Swachh Survekshan 2022 Result: ਪੰਜਾਬ ਦੇ ਛੋਟੇ ਕਸਬਿਆਂ ਨੇ ਕੇਂਦਰ ਸਰਕਾਰ ਵੱਲੋਂ ਐਲਾਨੀ ਸਫਾਈ ਰੈਂਕਿੰਗ ਦਾ ਜ਼ੋਨਲ ਪੱਧਰ ਦਾ ਐਵਾਰਡ ਜਿੱਤਿਆ ਹੈ। ਗੋਬਿੰਦਗੜ੍ਹ ਨੂੰ 50 ਹਜ਼ਾਰ ਤੋਂ ਇੱਕ ਲੱਖ ਦੀ ਆਬਾਦੀ ਵਾਲੇ ਉੱਤਰੀ ਜ਼ੋਨ ਦੀ ਸ਼੍ਰੇਣੀ ਵਿੱਚ ਸਭ ਤੋਂ ਸਾਫ਼ ਸ਼ਹਿਰ ਦਾ ਪੁਰਸਕਾਰ ਦਿੱਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਫਾਜ਼ਿਲਕਾ ਨੇ ਸੈਲਫ ਸਸਟੇਨੇਬਲ ਸਿਟੀ ਐਵਾਰਡ ਜਿੱਤਿਆ ਹੈ। 25 ਤੋਂ 50 ਹਜ਼ਾਰ ਦੀ ਆਬਾਦੀ ਦੀ ਸ਼੍ਰੇਣੀ ਵਿੱਚ ਨਵਾਂਸ਼ਹਿਰ ਨੂੰ ਸਭ ਤੋਂ ਸਵੱਛ ਸ਼ਹਿਰ ਦਾ ਐਵਾਰਡ ਮਿਲਿਆ ਹੈ।


ਸਿਟੀਜ਼ਨਜ਼ ਫੀਡਬੈਕ ਵਿੱਚ ਦਸੂਹਾ, ਇਨੋਵੇਸ਼ਨ ਐਂਡ ਬੈਸਟ ਪ੍ਰੈਕਟਿਸ ਵਿੱਚ ਕੁਰਾਲੀ ਅਤੇ ਸੈਲਫ ਸਸਟੇਨੇਬਲ ਸਿਟੀ ਵਿੱਚ ਨੰਗਲ ਸ਼ਹਿਰ ਉੱਤਰੀ ਜ਼ੋਨ ਵਿੱਚ ਪਹਿਲੇ ਸਥਾਨ ’ਤੇ ਰਿਹਾ। 15 ਤੋਂ 25 ਹਜ਼ਾਰ ਦੀ ਆਬਾਦੀ ਵਾਲੇ ਖੇਤਰ ਵਿੱਚ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਐਵਾਰਡ ਮੂਨਕ ਨੂੰ ਅਤੇ ਸਵੈ-ਨਿਰਭਰ ਦਾ ਐਵਾਰਡ ਭੀਖੀ ਨੂੰ ਮਿਲਿਆ। 15 ਹਜ਼ਾਰ ਦੀ ਆਬਾਦੀ ਦੀ ਸ਼੍ਰੇਣੀ ਵਿੱਚ ਇਨੋਵੇਸ਼ਨ ਅਤੇ ਬੈਸਟ ਪ੍ਰੈਕਟਿਸ ਦਾ ਐਵਾਰਡ ਘੱਗਾ ਨੂੰ ਮਿਲਿਆ। ਹਾਲਾਂਕਿ ਵੱਡੇ ਸ਼ਹਿਰਾਂ ਦੀ ਸੂਚੀ ਵਿੱਚ ਪੰਜਾਬ ਦਾ ਕੋਈ ਵੀ ਸ਼ਹਿਰ ਟਾਪ 50 ਵਿੱਚ ਥਾਂ ਨਹੀਂ ਬਣਾ ਸਕਿਆ। ਟਾਪ 100 ਵਿੱਚ ਸਿਰਫ਼ ਫਿਰੋਜ਼ਪੁਰ ਦਾ ਹੀ ਨਾਂ ਹੈ। ਇਸ ਦਾ ਰੈਂਕ 85ਵਾਂ ਹੈ।


ਛਾਉਣੀ ਵਿੱਚ ਜਲੰਧਰ ਦਾ ਅੱਠਵਾਂ ਸਥਾਨ 
ਸਫਾਈ ਰੈਂਕਿੰਗ ਵਿੱਚ ਕੰਟੋਨਮੈਂਟ ਬੋਰਡ ਦਾ ਨਤੀਜਾ ਵੀ ਜਾਰੀ ਹੋ ਗਿਆ ਹੈ। ਇਸ ਵਿੱਚ ਜਲੰਧਰ ਛਾਉਣੀ ਅੱਠਵੇਂ, ਫਿਰੋਜ਼ਮੈਂਟ 12ਵੇਂ ਅਤੇ ਅੰਮ੍ਰਿਤਸਰ 37ਵੇਂ ਸਥਾਨ ’ਤੇ ਰਹੀ। ਮਹਾਰਾਸ਼ਟਰ ਦੀ ਦੇਵਲੀ ਪਹਿਲੇ ਸਥਾਨ 'ਤੇ ਅਤੇ ਅਹਿਮਦਾਬਾਦ ਕੈਂਟ ਦੂਜੇ ਸਥਾਨ 'ਤੇ ਰਹੀ। 


