ਪਿੰਜਰ ਬਣਦੇ ਜਾ ਰਹੇ ਨੇ ਇੱਥੋਂ ਦੇ ਲੋਕ..ਡਾਕਟਰਾਂ ਦੇ ਬੱਸੋ ਬਾਹਰ
ਹਾਲਾਂਕਿ ਯੂ ਐੱਨ ਵੱਲੋਂ ਇੱਥੇ ਮਨੁੱਖੀ ਸਹਾਇਤਾ ਪਹੁੰਚਾਈ ਜਾ ਰਹੀ ਸੀ ਪਰ ਹਾਊਤੀ ਵਿਦਰੋਹੀਆਂ ਨੇ ਖ਼ੁਦ ਹੀ ਇਸ ਨੂੰ ਰੋਕ ਦਿੱਤਾ ਹੈ। ਇੰਨਾ ਹੀ ਨਹੀਂ ਹਾਊਤੀ ਵਿਦਰੋਹੀਆਂ ਨੇ ਯੂ ਐੱਨ ਦੀ ਡੀਲ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਹੁਣ ਤਕ ਜੰਗ ਖ਼ਤਰਨਾਕ ਮੋੜ 'ਤੇ ਪਹੁੰਚਦੀ ਜਾ ਰਹੀ ਹੈ।
ਖ਼ਾਸ ਤੌਰ 'ਤੇ ਇੱਥੇ ਹਾਊਤੀ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਮਹਿੰਗਾਈ ਬਹੁਤ ਵਧ ਗਈ ਹੈ। ਖਾਣ-ਪੀਣ ਤਕ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਆਮ ਲੋਕਾਂ ਲਈ ਭੋਜਨ ਖ਼ਰੀਦਣਾ ਮੁਸ਼ਕਲ ਹੋ ਰਿਹਾ ਹੈ। ਇਸ ਕਾਰਨ ਬੱਚਿਆਂ ਨੂੰ ਵੀ ਪੌਸ਼ਟਿਕ ਭੋਜਨ ਨਹੀਂ ਮਿਲਦਾ ਅਤੇ ਉਹ ਬਿਮਾਰ ਹੋ ਰਹੇ ਹਨ। ਯੂ ਐੱਨ ਦੀ ਰਿਪੋਰਟ ਮੁਤਾਬਿਕ ਯਮਨ ਦੇ ਅੱਲ ਹੁਦਾਇਦਾਹ 'ਚ ਹੀ ਤਕਰੀਬਨ 96,000 ਬੱਚੇ ਭੁੱਖਮਰੀ ਨਾਲ ਪੀੜਤ ਹਨ। ਇਸ ਕਾਰਨ ਵਧੇਰੇ ਬੱਚੇ ਮੌਤ ਦੀ ਦਹਿਲੀਜ਼ 'ਤੇ ਪੁੱਜ ਚੁੱਕੇ ਹਨ।
ਇਨ੍ਹਾਂ ਨੂੰ ਇੱਕ ਸਮੇਂ ਦਾ ਖਾਣਾ ਵੀ ਨਹੀਂ ਮਿਲਦਾ। ਮੱਧ ਪੂਰਬ 'ਚ ਆਪਣੇ-ਆਪਣੇ ਦਬਦਬੇ ਲਈ ਸਾਊਦੀ ਅਰਬ ਅਤੇ ਈਰਾਨ ਸਿੱਧੇ ਹੀ ਲੜਾਈ ਕਰ ਰਹੇ ਹਨ। ਸਾਊਦੀ ਅਰਬ ਗੱਠਜੋੜ ਨੇ ਮਾਰਚ 2015 ਤੋਂ ਯਮਨ 'ਚ ਹਵਾਈ ਹਮਲੇ ਸ਼ੁਰੂ ਕੀਤਾ ਹੋਏ ਹਨ। ਜਿਸ ਕਾਰਨ ਯੁੱਧ 'ਚ ਹੁਣ ਤਕ 10 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਉੱਥੇ ਹੀ 28 ਲੱਖ ਲੋਕ ਬੇਘਰ ਹੋ ਗਏ ਹਨ।
ਸਾਊਦੀ ਦੀ ਫ਼ੌਜ ਨਾਲ ਯਮਨ ਦੇ ਹੈਤੀ ਵਿਦਰੋਹੀਆਂ ਵਿਚਕਾਰ ਪਿਛਲੇ 19 ਮਹੀਨਿਆਂ ਤੋਂ ਲੜਾਈ ਜਾਰੀ ਹੈ। ਇਸ ਕਾਰਨ ਇੱਥੇ ਰਹਿ ਰਹੇ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਯੂ. ਐੱਨ. ਦੀ ਰਿਪੋਰਟ ਮੁਤਾਬਿਕ ਇਸ ਯੁੱਧ ਨਾਲ ਤਕਰੀਬਨ 18 ਲੱਖ ਲੋਕ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਜੇਕਰ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਨਾ ਮਿਲੀ ਤਾਂ ਹੁਣ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।
ਈਰਾਨ/ਯਮਨ: ਯਮਨ 'ਚ ਜਾਰੀ ਯੁੱਧ ਨੇ ਦੇਸ਼ ਵਾਸੀਆਂ ਨੂੰ ਭੁੱਖੇ ਮਰਨ ਦੀ ਤਿਆਰੀ ਕਰ ਦਿੱਤੀ ਹੈ। ਸਾਊਦੀ ਅਤੇ ਉਸਦੇ ਸਮਰਥਨ ਵਾਲੇ ਵਿਦਰੋਹੀਆਂ ਨੇ ਦੇਸ਼ 'ਚ ਜਦੋਂ ਤੋਂ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਤਦ ਤੋਂ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ।