Watch Video: ਐਤਵਾਰ ਅੱਧੀ ਰਾਤ ਨੂੰ 19 ਸਾਲਾ ਲੜਕੇ ਦੇ ਨੋਇਡਾ ਦੀਆਂ ਸੜਕਾਂ 'ਤੇ ਭੱਜਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰਾਤੋ-ਰਾਤ ਵਾਇਰਲ ਹੋ ਗਿਆ ਹੈ। ਪੋਸਟ ਕੀਤੇ ਜਾਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਇਸ ਵੀਡੀਓ ਨੂੰ ਹਜ਼ਾਰਾਂ ਵਿਯੂਜ਼ ਮਿਲ ਗਏ। ਪਸੀਨੇ ਵਿੱਚ ਭਿੱਜ ਜਾਣ ਦੇ ਬਾਵਜੂਦ, ਬੈਗ ਚੁੱਕੇ ਹੋਏ ਇਸ ਲੜਕੇ ਨੇ ਲਿਫਟ ਦੀ ਆਫਰ ਵੀ ਠੁਕਰਾ ਦਿੱਤੀ ।
ਦਸ ਦਈਏ ਕਿ ਨੋਇਡਾ ਦੀ ਸੜਕ 'ਤੇ ਅੱਧੀ ਰਾਤ ਇਸ ਲੜਕੇ ਨੂੰ ਭੱਜਦੇ ਦੇਖ ਕੇ ਉੱਥੋਂ ਲੰਘ ਰਹੇ ਫਿਲਮ ਨਿਰਮਾਤਾ ਅਤੇ ਲੇਖਕ ਵਿਨੋਦ ਕਾਪਰੀ ਨੇ ਉਸਨੂੰ ਲਿਫਟ ਦੇਣ ਦੀਆਂ ਕਈ ਆਫਰਸ ਦਿੱਤੀਆ ਪਰ ਇਸ ਲੜਕੇ ਨੇ ਫਿਲਮ ਨਿਰਮਾਤਾ ਤੋਂ ਲਿਫਟ ਲੈਣ ਤੋਂ ਵੀ ਮਨ੍ਹਾਂ ਕਰ ਦਿੱਤਾ। ਵਿਨੋਦ ਕਾਪਰੀ ਨੇ ਉਸ ਤੋਂ ਲਿਫਟ ਨਾ ਲੈਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਉਹ ਭੱਜ ਰਿਹਾ ਹੈ ਆਰਮੀ ਲਈ। ਉਸਨੇ ਕਿਹਾ ਆਰਮੀ 'ਚ ਭਰਤੀ ਹੋਣ ਲਈ ਉਹ ਦੌੜ ਲਗਾ ਰਿਹਾ ਹੈ।
ਲੜਕੇ ਦੇ ਜ਼ਜਬੇ ਨੂੰ ਵਿਨੋਦ ਕਾਪਰੀ ਨੇ ਵੀ ਸਲਾਮ ਕੀਤਾ ਅਤੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਲੜਕੇ ਦੀ ਵੀਡੀਓ ਸ਼ੇਅਰ ਕੀਤੀ ਅਤੇ ਲਿਖਿਆ ਕਿ Pure Gold. ਉਹਨਾਂ ਕਿਹਾ ਕਿ ਇਸ ਬੱਚੇ ਦੇ ਦੌੜਨ ਦਾ ਕਾਰਨ ਜਾਣ ਕੇ ਤੁਹਾਨੂੰ ਵੀ ਇਸ ਨਾਲ ਪਿਆਰ ਹੋ ਜਾਵੇਗਾ।
ਵੀਡੀਓ ਵਿੱਚ, ਮਿਸਟਰ ਕਾਪਰੀ ਆਪਣੀ ਕਾਰ ਤੋਂ ਵੀਡੀਓ ਬਣਾ ਰਹੇ ਸੀ ਜਦੋਂ ਉਹਨਾਂ ਨੌਜਵਾਨ ਤੋਂ ਪੁੱਛਿਆ ਤਾਂ ਉਹ ਕਹਿੰਦਾ ਹੈ ਕਿ ਉਹ ਮੈਕਡੋਨਲਡਜ਼ ਵਿੱਚ ਆਪਣੀ ਸ਼ਿਫਟ ਤੋਂ ਬਾਅਦ ਘਰ ਨੂੰ ਜਾ ਰਿਹਾ ਹੈ। ਲਿਫਟ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ, ਲੜਕੇ ਨੇ ਕਿਹਾ ਕਿ ਭੱਜਣਾ ਪਸੰਦ ਕਰਦਾ ਹੈ ਕਿਉਂਕਿ ਉਸ ਨੂੰ ਦੌੜਨ 'ਚ ਸਮਾਂ ਨਹੀਂ ਮਿਲਦਾ। ਇਸ ਲਈ ਕੰਮ ਤੋਂ ਬਾਅਦ ਦੌੜ ਕੇ ਘਰ ਜਾਂਦਾ ਹੈ।
ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ, ਮਿਸਟਰ ਮਹਿਰਾ ਨੋਇਡਾ ਦੇ ਸੈਕਟਰ 16 ਵਿੱਚ ਆਪਣੀ ਨੌਕਰੀ ਤੋਂ ਲੈ ਕੇ ਬਰੋਲਾ ਵਿੱਚ ਆਪਣੇ ਘਰ ਤੱਕ, ਜਿੱਥੇ ਉਹ ਆਪਣੇ ਭਰਾ ਨਾਲ ਰਹਿੰਦਾ ਹੈ, ਰੋਜ਼ਾਨਾ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ।
ਜਦੋਂ ਪੁੱਛਿਆ ਗਿਆ ਕਿ ਉਸਦੇ ਮਾਤਾ-ਪਿਤਾ ਕਿੱਥੇ ਹਨ, ਲੜਕੇ ਨੇ ਮਿਸਟਰ ਕਾਪਰੀ ਨੂੰ ਦੱਸਿਆ ਕਿ ਉਸਦੀ ਮਾਂ ਬੀਮਾਰ ਹੈ ਅਤੇ ਹਸਪਤਾਲ ਦਾਖਲ ਹੈ।ਦੌੜਦੇ -ਦੌੜਦੇ ਲੜਕੇ ਨੇ ਦੱਸਿਆ ਕਿ ਘਰ ਜਾ ਕੇ ਉਸਨੇ ਖਾਣਾ ਬਣਾਉਣਾ ਹੈ। ਵਿਨੋਦ ਕਾਪਰੀ ਉਸ ਲੜਕੇ ਨੂੰ ਕਹਿੰਦੇ ਹਨ ਕਿ ਕਮਾਲ ਹੈ ਅਤੇ ਇਹ ਵੀਡੀਓ ਵਾਇਰਲ ਹੋਣ ਵਾਲਾ ਹੈ ਤਾਂ ਲੜਕਾ ਬੜੇ ਹੀ ਭੋਲੇਪਨ ਨਾਲ ਕਹਿੰਦਾ ਹੈ ਕਿ ਕੋਈ ਗਲਤ ਕੰਮ ਥੋੜੀ ਕਰ ਰਿਹਾ ਹਾਂ।
ਲੜਕੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਕਾਪਰੀ ਨੇ ਕੈਪਸ਼ਨ 'ਚ ਲਿਖਿਆ ਕਿ, "ਪ੍ਰਦੀਪ ਦੀ ਕਹਾਣੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ।"
ਪੰਜ ਘੰਟਿਆਂ ਦੇ ਅੰਦਰ, ਵੀਡੀਓ ਨੂੰ 1.8 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ 100,000 ਤੋਂ ਵੱਧ ਲਾਈਕਸ ਅਤੇ ਟਵਿੱਟਰ 'ਤੇ ਵੀ ਵੀਡੀਓ ਟ੍ਰੈਂਡ ਕਰ ਰਹੀ ਹੈ । ਕਲਿੱਪ 'ਤੇ ਤੇਜ਼ੀ ਨਾਲ ਲੋਕ ਕਮੈਂਟਸ ਕਰ ਰਹੇ ਹਨ ਅਤੇ ਪ੍ਰਦੀਪ ਮਹਿਰਾ ਦੇ ਅਟੱਲ ਸੰਕਲਪ ਨੂੰ ਸਲਾਮ ਕਰ ਰਹੇ ਹਨ।