Watch: 19 ਮਈ ਨੂੰ ਲੁਈਸਿਆਨਾ ਦੇ ਵਿਨਟਨ ਵਿੱਚ ਇੱਕ ਵੱਡੇ ਮਗਰਮੱਛ ਨੇ ਕੁਝ ਸਮੇਂ ਲਈ ਘੋੜੇ ਦੀ ਹਾਲਤ ਪਤਲੀ ਕਰ ਦਿੱਤੀ। ਮਗਰਮੱਛ ਨੂੰ ਦੇਖ ਕੇ ਘੋੜਾ ਪੂਰੀ ਤਰ੍ਹਾਂ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਾਨਵਰਾਂ 'ਚ ਮਗਰਮੱਛ ਦੇ ਡਰ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਆਓ ਤੁਹਾਨੂੰ ਸ਼ੁਰੂ ਤੋਂ ਹੀ ਪੂਰੀ ਕਹਾਣੀ ਦੱਸਦੇ ਹਾਂ।
ਰੇਸਟ੍ਰੈਕ 'ਤੇ ਆਇਆ ਬਿਨਾਂ ਬੁਲਾਇਆ ਮਹਿਮਾਨ
ਦਰਅਸਲ, 19 ਮਈ ਨੂੰ, ਲੁਈਸਿਆਨਾ ਦੇ ਵਿਨਟਨ ਵਿੱਚ ਡੈਲਟਾ ਡਾਊਨਜ਼ ਰੇਸਟ੍ਰੈਕ ਵਿੱਚ ਘੋੜਸਵਾਰੀ ਦੇ ਮਾਹੌਲ ਵਿਚਾਲੇ ਇੱਕ ਵੱਡੇ ਮਗਰਮੱਛ ਦੀ ਐਂਟਰੀ ਹੋਈ। ਮਗਰਮੱਛ ਹੌਲੀ-ਹੌਲੀ ਰੇਸਟ੍ਰੈਕ 'ਤੇ ਅੱਗੇ ਵਧਦਾ ਹੈ, ਪਰ ਉਸ ਨੂੰ ਦੇਖ ਕੇ ਕਿਸੇ ਹੋਰ ਦੇ ਸਾਹ ਰੁਕ ਜਾਂਦੇ ਹਨ। ਮਗਰਮੱਛ ਤੋਂ ਕੁਝ ਦੂਰੀ 'ਤੇ ਇਕ ਘੋੜਸਵਾਰ ਘੋੜੇ ਦੇ ਨਾਲ ਖੜ੍ਹਾ ਹੈ। ਜਿਵੇਂ ਹੀ ਘੋੜੇ ਦੀ ਨਜ਼ਰ ਖਤਰਨਾਕ ਮਗਰਮੱਛ 'ਤੇ ਪਈ ਤਾਂ ਉਸ ਦੀ ਹਾਲਤ ਪਤਲੀ ਹੋ ਗਈ।
ਘੋੜੇ ਦੀ ਸਿੱਟੀ ਬਿੱਟੀ ਗੁੱਲ
ਘੋੜਾ ਮਗਰਮੱਛ ਨੂੰ ਦੇਖ ਕੇ ਇਕਦਮ ਹੈਰਾਨ ਰਹਿ ਗਿਆ ਤੇ ਉਸ ਦੀ ਘਬਰਾਹਟ ਕੈਮਰੇ ਵਿੱਚ ਕੈਦ ਹੋ ਗਈ। ਘੋੜਾ ਇੱਕ ਵਾਰ ਛਾਲ ਮਾਰਨ ਲੱਗਾ ਅਤੇ ਕਿਸੇ ਤਰ੍ਹਾਂ ਘੋੜਸਵਾਰ ਨੇ ਉਸ ਨੂੰ ਕਾਬੂ ਕਰ ਲਿਆ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਜੇਕਰ ਘੋੜਾ ਹੈਂਡਲਰ ਦੇ ਹੱਥ 'ਚ ਨਾ ਹੁੰਦਾ ਤਾਂ ਇਹ ਤੁਰੰਤ ਉੱਥੋਂ ਭੱਜ ਗਿਆ ਹੁੰਦਾ।
ਇਹ ਸਾਰਾ ਸੀਨ ਜੋਸੇਫ ਬ੍ਰਾਇਨਟ ਐਲਨ ਨੇ ਕੈਮਰੇ 'ਤੇ ਰਿਕਾਰਡ ਕੀਤਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੱਖਣੀ ਲੁਈਸਿਆਨਾ ਵਿੱਚ ਅਜਿਹੇ ਰੇਸਟ੍ਰੈਕ 'ਤੇ ਮਗਰਮੱਛਾਂ ਦਾ ਆਉਣਾ ਆਮ ਗੱਲ ਹੈ। ਉੱਥੇ ਬਹੁਤ ਸਾਰੇ ਮਗਰਮੱਛ ਹਨ। ਸਾਲ 2016 'ਚ ਵੀ ਇਸੇ ਰੇਸਟ੍ਰੈਕ 'ਤੇ ਇਕ ਮਗਰਮੱਛ ਘੁੰਮਦਾ ਹੋਇਆ ਆਇਆ ਸੀ।
Viral Post: ਸਪਨਾ ਚੌਧਰੀ ਨੇ ਹੇਟਰਜ਼ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਇਹ ਤਾਂ ਅਜੇ ਸ਼ੁਰੂਆਤ ਹੈ