Viral Video: ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਹਨ। ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਹਰ ਰੋਜ਼ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ 'ਚ ਲੋਕ ਅਜਿਹੀਆਂ ਹਰਕਤਾਂ ਕਰਦੇ ਨਜ਼ਰ ਆ ਜਾਂਦੇ ਹਨ, ਜੋ ਕਿ ਕਾਫੀ ਅਲੱਗ ਅਤੇ ਹੈਰਾਨੀਜਨਕ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਇਹ ਵੀਡੀਓਜ਼ ਕਾਫੀ ਵਾਇਰਲ ਵੀ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਜੈਪੁਰ ਤੋਂ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਕਾਰ ਦੀ ਛੱਤ 'ਤੇ ਚੜ੍ਹ ਕੇ ਸੜਕ ਦੇ ਵਿਚਕਾਰ ਨੋਟਾਂ ਦੀ ਵਰਖਾ ਕਰਦਾ ਦਿਖਾਈ ਦੇ ਰਿਹਾ ਹੈ। ਕਈ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਵਾਇਰਲ ਹੋ ਰਿਹਾ ਵੀਡੀਓ ਜੈਪੁਰ ਦੇ ਇੱਕ ਸ਼ਾਪਿੰਗ ਕੰਪਲੈਕਸ ਦਾ ਹੈ, ਜਿੱਥੇ ਸੜਕ 'ਤੇ ਕਾਫੀ ਭੀੜ ਹੈ। ਮਾਲ ਦੇ ਬਿਲਕੁਲ ਬਾਹਰ ਇੱਕ ਨੌਜਵਾਨ ਕਾਰ ਦੀ ਛੱਤ 'ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਜਿਸ ਨੇ ਨੈੱਟਫਲਿਕਸ 'ਤੇ ਮਸ਼ਹੂਰ ਸੀਰੀਜ਼ ਮਨੀ ਹੇਸਟ ਦੇ ਕਿਰਦਾਰਾਂ ਵਾਂਗ ਲਾਲ ਕੱਪੜੇ ਪਾਏ ਹੋਏ ਹਨ। ਇਸ ਤੋਂ ਇਲਾਵਾ, ਮਾਸਕ ਵੀ ਉਸੇ ਸਟਾਈਲ ਵਿੱਚ ਪਹਿਨਿਆ ਹੋਇਆ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਮਨੀ ਹੀਸਟ ਸਟਾਈਲ 'ਚ ਹੀ ਬੈਗ 'ਚੋਂ ਪੈਸੇ ਕੱਢ ਕੇ ਹਵਾ 'ਚ ਸੁੱਟਣ ਲੱਗ ਜਾਂਦਾ ਹੈ। ਹਵਾ 'ਚ ਨੋਟਾਂ ਦੀ ਬਰਸਾਤ ਦੇਖ ਕੇ ਉਥੇ ਮੌਜੂਦ ਲੋਕ ਨੋਟਾਂ ਨੂੰ ਚੁੱਕਣ ਲੱਗੇ। ਨੇੜਿਓਂ ਲੰਘਣ ਵਾਲੇ ਈ-ਰਿਕਸ਼ਾ ਚਾਲਕ ਵੀ ਰੁਕ ਜਾਂਦੇ ਹਨ। ਕੁਝ ਹੀ ਦੇਰ ਵਿੱਚ ਉਥੇ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਲੋਕ ਨੋਟ ਲੁੱਟ ਲੈਂਦੇ ਹਨ। ਜਿਸ ਹੱਥ ਵਿੱਚ ਜਿੰਨੇ ਵੀ ਨੋਟਾਂ ਲਗੇ ਉਸ ਨੇ ਚੁੱਕ ਲਏ।
ਇਹ ਵੀ ਪੜ੍ਹੋ: Viral Video: ਚਾਕਲੇਟ ਲਈ ਸੁਪਰਮਾਰਕੀਟ ਦਾ ਫਰਿੱਜ ਖੋਲ੍ਹ ਰਹੀ ਮਾਸੂਮ ਬੱਚੀ ਨਾਲ ਵਾਪਰਿਆ ਦਰਦਨਾਕ ਹਾਦਸਾ, ਵੀਡੀਓ ਆਈ ਸਾਹਮਣੇ
ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ ਕੁਝ ਹੀ ਸਮੇਂ 'ਚ ਵੀਡੀਓ ਵਾਇਰਲ ਹੋ ਗਿਆ। ਫਿਲਹਾਲ ਲੋਕ ਵੀਡੀਓ ਨੂੰ ਲੈ ਕੇ ਕਾਫੀ ਮਸਤੀ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਦੇਸ਼ ਵਿੱਚ ਲੀਡਰਾਂ ਕੋਲ ਹੀ ਨਹੀਂ, ਸਗੋਂ ਲੋਕਾਂ ਕੋਲ ਵੀ ਬਹੁਤ ਪੈਸਾ ਹੈ। ਕੁਝ ਲੋਕ ਨੌਜਵਾਨਾਂ ਖਿਲਾਫ਼ ਕਾਰਵਾਈ ਦੀ ਗੱਲ ਕਰ ਰਹੇ ਹਨ। ਕਿਉਂਕਿ ਇਸ ਕਾਰਨ ਕਾਫੀ ਦੇਰ ਤੱਕ ਆਵਾਜਾਈ ਵਿੱਚ ਵਿਘਨ ਪਿਆ ਰਿਹਾ।
ਇਹ ਵੀ ਪੜ੍ਹੋ: Viral News: ਮਾਂ ਨੇ 5 ਸਾਲ ਦੇ ਬੇਟੇ ਨੂੰ ਮਾਰ ਕੇ ਖਾ ਲਿਆ ਉਸਦਾ ਸਿਰ, ਕੋਰਟ ਨੇ ਨਹੀਂ ਦਿੱਤੀ ਸਜ਼ਾ