ਚੰਡੀਗੜ੍ਹ: ਵਿਸ਼ਵ ਭਰ ਵਿੱਚ ਇੱਕ ਤੋਂ ਇੱਕ ਖ਼ਤਰਨਾਕ ਯੁੱਧ ਹੋਏ ਹਨ, ਜਿਸ ਵਿੱਚ ਹਜ਼ਾਰਾਂ ਹੀ ਲੋਕ ਮਾਰੇ ਗਏ। ਇਨ੍ਹਾਂ ਯੁੱਧਾਂ ਵਿੱਚੋਂ ਬਹੁਤੀਆਂ ਦਾ ਸਿਰਫ ਇੱਕੋ ਮਨੋਰਥ ਸੀ ਕਿ ਉਸ ਰਾਜ ਉੱਤੇ ਕਬਜ਼ਾ ਕਰਨਾ ਅਰਥਾਤ ਆਪਣੀ ਤਾਕਤ ਦਾ ਵਿਸਥਾਰ ਕਰਨਾ। ਲਗਪਗ 695 ਸਾਲ ਪਹਿਲਾਂ, ਇੱਕ ਲੜਾਈ ਸਿਰਫ ਇੱਕ ਬਾਲਟੀ ਲਈ ਲੜੀ ਗਈ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਭਿਆਨਕ ਯੁੱਧ ਵਿੱਚ 2000 ਤੋਂ ਵੱਧ ਲੋਕ ਮਾਰੇ ਗਏ ਸਨ। ਇਹ ਇਤਿਹਾਸਕ ਘਟਨਾ ਸਾਲ 1325 ਦੀ ਹੈ।


ਦਰਅਸਲ, ਉਸ ਸਮੇਂ ਇਟਲੀ ਵਿੱਚ ਧਾਰਮਿਕ ਤਣਾਅ ਕਾਫ਼ੀ ਵਧ ਗਿਆ ਸੀ। ਬੋਲੋਗਨਾ ਤੇ ਮੋਡੇਨਾ ਦੋ ਰਾਜਾਂ ਵਿਚਕਾਰ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ, ਕਿਉਂਕਿ ਬੋਲੋਗਨਾ ਦਾ ਕ੍ਰਿਸ਼ਚਨ ਪੋਪ ਵੱਲੋਂ ਸਮਰਥਨ ਕੀਤਾ ਜਾਂਦਾ ਸੀ, ਜਦੋਂਕਿ ਮੋਡੇਨਾ ਦਾ ਸਮਰਥਨ ਰੋਮਨ ਸਮਰਾਟ ਵੱਲੋਂ ਕੀਤਾ ਜਾਂਦਾ ਸੀ। ਦਰਅਸਲ, ਬੋਲੋਨਾ ਦੇ ਲੋਕ ਮੰਨਦੇ ਸਨ ਕਿ ਪੋਪ ਇਸਾਈ ਧਰਮ ਦਾ ਅਸਲ ਮਾਲਕ ਸੀ, ਜਦੋਂਕਿ ਮੋਡੇਨਾ ਦੇ ਲੋਕ ਮੰਨਦੇ ਸਨ ਕਿ ਰੋਮਨ ਸਮਰਾਟ ਅਸਲ ਮਾਲਕ ਸੀ। 1296 ਵਿਚ, ਬੋਲੋਗਨਾ ਤੇ ਮੋਡੇਨਾ ਵਿਚਾਲੇ ਪਹਿਲਾਂ ਹੀ ਲੜਾਈ ਹੋ ਚੁੱਕੀ ਸੀ। ਉਸ ਸਮੇਂ ਤੋਂ, ਦੋਵਾਂ ਰਾਜਾਂ ਵਿਚਕਾਰ ਹਮੇਸ਼ਾਂ ਤਣਾਅ ਰਿਹਾ।