ਇੰਦੌਰ ਨੇ ਸ਼ਨੀਵਾਰ (1 ਅਕਤੂਬਰ) ਨੂੰ ਸਫ਼ਾਈ ਦੇ ਮਾਮਲੇ ਵਿੱਚ ਇਤਿਹਾਸ ਰਚਿਆ ਹੈ ਅਤੇ ਛੇਵੀਂ ਵਾਰ ਦੇਸ਼ ਵਿੱਚ ਆਪਣਾ ਝੰਡਾ ਬੁਲੰਦ ਕੀਤਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ ਛੇਵੇਂ ਸਾਲ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਸੂਰਤ ਨੂੰ ਦੂਜੇ ਸਭ ਤੋਂ ਸਾਫ਼ ਸ਼ਹਿਰ ਵਜੋਂ ਚੁਣਿਆ ਗਿਆ ਹੈ। ਸਵੱਛਤਾ ਸਰਵੇਖਣ ਵਿੱਚ ਦਿੱਲੀ ਨੇ ਨੌਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਇਸ ਸੂਚੀ ਵਿੱਚ ਗਿਆਰਵਾਂ ਸਥਾਨ ਮਿਲਿਆ ਹੈ।


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸਵੱਛਤਾ ਸਰਵੇਖਣ-2022 ਦੇ ਪੁਰਸਕਾਰ ਸਮਾਰੋਹ ਵਿੱਚ ਇਹ ਪੁਰਸਕਾਰ ਪ੍ਰਦਾਨ ਕੀਤਾ। ਇਸ ਤੋਂ ਇਲਾਵਾ 100 ਤੋਂ ਵੱਧ ਸ਼ਹਿਰਾਂ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਨੂੰ ਸਭ ਤੋਂ ਸਵੱਛ ਰਾਜ ਦਾ ਖਿਤਾਬ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਇਹ ਪੁਰਸਕਾਰ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਇੰਦੌਰ ਦੇ ਅਧਿਕਾਰੀਆਂ ਅਤੇ ਜਨ ਪ੍ਰਤੀਨਿਧੀਆਂ ਨੂੰ ਸੌਂਪਿਆ। ਇਹ ਸਰਵੇਖਣ 2016 ਤੋਂ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਇਸ ਦਾ ਧਿਆਨ 'ਪੀਪਲ ਫਸਟ' 'ਤੇ ਸੀ।


ਇੰਦੌਰ ਨੇ ਲਗਾਤਾਰ ਛੇਵੀਂ ਵਾਰ ਖ਼ਿਤਾਬ ਜਿੱਤਿਆ


ਮੈਸੂਰ ਪਹਿਲੇ ਸਵੱਛਤਾ ਸਰਵੇਖਣ ਵਿੱਚ ਸਭ ਤੋਂ ਉੱਪਰ ਸੀ। ਇਸ ਤੋਂ ਬਾਅਦ 2017 ਤੋਂ ਇੰਦੌਰ ਇਸ ਸੂਚੀ ਵਿਚ ਸਿਖਰ 'ਤੇ ਰਿਹਾ। ਇਸ ਸਾਲ ਮੱਧ ਪ੍ਰਦੇਸ਼ ਦਾ ਇਕ ਹੋਰ ਸ਼ਹਿਰ ਭੋਪਾਲ ਚੋਟੀ ਦੇ ਦਸਾਂ ਦੀ ਸੂਚੀ ਵਿਚ ਛੇਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਛਿੰਦਵਾੜਾ ਨੇ 14ਵਾਂ ਸਥਾਨ ਹਾਸਲ ਕੀਤਾ ਹੈ। ਸਵੱਛਤਾ ਦੇ ਮਾਮਲੇ 'ਚ ਆਂਧਰਾ ਪ੍ਰਦੇਸ਼ ਦੇ ਤਿੰਨ ਸ਼ਹਿਰ ਵੀ ਟਾਪ ਟੇਨ ਦੀ ਸੂਚੀ 'ਚ ਸ਼ਾਮਲ ਹਨ, ਚੌਥੇ ਅਤੇ ਪੰਜਵੇਂ ਸਥਾਨ 'ਤੇ ਵਿਸ਼ਾਖਾਪਟਨਮ ਅਤੇ ਵਿਜੇਵਾੜਾ ਜਦਕਿ ਤਿਰੂਪਤੀ ਸੱਤਵੇਂ ਸਥਾਨ 'ਤੇ ਹੈ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: