ਮੌਂਗੂਜ਼ ਬੈਟ ਮਸ਼ਹੂਰ ਕਰਨ ਵਾਲੇ ਦਾ ਜਨਮਦਿਨ
ਹੇਡਨ ਨੇ ਹੀ ਮੌਂਗੂਜ਼ ਬੈਟ ਨੂੰ ਵੀ ਟੀ-20 ਕ੍ਰਿਕਟ 'ਚ ਮਸ਼ਹੂਰ ਕੀਤਾ ਸੀ। ਮੈਥਿਊ ਹੇਡਨ ਇੱਕ ਬੇਮਿਸਾਲ ਖਿਡਾਰੀ ਸੀ ਅਤੇ ਉਨ੍ਹਾਂ ਦਾ ਨਾਮ ਅੱਜ ਵੀ ਚੰਗੇ ਤੋਂ ਚੰਗੇ ਗੇਂਦਬਾਜ਼ ਨੂੰ ਪਸੀਨਾ ਲਿਆਉਣ ਲਈ ਕਾਫੀ ਹੈ।
ਹੇਡਨ ਨੇ ਲੰਮੇ ਸਮੇਂ ਤੋਂ ਬ੍ਰਾਇਨ ਲਾਰਾ ਦੇ ਨਾਮ ਦਰਜ ਟੈਸਟ ਮੈਚਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਵੀ ਆਪਣੇ ਨਾਮ ਕਰ ਲਿਆ ਸੀ। ਹੇਡਨ ਨੇ ਜ਼ਿੰਬਾਬਵੇ ਖਿਲਾਫ 380 ਰਨ ਦੀ ਪਾਰੀ ਖੇਡ ਲਾਰਾ ਦਾ 375 ਰਨ ਦਾ ਰਿਕਾਰਡ ਤੋੜਿਆ ਸੀ।
ਹੇਡਨ ਦੀ ਦਮਦਾਰ ਬੱਲੇਬਾਜ਼ੀ ਸਦਕਾ ਇਸ ਸੀਰੀਜ਼ 'ਚ ਉਨ੍ਹਾਂ ਨੂੰ 'ਮੈਨ ਆਫ ਦ ਸੀਰੀਜ਼' ਵੀ ਚੁਣਿਆ ਗਿਆ ਸੀ।
ਮੈਥਿਊ ਹੇਡਨ ਨੇ ਆਸਟ੍ਰੇਲੀਆ ਲਈ 103 ਟੈਸਟ ਮੈਚ ਅਤੇ 161 ਵਨਡੇ ਮੈਚ ਖੇਡੇ। ਮੈਥਿਊ ਹੇਡਨ ਨੇ ਟੈਸਟ ਮੈਚਾਂ 'ਚ 30 ਸੈਂਕੜੇ ਅਤੇ 29 ਅਰਧ-ਸੈਂਕੜੇ ਠੋਕੇ।
ਵਨਡੇ ਮੈਚਾਂ 'ਚ ਹੇਡਨ ਦੇ ਨਾਮ 10 ਸੈਂਕੜੇ ਅਤੇ 36 ਅਰਧ-ਸੈਂਕੜੇ ਦਰਜ ਹਨ। ਭਾਰਤ ਖਿਲਾਫ ਸਾਲ 2001 ਦੀ ਟੈਸਟ ਸੀਰੀਜ਼ 'ਚ 3 ਮੈਚਾਂ 'ਚ 549 ਰਨ ਠੋਕੇ।
ਅੱਜ ਮੈਥਿਊ ਹੇਡਨ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ।
ਇਸ ਟੀਮ ਲਈ ਜਿਹੜੇ ਖਿਡਾਰੀਆਂ ਨੇ ਵੱਡਾ ਨਾਮ ਖੱਟਿਆ ਉਨ੍ਹਾਂ 'ਚ ਮੈਥਿਊ ਹੇਡਨ ਦਾ ਨਾਮ ਵੀ ਸ਼ਾਮਿਲ ਹੈ।
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ ਇੱਕ ਤੋਂ ਵਧ ਕੇ ਇੱਕ ਦਿੱਗਜ ਖਿਡਾਰੀਆਂ ਨੂੰ ਖੇਡਦੇ ਵੇਖਿਆ ਹੈ।