Trending:  ਕੋਈ ਆਪਣੇ ਖੁਦ ਦੇ ਬੱਚੇ ਦੇ ਜਨਮ ਦਿਨ 'ਤੇ ਵੀ ਏਨਾ ਵੱਡਾ ਕੇਕ ਨਹੀਂ ਮੰਗਵਾਉਂਦਾ ਹੋਵੇਗਾ। ਜਿੰਨਾ ਵੱਡਾ ਕੇਕ ਇਕ ਸ਼ਖ਼ਸ ਨੇ ਆਪਣੇ ਕੁੱਤੇ ਦੇ ਜਨਮ ਦਿਨ ਦੇ ਮੌਕਾ 'ਤੇ ਬਣਵਾਇਆ ਹੈ। ਕਰਨਾਟਕ ਦੇ ਬੇਲਗਾਮ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿੱਥੇ ਮੁਦਲਗੀ ਤਾਲੁਕ 'ਚ ਇਕ ਲਗਜ਼ਰੀ ਪਾਰਟੀ ਦਾ ਆਯੋਜਨ ਕੀਤਾ ਗਿਆ। ਟੁੱਕਨੱਟੀ ਪਿੰਡ ਵਿੱਚ ਇੱਕ ਗ੍ਰਾਮ ਪੰਚਾਇਤ ਮੈਂਬਰ ਸ਼ਿਵੱਪਾ ਮਾਰਡੀ ਨੇ ਆਪਣੇ ਪਾਲਤੂ ਕੁੱਤੇ ਕ੍ਰਿਸ਼ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ। ਸ਼ਿਵੱਪਾ ਨੇ ਇਸ ਮੌਕੇ 'ਤੇ 100 ਕਿਲੋ ਦਾ ਕੇਕ ਖਰੀਦਿਆ ਅਤੇ 5 ਹਜ਼ਾਰ ਲੋਕਾਂ ਨੂੰ ਦਾਵਤ ਦਿੱਤੀ।


ਕੁੱਤਾ ਕ੍ਰਿਸ, ਜਿਸ ਨੇ ਰੇਸ਼ਮੀ ਸਕਾਰਫ ਅਤੇ ਜਨਮਦਿਨ ਦੀ ਟੋਪੀ ਪਹਿਨੀ ਹੋਈ ਸੀ, ਸਮਝ ਨਹੀਂ ਸਕਿਆ ਕਿ ਉਸਦੇ ਆਲੇ ਦੁਆਲੇ ਕੀ ਹੋ ਰਿਹਾ ਹੈ। ਸ਼ਿਵੱਪਾ ਦਾ ਆਪਣੇ ਕੁੱਤੇ ਨਾਲ ਕੇਕ ਕੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਕੇਕ ਦੇ ਨਾਲ-ਨਾਲ 5000 ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਨਾਲ ਦਾਅਵਤ ਵੀ ਕੀਤੀ ਗਈ। ਕੇਕ ਕੱਟਣ ਤੋਂ ਬਾਅਦ ਪਿੰਡ ਦੇ ਪੰਚਾਇਤ ਮੈਂਬਰ ਸ਼ਿਵੱਪਾ ਯਲੱਪਾ ਮਾੜੀ ਦੇ ਕੁੱਤੇ ਲਈ ਜਲੂਸ ਵੀ ਕੱਢਿਆ ਗਿਆ।


 




ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਏ ਪਿੰਡ ਦੇ ਕਰੀਬ 5 ਹਜ਼ਾਰ ਲੋਕਾਂ ਨੂੰ 3 ਕੁਇੰਟਲ ਮੁਰਗੀ, 1 ਕੁਇੰਟਲ ਅੰਡਾ ਅਤੇ 50 ਕਿਲੋ ਸ਼ਾਕਾਹਾਰੀ ਭੋਜਨ ਦਿੱਤਾ ਗਿਆ। ਕੁੱਤੇ ਦਾ ਮਾਲਕ ਸ਼ਿਵੱਪਾ ਮਾਰਡੀ ਪਿਛਲੇ 20 ਸਾਲਾਂ ਤੋਂ ਸਥਾਨਕ ਗ੍ਰਾਮ ਪੰਚਾਇਤ ਦਾ ਮੈਂਬਰ ਹੈ। ਕੁੱਤੇ ਦਾ ਜਨਮ ਦਿਨ ਇੰਨੇ ਵੱਡੇ ਤਰੀਕੇ ਨਾਲ ਮਨਾਉਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਇੱਕ ਵਾਰ ਇੱਕ ਨਵੇਂ ਮੈਂਬਰ ਨੇ ਆਪਣੇ ਜਨਮ ਦਿਨ 'ਤੇ ਪੁਰਾਣੇ ਮੈਂਬਰਾਂ ਦੀ ਬੇਇੱਜ਼ਤੀ ਕੀਤੀ ਅਤੇ ਟਿੱਪਣੀ ਕੀਤੀ ਕਿ ਉਹ ਆਪਣੇ ਕਾਰਜਕਾਲ ਦੌਰਾਨ ਕੁੱਤਿਆਂ ਵਾਂਗ ਖਾ ਗਿਆ। ਮੈਂਬਰ ਦੀਆਂ ਟਿੱਪਣੀਆਂ ਦਾ ਜਵਾਬ ਦੇਣ ਲਈ, ਸ਼ਿਵੱਪਾ ਨੇ ਆਪਣੇ ਪਿਆਰੇ ਕੁੱਤੇ ਦਾ ਜਨਮ ਦਿਨ ਸ਼ਾਨਦਾਰ ਪਾਰਟੀ ਦੇ ਕੇ ਮਨਾਇਆ।