ਇਹ ਕਿਹਾ ਜਾਂਦਾ ਹੈ ਕਿ ਰੀਨਾਲਡੋ ਬੋਨਾਕੋਲਸੀ ਦੇ ਰਾਜ ਦੌਰਾਨ, ਮੋਡੇਨਾ ਬਹੁਤ ਜ਼ਿਆਦਾ ਹਮਲਾਵਰ ਹੋ ਗਿਆ ਤੇ ਬੋਲੋਗਨਾ ਉੱਤੇ ਅਕਸਰ ਹਮਲਾ ਕਰਦਾ ਰਿਹਾ। ਦੋਵਾਂ ਰਾਜਾਂ ਦਰਮਿਆਨ ਇਹ ਤਣਾਅ ਇੱਕ ਵੱਡੀ ਲੜਾਈ ਵਿੱਚ ਬਦਲ ਗਿਆ ਜਦੋਂ 1325 ਵਿੱਚ ਮੋਡੇਨਾ ਦੇ ਕੁਝ ਸਿਪਾਹੀ ਚੁੱਪ-ਚਾਪ ਬੋਲੋਗਨਾ ਦੇ ਇੱਕ ਕਿਲੇ ਵਿੱਚ ਦਾਖਲ ਹੋਏ ਤੇ ਉੱਥੋਂ ਲੱਕੜੀ ਦੀ ਇੱਕ ਬਾਲਟੀ ਚੋਰੀ ਕਰ ਲਈ। ਇਹ ਕਿਹਾ ਜਾਂਦਾ ਹੈ ਕਿ ਬਾਲਟੀ ਹੀਰੇ ਅਤੇ ਗਹਿਣਿਆਂ ਨਾਲ ਭਰੀ ਹੋਈ ਸੀ। ਜਦੋਂ ਬੋਲੋਗਨਾ ਦੀ ਸੈਨਾ ਨੂੰ ਕੀਮਤੀ ਰਤਨ ਨਾਲ ਭਰੀ ਬਾਲਟੀ ਦੀ ਚੋਰੀ ਦਾ ਪਤਾ ਲੱਗਿਆ, ਤਾਂ ਉਨ੍ਹਾਂ ਮੋਡੇਨਾ ਨੂੰ ਬਾਲਟੀ ਵਾਪਸ ਦੇਣ ਲਈ ਕਿਹਾ, ਪਰ ਮੋਡੇਨਾ ਨੇ ਸਪੱਸ਼ਟ ਤੌਰ ਤੇ ਇਨਕਾਰ ਕਰ ਦਿੱਤਾ।


ਇਸ ਤੋਂ ਬਾਅਦ ਬੋਲੋਨੇ ਨੇ ਮੋਡੇਨਾ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਬੋਲੋਗਨਾ ਕੋਲ ਉਸ ਸਮੇਂ 32 ਹਜ਼ਾਰ ਦੀ ਫੌਜ ਸੀ, ਜਦੋਂ ਕਿ ਮੋਡੇਨਾ ਕੋਲ ਸਿਰਫ ਸੱਤ ਹਜ਼ਾਰ ਸੈਨਿਕ ਸਨ। ਦੋਵਾਂ ਰਾਜਾਂ ਵਿਚਾਲੇ ਲੜਾਈ ਤੜਕੇ ਸ਼ੁਰੂ ਹੋਈ ਅਤੇ ਅੱਧੀ ਰਾਤ ਤਕ ਚੱਲੀ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੋਡੇਨਾ ਘੱਟ ਫੌਜਾਂ ਦੇ ਬਾਵਜੂਦ ਇਸ ਯੁੱਧ ਵਿੱਚ ਜਿੱਤ ਗਈ। ਇਸ ਯੁੱਧ ਵਿੱਚ ਦੋ ਹਜ਼ਾਰ ਤੋਂ ਵੱਧ ਸੈਨਿਕ ਮਾਰੇ ਗਏ ਸਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904