Viral Video: ਤੁਸੀਂ ਕਾਰਾਂ ਅਤੇ ਬੱਸਾਂ ਨੂੰ ਕਈ ਵਾਰ ਧੱਕਾ ਲਗਾਉਂਦੇ ਹੋਏ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਟਰੇਨ ਨੂੰ ਧੱਕਾ ਲਗਾਉਂਦੇ ਦੇਖਿਆ ਹੈ? ਜੇਕਰ ਨਹੀਂ ਦੇਖਿਆ ਤਾਂ ਹੁਣੇ ਦੇਖੋ। ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਮਾਮਲਾ ਕੀ ਹੈ? ਫਿਲਹਾਲ ਇਹ ਵੀਡੀਓ ਇੰਟਰਨੈੱਟ 'ਤੇ ਜੰਗਲ ਦੀ ਅੱਗ ਵਾਂਗ ਤੇਜ਼ੀ ਨਾਲ ਫੈਲ ਰਿਹਾ ਹੈ। ਵੀਡੀਓ 'ਚ ਭੀੜ ਨੂੰ ਇਕੱਠੇ ਹੋ ਕੇ ਮੁੰਬਈ ਦੀ ਲੋਕਲ ਟਰੇਨ ਨੂੰ ਧੱਕਾ ਦਿੰਦੇ ਦੇਖਿਆ ਜਾ ਸਕਦਾ ਹੈ। ਪਰ ਜਦੋਂ ਤੁਸੀਂ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਕਾਰਨ ਜਾਣਦੇ ਹੋ, ਤਾਂ ਤੁਸੀਂ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕੋਗੇ।


ਇਹ ਵੀਡੀਓ ਮੁੰਬਈ ਦੇ ਵਾਸ਼ੀ ਸਟੇਸ਼ਨ ਦੀ ਹੈ, ਜਿੱਥੇ ਟਰੇਨ ਦੇ ਪਹੀਆਂ ਹੇਠ ਆਏ ਇੱਕ ਨੌਜਵਾਨ ਨੂੰ ਬਚਾਉਣ ਲਈ ਯਾਤਰੀਆਂ ਨੇ ਟਰੇਨ ਨੂੰ ਹੀ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੇਨ 'ਚ ਚੜ੍ਹਦੇ ਸਮੇਂ ਨੌਜਵਾਨ ਫਿਸਲ ਗਿਆ ਅਤੇ ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸ ਗਿਆ। ਜਿਸ ਤੋਂ ਬਾਅਦ ਉੱਥੇ ਮੌਜੂਦ ਭੀੜ ਨੇ ਇਨਸਾਨੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਇਕਜੁੱਟ ਹੋ ਕੇ ਨੌਜਵਾਨ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਅਨੋਖੇ ਬਚਾਅ ਕਾਰਜ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ।


https://packaged-media.redd.it/k2b03t0jjqgc1/pb/m2-res_854p.mp4?m=DASHPlaylist.mpd&v=1&e=1707408000&s=942ae72f81d4b41a952bd65fec79cf9a0d4583ce#t=0


ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰੇਲਵੇ ਕਲੋਜ਼ ਸਰਕਟ ਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਨੌਜਵਾਨ ਕਿਸੇ ਹੋਰ ਪਲੇਟਫਾਰਮ 'ਤੇ ਪਹੁੰਚਣ ਲਈ ਛਾਲ ਮਾਰ ਕੇ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਟਰੇਨ ਦੀ ਲਪੇਟ 'ਚ ਆ ਗਿਆ। ਰੇਲਵੇ ਨੇ ਯਾਤਰੀਆਂ ਨੂੰ ਆਪਣੀ ਸੁਰੱਖਿਆ ਲਈ ਫੁੱਟ ਓਵਰ ਬ੍ਰਿਜ ਅਤੇ ਅੰਡਰਪਾਸ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਹੈ।


ਇਹ ਵੀ ਪੜ੍ਹੋ: Nirmala Sitharaman: ਨਿਰਮਲਾ ਸੀਤਾਰਮਨ ਨੇ ਯੂਪੀਏ ਸਰਕਾਰ ਦੇ ਕੁਸ਼ਾਸਨ 'ਤੇ ਲੋਕ ਸਭਾ 'ਚ ਪੇਸ਼ ਕੀਤਾ ਵਾਈਟ ਪੇਪਰ, ਜਾਣੋ ਇਸ 'ਚ ਕੀ ਹੈ ਖਾਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਸਵਿਗੀ ਡਿਲੀਵਰੀ ਬੁਆਏ ਨੇ ਮਹਿਲਾ ਦਾ ਫੂਡ ਆਰਡਰ ਲਿਆਉਣ ਤੋਂ ਕੀਤਾ ਇਨਕਾਰ, ਕੰਪਨੀ ਨੇ ਕਹੀ ਇਹ ਗੱਲ