✕
  • ਹੋਮ

ਹੀਰਿਆਂ ਨਾਲ ਜੜੇ ਸਵੈਟਰ ਦੀ ਕੀਮਤ 20 ਲੱਖ ਰੁਪਏ

ਏਬੀਪੀ ਸਾਂਝਾ   |  20 Dec 2016 12:41 PM (IST)
1

ਇਸ ਨੂੰ ਬਣਾਉਣ ‘ਚ 52 ਘੰਟੇ ਲੱਗੇ ਹੋਏ ਹਨ। ਜ਼ਿਕਰ ਯੋਗ ਹੈ ਕਿ ਅਮਰੀਕਾ ‘ਚ ਦਸੰਬਰ ਦੇ ਤੀਜੇ ਸ਼ੁੱਕਰਵਾਰ ਨੂੰ ਨੈਸ਼ਨਲ ਅਗਲੀ ਕ੍ਰਿਸਮਸ ਸਵੈਟਰ ਡੇ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਤਿੰਨ ਸਾਲ ਪਹਿਲੇ ਕ੍ਰਿਸਮਸ ਸਵੈਟਰ ਪ੍ਰੇਮੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਲੋਕ ਹੈਰਾਨ ਕਰਨ ਵਾਲੇ ਸਵੈਟਰ ਦਾ ਪ੍ਰਦਰਸ਼ਨ ਕਰਦੇ ਹਨ। ਦੁਨੀਆ ਭਰ ‘ਚ ਤੇਜ਼ੀ ਨਾਲ ਅੰਤਰਰਾਸ਼ਟਰੀ ਉਤਸਵ ਦੇ ਤੌਰ ‘ਤੇ ਇਹ ਦਿਵਸ ਮਸ਼ਹੂਰ ਹੋ ਰਿਹਾ ਹੈ।

2

ਕ੍ਰਿਸਮਸ ਸਵੈਟਰ ‘ਤੇ 24 ਹਜ਼ਾਰ ਤੋਂ ਵਧ ਹੀਰਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ‘ਚ ਸਾਂਤਾ ਕਲਾਜ਼ ਦਾ ਅਕਸ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਵਾਲੀ ਕੱਪੜਾ ਕੰਪਨੀ ਟਿਪਸੀ ਅਲਵੈਸ ਦੀ ਵੈਬਸਾਈਟ ਮੁਤਾਬਕ ਸਵੈਟਰ ਨੂੰ 24,274 ਸਵਾਰੋਵਸਕੀ ਕ੍ਰਿਸਟਲ ਨਾਲ ਤਿਆਰ ਕੀਤਾ ਗਿਆ ਹੈ।

3

ਅਮਰੀਕਾ ‘ਚ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਲੱਗਾ ਕ੍ਰਿਸਮਸ ਸਵੈਟਰ ਤਿਆਰ ਕੀਤਾ ਗਿਆ ਹੈ। ਇਕ ਆਨਲਾਈਨ ਸਟੋਰ ਨੇ ਇਹ ਸਵੈਟਰ ਵਿਕਰੀ ਲਈ ਪੇਸ਼ ਕੀਤਾ ਹੈ। ਇਸ ਦੀ ਕੀਮਤ 30 ਹਜ਼ਾਰ ਡਾਲਰ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕ੍ਰਿਸਮਸ ਸਵੈਟਰ ਕਿਹਾ ਗਿਆ ਹੈ।

  • ਹੋਮ
  • ਅਜ਼ਬ ਗਜ਼ਬ
  • ਹੀਰਿਆਂ ਨਾਲ ਜੜੇ ਸਵੈਟਰ ਦੀ ਕੀਮਤ 20 ਲੱਖ ਰੁਪਏ
About us | Advertisement| Privacy policy
© Copyright@2026.ABP Network Private Limited. All rights reserved.