Amazing Viral Video: ਸਾਨੂੰ ਸਾਰਿਆਂ ਨੂੰ ਬਚਪਨ 'ਚ ਦੱਸਿਆ ਜਾਂਦਾ ਹੈ ਕਿ ਜੰਗਲ ਦੇ ਰਾਜਾ ਨੂੰ ਸ਼ੇਰ ਕਿਹਾ ਜਾਂਦਾ ਹੈ, ਜੋ ਸਿਰਫ਼ ਇੱਕ ਦਹਾੜ ਨਾਲ ਜੰਗਲੀ ਜਾਨਵਰਾਂ ਦੇ ਦਿਲਾਂ 'ਚ ਡਰ ਪੈਦਾ ਕਰ ਦਿੰਦਾ ਹੈ। ਇਸ ਦੇ ਨਾਲ ਹੀ ਕੋਈ ਉਸ ਦੇ ਸਾਹਮਣੇ ਖੜ੍ਹਨ ਦੀ ਹਿੰਮਤ ਵੀ ਨਹੀਂ ਕਰ ਸਕਦਾ। ਅਜਿਹੇ 'ਚ ਜੇਕਰ ਕੋਈ ਇਨ੍ਹਾਂ ਸ਼ੇਰਾਂ ਨਾਲ ਖੇਡਦਾ, ਮਸਤੀ ਕਰਦਾ ਜਾਂ ਉਨ੍ਹਾਂ ਦੇ ਇਸ਼ਾਰੇ 'ਤੇ ਡਾਂਸ ਕਰਦਾ ਦੇਖਿਆ ਜਾਵੇ ਤਾਂ ਯੂਜ਼ਰਸ ਦੇ ਮੂੰਹ ਖੁੱਲ੍ਹੇ ਰਹਿ ਜਾਂਦੇ ਹਨ।

Continues below advertisement

ਹਾਲ ਹੀ 'ਚ ਕਈ ਅਜਿਹੇ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸ਼ੇਰਾਂ ਨੂੰ ਪਾਲਤੂ ਜਾਨਵਰ ਦੇ ਰੂਪ 'ਚ ਦੇਖਿਆ ਗਿਆ ਹੈ। ਜਿੱਥੇ ਇੱਕ ਔਰਤ ਨੂੰ ਆਪਣੀ ਗੋਦੀ 'ਚ ਸ਼ੇਰ ਨੂੰ ਲੈ ਕੇ ਦੇਖਿਆ ਗਿਆ, ਉੱਥੇ ਹੀ ਇੱਕ ਹੋਰ ਔਰਤ ਨੂੰ ਤਿੰਨ ਸ਼ੇਰਾਂ ਨਾਲ ਘੁੰਮਦੇ ਦੇਖਿਆ ਗਿਆ। ਇਸ ਦੇ ਨਾਲ ਹੀ ਇੱਕ ਨਵੀਂ ਵੀਡੀਓ 'ਚ ਇੱਕ ਬਾਂਦਰ ਸ਼ੇਰ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੂੰ ਸ਼ੇਰਾਂ ਦੀ ਤਾਕਤ 'ਤੇ ਸ਼ੱਕ ਹੋਣ ਲੱਗਾ ਹੈ।

Continues below advertisement

ਫਿਲਹਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਮੋਟੀਵੇਟ ਕਰਨ ਵਾਲੇ ਡਾ. ਵਿਵੇਕ ਬਿੰਦਰਾ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਇਕ ਬਾਂਦਰ ਸ਼ੇਰ ਦੀ ਪਿੱਠ 'ਤੇ ਬੈਠਾ ਜੰਗਲ 'ਚੋਂ ਗੁਜਰਦੀ ਸੜਕ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਬਾਂਦਰ ਨੂੰ ਬਗੈਰ ਕਿਸੇ ਡਰ ਸ਼ੇਰ ਦੀ ਸਵਾਰੀ ਕਰਦੇ ਦੇਖ ਹਰ ਕੋਈ ਹੈਰਾਨ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਵਿਵੇਕ ਬਿੰਦਰਾ ਨੇ ਲਿਖਿਆ ਹੈ, "ਕੁਝ ਕਰਨ ਦੀ ਭਾਵਨਾ ਤੁਹਾਨੂੰ ਸ਼ੇਰ ਦੀ ਸਵਾਰੀ ਕਰਵਾ ਸਕਦੀ ਹੈ।"

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਯੂਜ਼ਰਸ ਇਸ ਵੀਡੀਓ ਨੂੰ ਫਰਜ਼ੀ ਦੱਸ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਐਡਿਟਿਡ ਦੱਸਿਆ ਹੈ। ਫਿਲਹਾਲ ਏਬੀਪੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ ਟਵਿੱਟਰ 'ਤੇ ਵੀਡੀਓ ਨੂੰ 2 ਲੱਖ ਤੋਂ ਵੱਧ ਵਿਊਜ਼ ਅਤੇ 9 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।