Viral Photo: ਕਹਿੰਦੇ ਹਨ ਕਿ ਹਰ ਕਿਸੇ ‘ਚ ਵੱਖਰੀ ਕਲਾ (Talent) ਹੁੰਦੀ ਹੈ ਤੇ ਲੋੜ ਹੈ, ਉਸ ਦੀ ਸਹੀ ਵਰਤੋਂ ਦੀ। ਸੋਸ਼ਲ ਮੀਡੀਆ ਦੀ ਇਸ ਦੁਨੀਆ ‘ਚ ਅਕਸਰ ਹੀ ਅਸੀਂ ਦੇਸ਼-ਦੁਨੀਆ ਦੇ ਲੋਕਾਂ ਦੀ ਕ੍ਰਿਏਟੀਵਿਟੀ (Creativity) ਦੇਖਦੇ ਹਾਂ। ਅਜਿਹਾ ਹੀ ਇੱਕ ਹੋਰ ਨਮੂਨਾ ਹੋਰ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਕਹੋਗੇ ਕਿ ਮਿਲਾਵਟੀ ਖਾਣਾ ਖਾ ਕੇ ਵੀ ਲੋਕਾਂ ਦਾ ਦਿਮਾਗ ਇੰਨਾ ਚੰਗਾ ਕੰਮ ਕਰਦਾ ਹੈ।


ਵੱਖਰੇ-ਵੱਖਰੇ ਤਰੀਕੇ ਦੇ ਵਿਆਹ ਵਾਲੇ ਕਾਰਡ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅਜਿਹਾ ਕਾਰਡ ਸ਼ਾਇਦ ਪਹਿਲੀ ਵਾਰ ਦੇਖੋਗੇ। ਦਰਅਸਲ ਵਿਆਹ ਦਾ ਇੱਕ ਕਾਰਡ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਕਾਰਡ ਬਣਾਉਣ ਵਾਲਾ ਖੂਬ ਤਰੀਫਾਂ ਵੀ ਬਟੋਰ ਰਿਹਾ ਹੈ।


ਟਵਿਟਰ ਯੂਜ਼ਰ ਨੇ ਇਸ ਵਿਆਹ ਦੇ ਮੈਨਿਊ ਕਾਰਡ (Menu Card) ਨੂੰ ਪੋਸਟ ਕੀਤਾ ਹੈ। ਇਸ ਕਾਰਡ ਦੀ ਝਲਕ ਸਾਹਮਣੇ ਆਉਂਦੇ ਹੀ ਇਹ ਵਾਇਰਲ ਹੋ ਗਿਆ। ਦਰਅਸਲ ਵਿਆਹ ਦਾ ਮੈਨਿਊ ਕਾਰਡ ਦੋ ਤੋਂ ਢਾਈ ਇੰਚ ਚੌੜੀ ਤੇ 30 ਸੈਂਮੀ ਲ਼ੰਬੀ ਲੱਕੜੀ ਦੀ ਸਕੇਲ ‘ਤੇ ਵਿਆਹ ਦਾ ਕਾਰਡ ਛਾਪਿਆ ਗਿਆ ਹੈ ਜਿਸ ਦੀਆਂ ਕਾਫੀ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ।


ਮੈਨਿਊ ਕਾਰਡ ‘ਚ ਪਕਵਾਨਾਂ ਦੀ ਪੂਰੀ ਲਿਸਟ


ਆਮ ਤੌਰ ‘ਤੇ ਵਿਆਹ ਦੇ ਕਾਰਡ ‘ਚ ਸਿਰਫ ਖਾਣੇ ਦਾ ਸਮਾਂ ਦੱਸਿਆ ਜਾਂਦਾ ਹੈ ਪਰ ਇਸ ਮੈਨਿਊ ਕਾਰਡ ਦੀ ਖਾਸੀਅਤ ਇਹ ਹੈ ਕਿ ਇਸ ‘ਚ ਵਿਆਹ ‘ਚ ਤੁਹਾਨੂੰ ਮਿਲਣ ਵਾਲੇ ਪਕਵਾਨਾਂ ਦੀ ਪੂਰੀ ਲਿਸਟ ਵੀ ਦੇ ਦਿੱਤੀ ਗਈ ਹੈ। ਪਕਵਾਨਾਂ ਦੀ ਲਿਸਟ ‘ਚ ਮਛਲੀ ਕਾਲਿਆ, ਫ੍ਰਾਈਡ ਰਾਈਸ, ਮਟਨ ਮਸਾਲਾ ਤੇ ਅੰਬ ਦੀ ਚਟਨੀ ਸ਼ਾਮਲ ਹੈ। ਮੈਨਿਊ ਕਾਰਡ ਪੋਸਟ ਕਰਨ ਦੇ ਨਾਲ ਟਵਿਟਰ ਯੂਜ਼ਰ ਨੇ ਕੈਪਸ਼ਨ ‘ਚ ਇਹ ਵੀ ਲਿਖਿਆ ਕਿ- ਮਾਪੋ ਤੇ ਫਿਰ ਖਾਓ। 






ਵਿਆਹ ਹੋ ਗਿਆ ਤੇ ਕਾਰਡ ਦੇ ਚਰਚੇ ਅਜੇ ਤੱਕ


ਅਸਲ ‘ਚ ਪੱਛਮੀ ਬੰਗਾਲ ਦੇ ਸਿਲੀਗੁੜੀ ‘ਚ ਸੁਸ਼ਮਿਤਾ ਤੇ ਅਨਿਮੇਸ਼ ਦਾ ਵਿਆਹ ਜੋ ਕਿ ਸਾਲ 2013 ‘ਚ ਹੋ ਗਿਆ ਸੀ। ਵਿਆਹ ਤਾਂ ਕਦੋਂ ਦਾ ਹੋ ਗਿਆ ਪਰ ਇਹ ਕਾਰਡ ਦੇ ਚਰਚੇ ਅਜੇ ਤੱਕ ਹੋ ਰਹੇ ਹਨ ਤੇ ਟਵਿਟਰ ਯੂਜ਼ਰਸ ਵੱਲੋਂ ਇਸ ਅਨੋਖੇ ਕਾਰਡ ਦੀ ਤਾਰੀਫ ‘ਚ ਕਾਫੀ ਫਨੀ ਕਮੈਂਟਸ ਕੀਤੇ ਜਾ ਰਹੇ ਹਨ।



ਇਹ ਵੀ ਪੜ੍ਹੋ: ਜਾਣ ਕੇ ਹੋ ਜਾਓਗੇ ਹੈਰਾਨ! ਭਾਰਤ 'ਚ ਕਿਉਂ ਪਈ 0 ਰੁਪਏ ਦਾ ਨੋਟ ਛਾਪਣ ਦੀ ਜ਼ਰੂਰਤ? ਜਾਣੋ ਕਾਰਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904