Snake Viral Video: ਮਾਂ ਉਹ ਸ਼ਕਤੀ ਹੈ ਜਿਸ ਦੇ ਸਾਹਮਣੇ ਸਭ ਕੁਝ ਅਸਫ਼ਲ ਹੈ। ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਦੀ ਖ਼ਾਤਰ ਦੁਨੀਆਂ ਨਾਲ ਲੜ ਜਾਂਦੀ ਹੈ, ਪਰ ਆਪਣੇ ਬੱਚੇ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੀ। ਮਾਂ ਭਾਵੇਂ ਇਨਸਾਨ ਹੋਵੇ ਜਾਂ ਪੰਛੀ, ਉਹ ਆਪਣੇ ਬੱਚੇ ਦੀ ਖ਼ਾਤਰ ਮੌਤ ਤੱਕ ਨਾਲ ਵੀ ਲੜਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਾਂ ਦੀ ਸ਼ਕਤੀ ਸਾਫ਼ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਮੁਰਗੀ ਆਪਣੇ ਚੂਜਿਆਂ ਨਾਲ ਆਰਾਮ ਨਾਲ ਬੈਠੀ ਹੈ ਤਾਂ ਹੀ ਉਸ ਨੂੰ ਖ਼ਤਰੇ ਦਾ ਅਹਿਸਾਸ ਹੁੰਦਾ ਹੈ।

Continues below advertisement


Viral Video: ਗੋਲਗੱਪੇ ਦੇਖ ਕੇ ਲਲਚਾਈ 'ਮਾਂ-ਧੀ' ਦੀ ਜੋੜੀ, ਗਾਂ ਤੇ ਵੱਛਾ ਪਾਣੀਪੁਰੀ ਦਾ ਆਨੰਦ ਲੈਂਦੇ ਆਏ ਨਜ਼ਰ!


ਅਚਾਨਕ ਸਾਹਮਣੇ ਆਇਆ ਕਿੰਗ ਕੋਬਰਾ  


ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਮੁਰਗੀ ਦੇ ਚੂਜਿਆਂ ਦੇ ਕੋਲ ਸੀ ਕਿ ਅਚਾਨਕ ਖਤਰਨਾਕ ਕਿੰਗ ਕੋਬਰਾ ਉਸ ਦੇ ਸਾਹਮਣੇ ਆ ਜਾਂਦਾ ਹੈ। ਕਰੀਬ ਦੋ ਮਿੰਟ ਦੀ ਵੀਡੀਓ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਸੱਪ ਉਸਦੇ ਚੂਜਿਆਂ ਦਾ ਸ਼ਿਕਾਰ ਕਰਨ ਆਇਆ ਹੈ। ਖ਼ਤਰਨਾਕ ਸ਼ਿਕਾਰੀ ਨੂੰ ਆਪਣੇ ਨੇੜੇ ਆਉਂਦਾ ਦੇਖ ਕੇ ਮੁਰਗੀ ਵੀ ਆਪਣੇ ਬੱਚਿਆਂ ਦੀ ਖ਼ਾਤਰ ਚੱਟਾਨ ਵਾਂਗ ਉੱਥੇ ਹੀ ਖੜ੍ਹੀ ਹੋ ਜਾਂਦੀ ਹੈ ਅਤੇ ਜਿਵੇਂ ਹੀ ਕੋਬਰਾ ਚੂਜਿਆਂ ਦੇ ਨੇੜੇ ਪਹੁੰਚਦਾ ਹੈ, ਮੁਰਗੀ ਤੁਰੰਤ ਹਮਲਾ ਕਰ ਦਿੰਦੀ ਹੈ, ਜਿਸ ਕਾਰਨ ਸੱਪ ਉਸਦੇ ਕਿਸੇ ਚੂਜੇ ਦਾ ਸ਼ਿਕਾਰ ਨਹੀਂ ਕਰ ਸਕਿਆ।  ਇਹ ਮੁਰਗੀ ਇੱਕ ਤੋਂ ਬਾਅਦ ਇੱਕ ਸੱਪ ਨੂੰ ਕਈ ਚੁੰਝਾਂ ਅਤੇ ਪੰਜਿਆਂ ਨਾਲ ਮਾਰਦੀ ਹੈ ਅਤੇ ਆਪਣੇ ਸਾਰੇ ਚੂਜਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਹੀ ਉੱਥੋਂ ਚਲੀ ਜਾਂਦੀ ਹੈ।


ਵੇਖੋ ਵੀਡੀਓ-  



ਵੀਡੀਓ ਨੂੰ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ


ਚੂਜਿਆਂ ਦੀ ਖ਼ਾਤਰ ਖ਼ਤਰਨਾਕ ਕਿੰਗ ਕੋਬਰਾ ਨਾਲ ਲੜ ਰਹੀ ਇਸ ਮੁਰਗੀ ਮਾਂ ਦੀ ਵੀਡੀਓ ਨੂੰ ਹੁਣ ਤੱਕ 3 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਯੂਟਿਊਬ 'ਤੇ WILD COBRA ਨਾਮ ਦੇ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ।