗਈ ਆਨਲਾਈਨ ਬੋਲੀ ਵਿੱਚ ਹਿੱਸਾ ਲਿਆ ਸੀ। ਇਹ ਗੱਲ ਤਾਂ ਸਾਫ ਹੈ ਕਿ ਕੋਈ 50-60 ਹਜ਼ਾਰ ਦੀ ਸਕੂਟੀ ਤੇ 18,22,500 ਰੁਪਏ ਦਾ ਨੰਬਰ ਕਿਉਂ ਲਾਏਗਾ।
ਬੋਲੀ ਪਿਛਲੇ ਸ਼ਨੀਵਾਰ ਨੂੰ ਸ਼ੁਰੂ ਹੋਈ ਸੀ ਅਤੇ 26 ਜੂਨ ਯਾਨੀ ਸ਼ੁੱਕਰਵਾਰ ਸ਼ਾਮ ਨੂੰ ਖਤਮ ਹੋਈ। ਇੱਕ ਹਫ਼ਤੇ ਤੱਕ ਚੱਲਣ ਵਾਲੀ ਆਨਲਾਈਨ ਬੋਲੀ ਵਿੱਚ, ਕੰਪਨੀ ਨੇ ਸਕੂਟੀ ਦੇ ਵੀਆਈਪੀ ਨੰਬਰ ਲਈ ਸਭ ਤੋਂ ਵੱਧ 18 ਲੱਖ 22 ਹਜ਼ਾਰ 500 ਰੁਪਏ ਦੀ ਬੋਲੀ ਲਗਾਈ।ਅੱਜ, ਨਿਰਧਾਰਤ ਸਮੇਂ ਅਨੁਸਾਰ ਪੈਸੇ ਦੇ ਕੇ, ਇਸ ਵੀਆਈਪੀ ਨੰਬਰ ਨੂੰ ਆਪਣੇ ਨਾਮ ਕਰ ਲਿਆ ਗਿਆ।
ਤੁਹਾਨੂੰ ਦਸ ਦੇਈਏ ਕਿ ਸਰਕਾਰ ਨੇ ਵੀਵੀਆਈਪੀ ਨੰਬਰ ਪ੍ਰਾਪਤ ਕਰਨ ਲਈ ਇੱਕ ਆੱਨਲਾਈਨ ਬੋਲੀ ਸ਼ੁਰੂ ਕੀਤੀ ਸੀ। 0001 ਨੂੰ ਛੱਡ ਕੇ ਕੋਈ ਵੀ ਵਿਅਕਤੀ ਰੁਪਏ ਦੇ ਕੇ ਹੋਰ ਨੰਬਰ ਖਰੀਦ ਸਕਦਾ ਸੀ।ਇਸ ਲਈ ਬੋਲੀ ਦੀ ਸ਼ੁਰੂਆਤ 75 ਹਜ਼ਾਰ ਤੋਂ ਸ਼ੁਰੂ ਹੋਈ ਸੀ।