Class Teacher Dance with Student: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਹਨ। ਇਨ੍ਹਾਂ 'ਚੋਂ ਕਈ ਵੀਡੀਓ ਤਾਂ ਦਿਲ ਜਿੱਤ ਲੈਣ ਵਾਲੇ ਹੁੰਦੇ ਹਨ। ਫਿਲਹਾਲ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਯੂਜ਼ਰਜ਼ ਨੂੰ ਜਿੰਨੀ ਹੈਰਤ ਹੋ ਰਹੀ ਹੈ, ਉਨੀ ਹੀ ਖੁਸ਼ੀ ਚਿਹਰੇ 'ਤੇ ਸਾਫ ਝਲਕ ਰਹੀ ਹੈ। ਵੀਡੀਓ 'ਚ ਇੱਕ ਟੀਚਰ ਨੂੰ ਕਲਾਸ ਰੂਮ ਦੇ ਅੰਦਰ ਇੱਕ ਬੱਚੀ ਨਾਲ ਡਾਂਸ ਕਰਦੇ ਦੇਖਿਆ ਜਾ ਰਿਹਾ ਹੈ।


ਅਸੀਂ ਸਾਰਿਆਂ ਨੇ ਆਪਣੇ ਸਕੂਲੀ ਦਿਨਾਂ ਦੌਰਾਨ ਕਾਫੀ ਮਸਤੀ ਤੇ ਸ਼ਰਾਰਤ ਕੀਤੀ ਹੋਵੇਗੀ। ਕਈ ਵਾਰ ਇਸ ਲਈ ਟੀਚਰਜ਼ ਤੋਂ ਝਿੜਕਾ ਤਾਂ ਕਈ ਵਾਰ ਉਨ੍ਹਾਂ ਦਾ ਸਪੋਰਟ ਵੀ ਮਿਲਿਆ ਹੋਵੇਗਾ ਪਰ ਹੁਣ ਕਾਫੀ ਬਦਲਾਅ ਆ ਗਿਆ ਹੈ। ਬੱਚਿਆਂ ਨਾਲ ਹੁਣ ਟੀਚਰਜ਼ ਵੀ ਕਾਫੀ ਨਰਮੀ ਨਾਲ ਪੇਸ਼ ਆਉਂਦੇ ਹਨ।



 

 


ਫਿਲਹਾਲ ਵਾਇਰਲ ਹੋ ਰਹੀ ਵੀਡੀਓ 'ਚ ਅਜਿਹੀ ਹੀ ਇਕ ਟੀਚਰ ਨਜ਼ਰ ਆ ਰਹੀ ਹੈ ਜੋ ਆਪਣੀ ਕਲਾਸ ਨੂੰ ਮਜ਼ੇਦਾਰ ਤੇ ਮੰਨੋਰਜਕ ਬਣਾਉਣ ਲਈ ਇੱਕ ਬਿੰਦਾਸ਼ ਕਦਮ ਚੁੱਕਦੀ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਇਕ ਵੀਡੀਓ 'ਚ ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਅੰਗਰੇਜ਼ੀ ਦੀ ਟੀਚਰ ਮਨੂ ਗੁਲਾਟੀ ਆਪਣੀ ਸਟੂਡੈਂਟ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਮਨੂ ਗੁਲਾਟੀ ਨੇ ਆਪਣੇ ਟਵਿਟਰ ਅਕਾਊਂਟ  'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਜਿਵੇਂ ਹੀ ਲੜਕੀ ਆਪਣੇ ਡਾਂਸ ਸਟੈਪ ਦਿਖਾਉਂਦੀ ਹੈ ਤਾਂ ਗੁਲਾਟੀ ਵੀ ਉਨ੍ਹਾਂ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਜਿਸ 'ਤੇ ਹੋਰ ਵਿਦਿਆਰਥੀ ਆਪਣੀ ਟੀਚਰ ਲਈ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਰੀਬ 60 ਹਜ਼ਾਰ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ 3 ਹਜ਼ਾਰ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਜ਼ਿਆਦਾਤਰ ਯੂਜ਼ਰਜ਼ ਟੀਚਰਜ਼ ਦੀ ਉਸ ਦੇ ਦੋਸਤਾਨਾ ਸੁਭਾਅ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।