Car loan Information:
Calculate Car Loan EMIਕੋਰੋਨਾ ਦੇ ਕਹਿਰ 'ਚ ਵੀ ਮਹਿੰਦਰਾ ਟਰੈਕਟਰ ਨੇ ਬਣਾਇਆ ਰਿਕਾਰਡ
ਏਬੀਪੀ ਸਾਂਝਾ | 01 Jul 2020 04:48 PM (IST)
ਟਰੈਕਟਰਾਂ ਦੀ ਸੇਲ ਦੇ ਅੰਕੜੇ ਦਰਸਾਉਂਦੇ ਹਨ ਕਿ ਖੇਤੀਬਾੜੀ ਭਾਰਤੀ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਭੂਮਿਕਾ ਨਿਭਾਅ ਸਕਦੀ ਹੈ। ਹਾਲਾਂਕਿ, ਅਪਰੈਲ ਵਿੱਚ ਟਰੈਕਟਰਾਂ ਦੀ ਵਿਕਰੀ ਦਾ ਗ੍ਰਾਫ ਘਟਿਆ ਸੀ।
ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ (Mahindra & Mahindra) ਲਿਮਟਿਡ ਦੇ ਫਾਰਮ ਉਪਕਰਣ ਸੈਕਟਰ (FES) ਨੇ ਆਪਣੀ ਘਰੇਲੂ ਟਰੈਕਟਰਾਂ ਦੀ ਵਿਕਰੀ ਜੂਨ 2020 ਵਿੱਚ 35,844 ਇਕਾਈਆਂ 'ਤੇ 12 ਪ੍ਰਤੀਸ਼ਤ ਦੀ ਵਾਧੇ ਦੀ ਰਿਪੋਰਟ ਦਿੱਤੀ ਹੈ। ਕੰਪਨੀ ਦੁਆਰਾ ਜਾਰੀ ਕੀਤੇ ਮੁਤਾਬਕ, ਭਾਰਤ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਨੇ ਜੂਨ 2019 ਦੌਰਾਨ 31,879 ਇਕਾਈਆਂ ਦੀ ਵਿਕਰੀ ਕੀਤੀ। ਜੂਨ 2020 ਦੌਰਾਨ ਟਰੈਕਟਰਾਂ ਦੀ ਕੁਲ ਵਿਕਰੀ (ਘਰੇਲੂ+ਨਿਰਯਾਤ) 36,544 ਇਕਾਈ ਰਹੀ, ਜਦੋਂਕਿ ਪਿਛਲੇ ਸਾਲ ਇਸ ਸਮੇਂ ਦੌਰਾਨ 33,094 ਇਕਾਈਆਂ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904