Ola IPO: ਓਲਾ ਇਲੈਕਟ੍ਰਿਕ ਮੋਬਿਲਿਟੀ ਪ੍ਰਾਈਵੇਟ ਦੇ ਆਈਪੀਓ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਨੇ ਖੁਦ ਸੰਕੇਤ ਦਿੱਤਾ ਹੈ ਕਿ ਓਲਾ ਇਲੈਕਟ੍ਰਿਕ ਦਾ ਇਨੀਸ਼ੀਅਲ ਪਬਲਿਕ ਆਫ਼ਰ ਛੇਤੀ ਹੀ ਲਿਆਂਦਾ ਜਾ ਸਕਦਾ ਹੈ।


ਕੀ ਕਿਹਾ ਓਲਾ ਇਲੈਕਟ੍ਰਿਕ ਦੇ ਸੀਈਓ ਨੇ ?


ਬਲੂਮਬਰਗ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਓਲਾ ਇਲੈਕਟ੍ਰਿਕ ਮੋਬਿਲਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਭਾਵਿਸ਼ ਅਗਰਵਾਲ ਨੇ ਕਿਹਾ ਕਿ 'ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਪਬਲਿਕ ਈਸ਼ੂ ਲਿਆਉਣ ਵਿੱਚ ਉਨ੍ਹਾਂ ਨੂੰ 4 ਤੋਂ 6 ਸਾਲ ਲੱਗ ਜਾਣਗੇ ਪਰ ਹੁਣ ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਦੇ ਆਈਪੀਓ ਨੂੰ ਸਮੇਂ ਤੋਂ ਪਹਿਲਾਂ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦੇ ਸੋਚੇ ਗਏ ਸਮੇਂ ਤੋਂ ਪਹਿਲਾਂ ਹੀ ਕੰਪਨੀ ਦਾ ਚੰਗਾ ਵਿਕਾਸ ਹੋਇਆ ਹੈ, ਜਿਸ ਕਰਕੇ ਉਹ ਕੰਪਨੀ ਦਾ ਆਈਪੀਓ ਸਮੇਂ ਤੋਂ ਪਹਿਲਾਂ ਲਿਆਉਣ ਲਈ ਤਿਆਰ ਹਨ। ਓਲਾ ਇਲੈਕਟ੍ਰਿਕ ਲਈ ਬਾਜ਼ਾਰ ਦਾ ਰਿਸਪਾਂਸ ਕਾਫੀ ਚੰਗਾ ਹੈ ਅਤੇ ਇਸ ਨੂੰ ਕੰਪਨੀ ਦਾ ਆਈਪੀਓ ਸਮੇਂ ਤੋਂ ਪਹਿਲਾਂ ਲਿਆਉਣ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ।



ਕੰਪਨੀ ਦੇ ਸੀਈਓ ਦਾ ਕੀ ਹੈ ਪਲਾਨ?


ਭਾਵਿਸ਼ ਅਗਰਵਾਲ ਨੇ ਸਾਲ 2023 ਦੇ ਅਖੀਰ ਤੱਕ ਮੋਟਰਬਾਈਕ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਸਾਲ 2024 'ਚ ਬੈਟਰੀ ਨਾਲ ਚੱਲਣ ਵਾਲੀ ਕਾਰ ਵੀ ਬਾਜ਼ਾਰ 'ਚ ਲਿਆਂਦੀ ਜਾਵੇਗੀ। ਹਾਲਾਂਕਿ ਕੰਪਨੀ ਦੇ ਪਲਾਨ ਮੁਤਾਬਕ ਇਸ ਦਾ ਸਮਾਂ ਬਦਲ ਸਕਦਾ ਹੈ।


ਇਹ ਵੀ ਪੜ੍ਹੋ: PM Kisan Samman Nidhi: ਜਲਦ ਮਿਲੇਗੀ PM ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਜਲਦੀ ਹੀ ਹੋਵੇਗੀ ਉਪਲਬਧ, ਕਰਵਾ ਲਓ KYC


ਓਲਾ ਇਲੈਕਟ੍ਰਿਕ ਲਈ ਚੰਗੀ ਵਿਕਰੀ ਦੇ ਅੰਕੜੇ


ਓਲਾ ਇਲੈਕਟ੍ਰਿਕ ਨੂੰ ਸਾਫਟਬੈਂਕ ਗਰੁੱਪ ਕਾਰਪੋਰੇਸ਼ਨ ਅਤੇ ਟਾਈਗਰ ਗਲੋਬਲ ਮੈਨੇਜਮੈਂਟ ਵਰਗੀਆਂ ਵੱਡੀਆਂ ਫਰਮਾਂ ਦਾ ਸਮਰਥਨ ਪ੍ਰਾਪਤ ਹੈ। ਕਿਸੇ ਸਮੇਂ ਈਵੀ ਸੈਗਮੈਂਟ 'ਚ ਨਵੀਂ ਐਂਟਰੀ ਕਰਨ ਵਾਲੀ ਇਸ ਕੰਪਨੀ ਨੇ ਅੱਜ ਈਵੀ ਸਕੂਟਰ ਬਾਜ਼ਾਰ 'ਚ 38 ਫੀਸਦੀ ਤੋਂ ਜ਼ਿਆਦਾ ਬਾਜ਼ਾਰ ਵਿੱਚ ਹਿੱਸੇਦਾਰੀ ਹਾਸਲ ਕਰ ਲਈ ਹੈ। ਦਸੰਬਰ 2021 ਤੋਂ ਹੁਣ ਤੱਕ ਇਸ ਨੇ ਲਗਭਗ 239,000 ਇਲੈਕਟ੍ਰਿਕ ਸਕੂਟਰ ਵੇਚੇ ਹਨ। ਸੋਸਾਇਟੀ ਆਫ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।


ਕੰਪਨੀ ਦੀ ਐਕਸਪੋਰਟ ਕਰਨ ਦੀ ਵੀ ਯੋਜਨਾ


ਭਾਵਿਸ਼ ਅਗਰਵਾਲ ਨੇ ਇਹ ਵੀ ਕਿਹਾ ਕਿ ਕੰਪਨੀ ਓਲਾ ਇਲੈਕਟ੍ਰਿਕ ਸਕੂਟਰਾਂ ਨੂੰ ਦੱਖਣ ਪੂਰਬੀ ਏਸ਼ੀਆ, ਲਾਤੀਨੀ ਅਮਰੀਕਾ ਅਤੇ ਯੂਰਪ ਵਿੱਚ ਐਕਸਪੋਰਟ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਭਾਰਤੀ ਬਾਜ਼ਾਰ 'ਚ ਓਲਾ ਦੇ ਸਕੂਟਰਾਂ ਦੀ ਕਾਫੀ ਮੰਗ ਹੈ, ਜਿਸ ਕਾਰਨ ਓਲਾ ਇਲੈਕਟ੍ਰਿਕ ਇਸ ਯੋਜਨਾ ਨੂੰ ਪੂਰਾ ਨਹੀਂ ਕਰ ਪਾ ਰਹੀ ਹੈ।


ਇਹ ਵੀ ਪੜ੍ਹੋ: ਆਮਦਨ ਕਰ ਵਿਭਾਗ ਦਾ ਵੱਡਾ ਝਟਕਾ! ਨਹੀਂ ਵਧੇਗੀ ਰਿਟਰਨ ਭਰਨ ਦੀ ਤਰੀਕ, ਲੱਗ ਸਕਦਾ ਮੋਟਾ ਜੁਰਮਾਨਾ