Shocking Video: ਮਾਪੇ ਆਪਣੇ ਬੱਚਿਆਂ ਨੂੰ ਵੈਨ, ਆਟੋ, ਬੱਸ ਜਾਂ ਹੋਰ ਵਾਹਨਾਂ ਰਾਹੀਂ ਇਹ ਸੋਚ ਕੇ ਸਕੂਲ ਭੇਜਦੇ ਹਨ ਕਿ ਉਹ ਉੱਥੇ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਜਾਣਗੇ। ਪਰ ਸੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਬੱਚੇ ਦੇ ਮਾਤਾ-ਪਿਤਾ ਹੈਰਾਨ ਰਹਿ ਜਾਣਗੇ। ਅਸਲ 'ਚ ਵਾਇਰਲ ਕਲਿੱਪ 'ਚ ਸਕੂਲੀ ਬੱਚੇ ਨਾ ਸਿਰਫ ਚਾਰ ਪਹੀਆ ਵਾਹਨ 'ਚ ਭੇਡਾਂ-ਬੱਕਰੀਆਂ ਵਾਂਗ ਭਰੇ ਨਜ਼ਰ ਆ ਰਹੇ ਹਨ, ਸਗੋਂ ਹੋਰ ਬੱਚੇ ਵਾਹਨ ਦੀ ਛੱਤ ਅਤੇ ਬੋਨਟ 'ਤੇ ਸਫਰ ਕਰਦੇ ਨਜ਼ਰ ਆ ਰਹੇ ਹਨ।


ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵੀਡੀਓ ਗੁਜਰਾਤ ਦੇ ਦਾਹੋਦ ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਦੋ ਦਰਜਨ ਤੋਂ ਵੱਧ ਸਕੂਲੀ ਬੱਚੇ ਭੇਡਾਂ-ਬੱਕਰੀਆਂ ਵਾਂਗ ਚਾਰ ਪਹੀਆ ਵਾਹਨਾਂ ਵਿੱਚ ਸਫ਼ਰ ਕਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਕੁਝ ਬੱਚੇ ਕਾਰ ਦੇ ਪਿੱਛੇ ਲਟਕ ਰਹੇ ਹਨ ਜਦਕਿ ਕਈ ਛੱਤ 'ਤੇ ਬੈਠੇ ਹਨ। ਇਸ ਤੋਂ ਇਲਾਵਾ ਡਰਾਈਵਰ ਨੇ ਕੁਝ ਬੱਚਿਆਂ ਨੂੰ ਗੱਡੀ ਦੇ ਬੋਨਟ 'ਤੇ ਵੀ ਬਿਠਾ ਲਿਆ ਹੈ।



ਇਸ ਦੇ ਨਾਲ ਹੀ ਇਸ ਵੀਡੀਓ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਗੁਜਰਾਤ ਕਾਂਗਰਸ ਦੇ ਨੇਤਾ ਅਮਿਤ ਚਾਵੜਾ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਸਿਆਸੀ ਪ੍ਰੋਗਰਾਮਾਂ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਪਰ ਬੱਚਿਆਂ ਦੇ ਸਕੂਲ ਜਾਣ ਲਈ ਬੱਸਾਂ ਨਹੀਂ ਹਨ। ਇਸ ਦੇ ਬਾਅਦ ਤੋਂ ਹੀ ਲੋਕਾਂ 'ਚ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।


ਇਹ ਵੀ ਪੜ੍ਹੋ: Viral Video: ਕੈਮਰੇ 'ਚ ਕੈਦ ਹੋਇਆ ਹੈਰਾਨ ਕਰਨ ਵਾਲਾ ਸੜਕ ਹਾਦਸਾ, ਇਹ ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼


ਵਾਇਰਲ ਕਲਿੱਪ 'ਚ ਨਜ਼ਰ ਆ ਰਹੇ ਸਕੂਲੀ ਬੱਚਿਆਂ ਦੀ ਉਮਰ 13 ਤੋਂ 14 ਸਾਲ ਦੇ ਵਿਚਕਾਰ ਲੱਗ ਰਹੀ ਹੈ। ਹੁਣ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਡਰਾਈਵਰ ਨੂੰ ਲਾਪਰਵਾਹੀ ਵਰਤਣ ਅਤੇ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾਉਣ ਲਈ ਤਾੜਨਾ ਕਰ ਰਹੇ ਹਨ।


ਇਹ ਵੀ ਪੜ੍ਹੋ: Tomato Price: ਟਮਾਟਰ ਵੇਚ ਕੇ ਇੱਕ ਮਹੀਨੇ 'ਚ ਕਰੋੜਪਤੀ ਬਣ ਗਿਆ ਪੁਣੇ ਦਾ ਕਿਸਾਨ, 12 ਏਕੜ 'ਚ ਬੀਜੀ ਸੀ ਫਸਲ