ਨਵੀਂ ਦਿੱਲੀ: ਜੇਕਰ ਤੁਸੀਂ ਐਂਡ੍ਰਾਇਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਐਪ ਨੂੰ ਡਾਊਨਲੋਡ ਕਰਦੇ ਸਮੇਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਐਂਡ੍ਰਾਇਡ ਐਪਸ 'ਚ ਇੱਕ ਵਾਰ ਫਿਰ ਮਾਲਵੇਅਰ ਪਾਇਆ ਗਿਆ ਹੈ। ਇਹ ਬੈਂਕਿੰਗ ਟਰੋਜਨ ਮਾਲਵੇਅਰ ਹੈ ਜੋ ਉਪਭੋਗਤਾਵਾਂ ਦੇ ਬੈਂਕ ਖਾਤਿਆਂ ਨੂੰ ਖਾਲੀ ਕਰ ਸਕਦਾ ਹੈ।


ਖੋਜਕਰਤਾ ਮੁਤਾਬਕ, ਬੈਂਕਿੰਗ ਟ੍ਰੋਜਨ ਮਾਲਵੇਅਰ 3 ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤੇ ਐਪਸ ਵਿੱਚ ਮੌਜੂਦ ਹੈ। ਇਹ ਐਪਸ ਗੂਗਲ ਪਲੇ ਸਟੋਰ ਦੀ ਸੁਰੱਖਿਆ ਨੂੰ ਬਾਈਪਾਸ ਕਰਦੇ ਹਨ। ਇਹ ਮਾਲਵੇਅਰ ਉਪਭੋਗਤਾ ਦੇ ਬੈਂਕ ਖਾਤੇ ਅਤੇ ਪਾਸਵਰਡ ਦੇ ਵੇਰਵੇ ਹੈਕਰਾਂ ਨੂੰ ਭੇਜਦਾ ਹੈ।


ThreatFabric ਦੇ ਖੋਜਕਰਤਾਵਾਂ ਨੇ ਦੱਸਿਆ ਕਿ ਆਮ ਐਪਸ ਜਿਵੇਂ ਕਿ QR ਕੋਡ ਰੀਡਰ, ਦਸਤਾਵੇਜ਼ ਸਕੈਨਰ, ਫਿਟਨੈਸ ਮਾਨੀਟਰ, ਕ੍ਰਿਪਟੋਕੁਰੰਸੀ ਵਪਾਰ ਪਲੇਟਫਾਰਮ ਹਮੇਸ਼ਾ ਸਹੀ ਨਹੀਂ ਹੁੰਦੇ ਹਨ। ਹੈਕਰ ਇਨ੍ਹਾਂ ਐਪਸ ਨੂੰ ਨੁਕਸਾਨਦੇਹ ਬਣਾਉਣ ਲਈ ਵਰਤਦੇ ਹਨ।


ਇਸ਼ਤਿਹਾਰਾਂ ਦੇ ਕਾਰਨ ਉਪਭੋਗਤਾ ਇਹਨਾਂ ਐਪਸ ਨੂੰ ਡਾਊਨਲੋਡ ਕਰਦੇ ਹਨ। ਇਹ ਮਾਲਵੇਅਰ ਨੂੰ ਐਪ ਰਾਹੀਂ ਉਪਭੋਗਤਾਵਾਂ ਦੇ ਡਿਵਾਈਸਾਂ ਤੱਕ ਪਹੁੰਚਣ ਦੀ ਇਜਾਜ਼ਤ ਦਿੰਦਾ ਹੈ। ਇੱਥੇ ਕੁਝ ਅਜਿਹੇ ਐਪਸ ਦੀ ਇੱਕ ਸੂਚੀ ਹੈ।


Two Factor Authenticator


Protection Guard


QR CreatorScanner


Master Scanner Live


QR Scanner 2021


PDF Document Scanner - Scan to PDF


PDF Document Scanner


QR Scanner


CryptoTracker


Gym and Fitness Trainer


ਜੇਕਰ ਤੁਸੀਂ ਵੀ ਇਨ੍ਹਾਂ ਐਪਸ ਨੂੰ ਡਾਊਨਲੋਡ ਕੀਤਾ ਹੈ, ਤਾਂ ਇਨ੍ਹਾਂ ਨੂੰ ਤੁਰੰਤ ਆਪਣੇ ਫੋਨ ਤੋਂ ਡਿਲੀਟ ਕਰ ਦਿਓ। ਅਤੇ ਇਸ ਤੋਂ ਬਾਅਦ ਆਪਣੇ ਨੈੱਟ ਬੈਂਕਿੰਗ ਵੇਰਵੇ ਜਿਵੇਂ ਪਾਸਵਰਡ ਨੂੰ ਜ਼ਰੂਰ ਬਦਲ ਲਿਓ।


ਸਭ ਤੋਂ ਆਮ ਮਾਲਵੇਅਰ Anatsa ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਐਂਡ੍ਰਾਇਡ ਯੂਜ਼ਰਸ ਨੇ 3 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਹੈ। ਇਸ ਨੂੰ ਬੈਂਕਿੰਗ ਟ੍ਰੋਜਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਟਰਨੈਟ ਬੈਂਕਿੰਗ ਸੇਵਾ ਦਾ ਉਪਭੋਗਤਾ ਨਾਮ ਅਤੇ ਪਾਸਵਰਡ ਚੋਰੀ ਕਰਦਾ ਹੈ। ਇੰਨਾ ਹੀ ਨਹੀਂ ਇਹ ਫੋਨ ਦੀ ਸਕਰੀਨ ਨੂੰ ਵੀ ਕੈਪਚਰ ਕਰਦਾ ਹੈ।


ThreatFabric ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗੂਗਲ ਨੂੰ ਇਨ੍ਹਾਂ ਖਤਰਨਾਕ ਐਪਸ ਬਾਰੇ ਜਾਣਕਾਰੀ ਦਿੱਤੀ ਹੈ। ਇਹਨਾਂ ਵਿੱਚੋਂ ਕਈ ਐਪਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਕੁਝ ਐਪਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਖੋਜਕਰਤਾ ਨੇ ਆਪਣੇ ਬਲੌਗ ਪੋਸਟ 'ਤੇ ਸਾਰੇ ਪ੍ਰਭਾਵਿਤਾਂ ਨੂੰ ਸੂਚੀਬੱਧ ਕੀਤਾ ਹੈ।