Donkey Cuddle Video: ਜਾਨਵਰਾਂ ਨਾਲ ਇਨਸਾਨ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਜਾਨਵਰਾਂ ਪ੍ਰਤੀ ਪਿਆਰ ਅਤੇ ਲਗਾਵ ਮਹਿਸੂਸ ਕਰਨਾ ਮਨੁੱਖ ਦੀ ਇੱਕ ਖ਼ਾਸ ਭਾਵਨਾ ਹੈ। ਅਕਸਰ ਲੋਕ ਕਹਿੰਦੇ ਹਨ ਕਿ ਮਨੁੱਖ ਦੀ ਇਹ ਭਾਵਨਾ ਕੁਝ ਕੁ ਜਾਨਵਰਾਂ ਪ੍ਰਤੀ ਹੀ ਦਿਖਾਈ ਦਿੰਦੀ ਹੈ। ਖ਼ਾਸ ਕਰਕੇ ਕੁੱਤਿਆਂ ਅਤੇ ਬਿੱਲੀਆਂ ਲਈ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਹੁਣ ਮਨੁੱਖਾਂ ਦਾ ਪਿਆਰ ਬਹੁਤ ਸਾਰੇ ਜਾਨਵਰਾਂ ਪ੍ਰਤੀ ਦਿਖਾਈ ਦੇ ਰਿਹਾ ਹੈ। ਹਾਲ ਹੀ 'ਚ ਸਾਹਮਣੇ ਆਈ ਇੱਕ ਵੀਡੀਓ ਇਸੇ ਨੂੰ ਪੇਸ਼ ਕਰਦੀ ਇੱਕ ਉਦਾਹਰਣ ਹੈ।


ਇਹ ਪੂਰੀ ਘਟਨਾ ਅਮਰੀਕਾ ਦੇ ਓਹੀਓ ਸੂਬੇ ਤੋਂ ਸਾਹਮਣੇ ਆਈ ਹੈ। ਇੱਥੇ ਮਾਰੇਂਗੋ 'ਚ ਇੱਕ ਜੰਗਲੀ ਜੀਵ ਸੈਂਚੁਰੀ ਹੈ। ਇਸ ਜੰਗਲ ਸੈਂਚੁਰੀ ਡੌਨ ਅਤੇ ਡੀਨ ਫੈਗਨ 67 ਏਕੜ ਜ਼ਮੀਨ 'ਚ ਚਲਾਉਂਦੇ ਹਨ। ਇਸ 'ਚ ਇਹ ਲੋਕ ਗਧਿਆਂ ਦਾ ਪਾਲਣ-ਪੋਸ਼ਣ ਕਰਦੇ ਹਨ। ਇਸ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।


Watch: ਮਾਂ ਅੱਗੇ ਸਭ ਕੁਝ ਫੇਲ : ਚੂਜਿਆਂ ਦੀ ਖਾਤਰ ਕੋਬਰਾ ਨਾਲ ਭਿੜ ਗਈ ਮੁਰਗੀ, ਵੀਡੀਓ ਵੇਖ ਹੋ ਜਾਓਗੇ ਹੈਰਾਨ


ਬਾਹਾਂ 'ਚ ਆਰਾਮ ਕਰ ਰਿਹਾ ਹੈ ਗਧਾ


ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਗਧਾ ਸੈਂਚੁਰੀ ਦੇ ਸਹਿ-ਸੰਸਥਾਪਕ ਦੀਆਂ ਬਾਹਾਂ 'ਚ ਆਰਾਮ ਕਰ ਰਿਹਾ ਹੈ। ਪਤੀ-ਪਤਨੀ ਨੇ ਪਹਿਲਾਂ ਮਿਸਟਰ ਡੋਂਕਰ ਡੌਂਕਸ ਨਾਂ ਦੇ ਗਧੇ ਨੂੰ ਬਚਾਇਆ ਸੀ ਅਤੇ ਹੁਣ ਇਸ ਨਾਂ ਦੀ ਵਰਤੋਂ ਸੈਂਚੁਰੀ ਦੇ ਇੰਸਟਾਗ੍ਰਾਮ ਅਕਾਊਂਟ ਲਈ ਪ੍ਰੇਰਨਾ ਵਜੋਂ ਕਰਦੇ ਹਨ।


ਜਾਣਕਾਰੀ ਮੁਤਾਬਕ ਉਹ ਕਈ ਛੋਟੇ ਗਧਿਆਂ ਦੀ ਦੇਖਭਾਲ ਕਰਦੇ ਹਨ। ਇੰਸਟਾਗ੍ਰਾਮ, ਟਿਕਟੌਕ ਅਤੇ ਹੋਰ ਸੋਸ਼ਲ ਮੀਡੀਆ ਅਕਾਉਂਟਸ ਰਾਹੀਂ ਉਹ ਆਪਣੀਆਂ ਵਾਇਰਲ ਵੀਡੀਓਜ਼ ਦੇ ਨਾਲ-ਨਾਲ ਜਾਨਵਰਾਂ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹੈ। ਗਧਿਆਂ ਲਈ ਉਨ੍ਹਾਂ ਦਾ ਪਿਆਰ ਬੇਹੱਦ ਖੂਬਸੂਰਤ ਹੈ। ਉਨ੍ਹਾਂ ਦਾ ਇਹੀ ਟੀਚਾ ਹੈ ਕਿ ਉਨ੍ਹਾਂ ਦੇ ਜੰਗਲ ਸੈਂਚੁਰੀ ਦੇ ਸਾਰੇ ਗਧੇ ਸਿਹਤਮੰਦ ਤੇ ਖੁਸ਼ ਰਹਿਣ।